ਨਾਭਾ, 27 ਜੂਨ (ਵਰਿੰਦਰ ਵਰਮਾ)-ਪਰਮ ਸਤਿਕਾਰਯੋਗ ਸੰਤ ਬਾਬਾ ਸੁਖਦੇਵ ਸਿੰਘ ਅਲੋਹਰਾਂ ਵਾਲਿਆਂ ਦੀ 23ਵੀਂ ਬਰਸੀ ਦੀ ਪਾਵਨ ਯਾਦ ਵਿੱਚ ਅੱਜ ਮਲਕੀਤ ਕੰਬਾਈਨ ਐਗਰੋ ਟੈਕ ਪ੍ਰਾਈਵੇਟ ਲਿਮਿਟਡ ਦੇ ਐਮ.ਡੀ. ਚਰਨ ਸਿੰਘ ਵਲੋਂ ਨਾਭਾ ਵਿਖੇ ਗੁਰੂ ਘਰ ਦੀਆਂ ਮਹਾਨ ਪਰੰਪਰਾਵਾਂ ਅਨੁਸਾਰ ਵਿਸ਼ਾਲ ਗੁਰੂ ਕਾ ਲੰਗਰ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਸ ਪਵਿੱਤਰ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰੂ ਕਾ ਲੰਗਰ ਛਕਿਆ। ਸੰਗਤ ਦੀ ਸੇਵਾ ਲਈ ਮਿੱਠੇ ਪਾਣੀ ਦੀ ਛਬੀਲ, ਪਕੌੜਿਆਂ ਅਤੇ ਮਿੱਠੇ ਚਾਵਲਾਂ ਦਾ ਲੰਗਰ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਵਰਤਾਇਆ ਗਿਆ। ਇਸ ਮੌਕੇ ਸੰਤ ਮਹਾਪੁਰਖਾਂ ਦੇ ਸੇਵਾ, ਸਿਮਰਨ, ਨਿਮਰਤਾ ਅਤੇ ਸਰਬੱਤ ਦੇ ਭਲੇ ਦੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਗਈ ਕਿ ਅਕਾਲ ਪੁਰਖ ਵਾਹਿਗੁਰੂ ਸਮੂਹ ਸੰਗਤ ਨੂੰ ਨਾਮ ਬਾਣੀ ਨਾਲ ਜੋੜਨ, ਨਿਰਸਵਾਰਥ ਸੇਵਾ ਦੀ ਭਾਵਨਾ ਬਖ਼ਸ਼ਣ ਅਤੇ ਆਪਸੀ ਪਿਆਰ, ਭਾਈਚਾਰੇ ਅਤੇ ਮਨੁੱਖਤਾ ਦੀ ਸੇਵਾ ਦਾ ਜਜ਼ਬਾ ਹੋਰ ਮਜ਼ਬੂਤ ਕਰਨ। ਇਸ ਪਾਵਨ ਸਮਾਗਮ ਵਿੱਚ ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਵੀ ਨਿਮਰਤਾ ਸਹਿਤ ਸ਼ਮੂਲੀਅਤ ਕਰਦਿਆਂ ਸੰਤ ਬਾਬਾ ਸੁਖਦੇਵ ਸਿੰਘ ਜੀ ਅਲੋਹਰਾਂ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗੁਰੂ ਕਾ ਲੰਗਰ ਦੀ ਸੇਵਾ ਵਿੱਚ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਚਰਨ ਸਿੰਘ (ਐਮ.ਡੀ., ਮਲਕੀਤ ਕੰਬਾਈਨ), ਮਲਕੀਤ ਸਿੰਘ (ਚੇਅਰਮੈਨ, ਮਲਕੀਤ ਕੰਬਾਈਨ), ਮਨਦੀਪ ਸਿੰਘ, ਹਰਦੀਪ ਸਿੰਘ (ਡਾਇਰੈਕਟਰ, ਮਲਕੀਤ ਕੰਬਾਈਨ), ਸਮਾਜ ਸੇਵੀ ਭਗਵੰਤ ਸਿੰਘ ਰਾਮਗੜ੍ਹੀਆ, ਸੰਤ ਸਿੰਘ ਚੌਹਾਨ, ਨਰੇਸ਼ ਕੁਮਾਰ ਜਿੰਦਲ, ਵਿਜੇ ਬਿੰਦਰਾ, ਮਹਿਮੂਦ, ਮਹਿਮੂਦ ਅਖ਼ਤਰ, ਰਵਿੰਦਰ ਸਿੰਘ, ਜੋਰਾਵਰ ਸਿੰਘ ਨੰਬਰਦਾਰ, ਭਲਵਾਨ ਸਿੰਘ ਅਤੇ ਹੋਰ ਅਨੇਕਾਂ ਪਤਵੰਤੇ ਸੱਜਣ ਅਤੇ ਸੰਗਤਾਂ ਹਾਜ਼ਰ ਸਨ। ਸਮਾਗਮ ਦਾ ਸਮਾਪਨ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਇਆ। ਉਪਰੰਤ ਸੰਗਤ ਨੇ ਗੁਰੂ ਕਾ ਲੰਗਰ ਛਕ ਕੇ ਗੁਰੂ ਸਾਹਿਬ ਦੀਆਂ ਅਪਾਰ ਬਖ਼ਸ਼ਿਸ਼ਾਂ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ।