ਭੁੱਨਰਹੇੜੀ, 21 ਜੂਨ (ਧਨਵੰਤ ਸਿੰਘ)-ਪ੍ਰਾਚੀਨ ਗੁੱਗਾ ਮਾੜੀ ਦਰਬਾਰ ਨੈਣ ਕਲਾਂ ’ਚ ਅੱਜ ਸ਼ਰਧਾ ਅਤੇ ਸਤਿਕਾਰ ਭਾਵਨਾ ਨਾਲ ਸ਼ਰਧਾਲੂ ਜਸਵੀਰ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਅਰਦਾਸ ਕਰਵਾਈ, ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕੀਤਾ, ਚੱਲ ਰਹੀਆਂ ਸੇਵਾ ਕਾਰਜਾਂ ਲਈ ਯੋਗਦਾਨ ਪਾਉਣ ਲਈ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਭੇਂਟ ਕੀਤੀ । ਇਹ ਰਕਮ ਦਰਬਾਰ ਦੇ ਮੁੱਖ ਸੇਵਾਦਾਰ ਭਗਤ ਕਰਨੈਲ ਸਿੰਘ ਰਾਣਾ਼ ਅਤੇ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਨੈਣ ਕਲਾਂ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਦਾਨੀ ਸੱਜਣ ਜਸਵੀਰ ਸਿੰਘ ਸੰਧੂ ਅਤੇ ਉਨ੍ਹਾਂ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਭਗਤ ਕਰਨੈਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਧਾਰਮਿਕ ਸਥਾਨਾਂ ਲਈ ਮਹੱਤਤਾ ਹੈ। ਅਜਿਹੇ ਸੇਵਾ ਦੇ ਰਾਹ ਸ਼ਰਧਾਲੂਆਂ ਲਈ ਪ੍ਰੇਰਿਤ ਮਾਰਗ ਬਣਦੇ ਹਨ। ਇਸ ਸਮੇਂ ਗੁਰਪ੍ਰੀਤ ਸਿੰਘ ਗੋਰਖਾ ਬੁੱਟਰ ਸਾਬਕਾ ਸਰਪੰਚ ਨੈਣ ਕਲਾਂ, ਰਾਮ ਸਿੰਘ , ਸੱਤਕਰਤਾਰ ਸਿੰਘ, ਤਰਸੇਮ ਸਿੰਘ ਸੈਮੀ, ਲਖਵੀਰ ਸਿੰਘ ਬੁੱਟਰ, ਲਖਵਿੰਦਰ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਨੰਬਰਦਾਰ, ਦਵਿੰਦਰ ਸਿੰਘ ਨੈਣਾ, ਪਰਵਿੰਦਰ ਸਿੰਘ ਫੌਜੀ, ਮਨਜੀਤ ਸਿੰਘ ਨੈਣਾ, ਹਰਨੇਕ ਸਿੰਘ, ਨਰਿੰਦਰ ਸਿੰਘ ਨਿੰਦਾ, ਸਵਿੰਦਰ ਸ਼ਰਮਾ ਅਤੇ ਭੁਪਿੰਦਰ ਸਿੰਘ ਬੁੱਟਰ ਆਦਿ ਸ਼ਾਮਲ ਸਨ।