ਨਾਭਾ, 25 ਜੂਨ (ਵਰਿੰਦਰ ਵਰਮਾ)-ਰੋਟਰੈਕਟ ਕਲੱਬ ਨਾਭਾ ਗ੍ਰੇਟਰ ਨਾਭਾ ਪ੍ਰਧਾਨ ਸਾਹਿਲ ਸਿੰਗਲਾ ਦੀ ਅਗਵਾਈ ਹੇਠ ਨਿੱਜੀ ਹੋਟਲ ਵਿਖੇ ਮੀਟਿੰਗ ਹੋਈ। ਇਸ ਮੌਕੇ ਕਲੱਬ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ 2026/ 2027 ਲਈ ਨਵੇਂ ਪ੍ਰਧਾਨ ਬਣਾਉਣ ਨੂੰ ਲੈ ਕੇ ਗੱਲਬਾਤ ਕੀਤੀ ਗਈ। ਜਿਸ ਵਿਚ ਸਰਬ ਸੰਮਤੀ ਨਾਲ ਪ੍ਰਧਾਨ ਰਾਹੁਲ ਸਿੰਗਲਾ, ਜਰਨਲ ਸਕੱਤਰ ਕੇਸ਼ਵ ਗਰਗ, ਕੈਸ਼ੀਅਰ ਮਾਨਿਕ ਸਿੰਗਲਾ, ਵਾਈਸ ਪ੍ਰਧਾਨ ਸ਼ਾਂਤਨੂੰ ਖੰਨਾ ਤੋਂ ਇਲਾਵਾ ਸੰਦੀਪ ਸਿੰਗਲਾ ਫਾਊਂਡੇਸ਼ਨ ਚੇਅਰਮੈਨ, ਹਰੂਨ ਵਰਮਾ ਜੁਆਇੰਟ ਸਕੱਤਰ, ਤਰੁਣ ਗੁਪਤਾ ਮੈਂਬਰਸ਼ਿਪ ਚੇਅਰ, ਅਮਿਤ ਮੰਗਲਾ ਪਬਲਿਕ ਇਮੇਜ ਚੇਅਰ, ਭਾਨੂ ਜਿੰਦਲ ਇੰਟਰਨੈਸ਼ਨਲ ਸਰਵਿਸ ਡਾਇਰੈਕਟਰ, ਨਿਖਿਲ ਗਰਗ ਸਰਜਾਂਟ/ਆਰਮਜ਼ ਨੂੰ ਨਿਯੁਕਤ ਕੀਤਾ ਗਿਆ। ਨਿਯੁਕਤ ਹੋਣ ਉਪਰੰਤ ਸਾਂਝੇ ਤੌਰ ’ਤੇ ਉਨ੍ਹਾਂ ਨੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਿਲੀ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਵਾਂਗੇ। ਉਹਨਾਂ ਅੱਗੇ ਕਿਹਾ ਕਿ ਕਲੱਬ ਵੱਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਅਤੇ ਅੱਗੇ ਤੋਂ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਕਲੱਬ ਦਾ ਮੁੱਖ ਉਦੇਸ਼ ਹੈ। ਜਿਸ ਵਿਚ ਕਲੱਬ ਵੱਲੋਂ ਮੈਡੀਕਲ ਚੈੱਕਅਪ ਕੈਂਪ, ਖੂਨਦਾਨ ਕੈਂਪ, ਅੱਖਾਂ ਦਾ ਚੈੱਕ ਅਪ ਅਤੇ ਆਪਰੇਸ਼ਨ ਕੈਂਪ, ਗਰੀਬ ਬੱਚਿਆਂ ਨੂੰ ਸਟੇਜ ਸਟੇਸ਼ਨਰੀ, ਵਰਦੀਆਂ, ਕੋਟੀਆਂ, ਬੂਟ ਜੁਰਾਬਾਂ ਦੀ ਵੰਡ ਆਦਿ ਤੋ ਇਲਾਵਾ ਲੋੜਵੰਦ ਬੱਚਿਆਂ ਦੀਆ ਫੀਸਾਂ ਭਰ ਕੇ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਹਿਮਾਂਸ਼ੂ ਜਿੰਦਲ, ਕਸ਼ਿਸ਼ ਨਰੂਲਾ, ਅੰਕਿਤ ਗੁਪਤਾ, ਵਨੀਤ ਬਾਂਸਲ, ਅਨੁਜ ਬਾਂਸਲ, ਰੋਬਿਨ ਅਰੋੜਾ, ਸਾਹਿਲ ਜੰਡ, ਦਿਵਿਤ ਜਿੰਦਲ, ਦੀਪਕ ਗੁਪਤਾ, ਗਿਆਨਤ ਸਿੰਗਲਾ, ਰਜਤ ਗਰਗ, ਮਨੀਸ਼ ਗੋਇਲ, ਲੁਕੇਸ਼ ਗੋਇਲ, ਰਵੀ ਵਰਮਾ, ਵੈਭਵ ਮੰਗਲਾ, ਵਾਸੂ ਗੋਇਲ, ਯੁਵਰਾਜ, ਕਰਨ ਨਰੂਲਾ, ਵਿਵੇਕ ਗਰਗ, ਹਿਮਾਂਸ਼ੂ ਸਿੰਗਲਾ, ਕਰਨ ਸਿੰਗਲਾ, ਆਦਿ ਮੈਂਬਰ ਹਾਜ਼ਰ ਸਨ।