09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਗੁਰੂ ਨਾਨਕ ਨਗਰ ’ਚ ਕਬਾੜ ਦਾ ਸਾਮਾਨ ਜ਼ਬਤ, ਸਰਕਾਰੀ ਗਲੀ ਕਰਵਾਈ ਖਾਲੀ

Ad Position 21
No active advertisement
ਅਜੀਤ ਡੈਸਕ 03-07-2026
ਪਟਿਆਲਾ, 2 ਜੁਲਾਈ (ਅ.ਸ. ਆਹਲੂਵਾਲੀਆ)-ਪਟਿਆਲਾ ਨਗਰ ਨਿਗਮ ਵਲੋਂ ਸ਼ਹਿਰ ’ਚ ਜਨਤਕ ਗਲੀਆਂ ਅਤੇ ਸੜਕਾਂ ਨੂੰ ਕਬਜ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਗੁਰੂ ਨਾਨਕ ਨਗਰ ਇਲਾਕੇ ਵਿਚ ਵੱਡੀ ਕਾਰਵਾਈ ਕੀਤੀ ਗਈ । ਨਗਰ ਨਿਗਮ ਦੀ ਟੀਮ ਨੇ ਸੁਪਰਡੈਂਟ ਲੈਂਡ ਸ਼ਾਖਾ ਦਰਪਣ ਕੁਮਾਰ ਦੀ ਅਗਵਾਈ ਵਿਚ ਸਰਕਾਰੀ ਗਲੀ ਵਿਚ ਰੱਖਿਆ ਕਬਾੜ ਦਾ ਸਾਮਾਨ ਜ਼ਬਤ ਕਰਕੇ ਗਲੀ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ, ਜਿਸ ਨਾਲ ਆਮ ਲੋਕਾਂ ਦੀ ਆਵਾਜਾਈ ਮੁੜ ਸੁਚਾਰੂ ਹੋ ਸਕੀ । ਨਗਰ ਨਿਗਮ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਅਤੇ ਸੁਪਰਡੈਂਟ ਲੈਂਡ ਸ਼ਾਖਾ ਦਰਪਣ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਅਜੀਤਪਾਲ ਸਿੰਘ ਅਤੇ ਇੰਸਪੈਕਟਰ ਸੰਦੀਪ ਸਿੰਘ ਨੂੰ ਗੁਰੂ ਨਾਨਕ ਨਗਰ ਵਿਚ ਸਰਕਾਰੀ ਗਲੀ ਵਿਚ ਰੱਖੇ ਕਬਾੜ ਦੇ ਸਮਾਨ ਨੂੰ ਹਟਾਉਣ ਲਈ ਹਦਾਇਤ ਕੀਤੀ ਗਈ ਸੀ। ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਅਨੁਸਾਰ ਇੰਸਪੈਕਟਰ ਅਜੀਤ ਪਾਲ ਅਤੇ ਸੰਦੀਪ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਸਨ। ਦੂਜੇ ਪਾਸੇ ਨਗਰ ਨਿਗਮ ਦੇ ਦਫਤਰ ਤੋਂ ਕੁਝ ਗਜ ਦੀ ਦੂਰੀ ’ਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਸਾਹਮਣੇ ਫੁੱਟ ਪਾਥ ’ਤੇ ਕਬਜਾ ਕਰਕੇ ਕਬਾੜ ਦਾ ਸਮਾਨ ਰੱਖਿਆ ਗਿਆ ਹੈ, ਜਿਸ ਤੋਂ ਆਮ ਸ਼ਰਧਾਲੂ ਹੀ ਨਹੀਂ, ਸਗੋਂ ਕਾਲੋਨੀ ਵਾਸੀ ਵੀ ਪਰੇਸ਼ਾਨ ਹਨ, ਉਸ ਜਗ੍ਹਾ ’ਤੇ ਨਗਰ ਨਿਗਮ ਦੀ ਲੈਂਡ ਸ਼ਾਖਾ ਅਧਿਕਾਰੀਆਂ ਦਾ ਕਾਰਵਾਈ ਨਾ ਕਰਨਾ ਕਈ ਤਰ੍ਹਾਂ ਦੇ ਸ਼ੰਕੇ ਵੀ ਖੜ੍ਹੇ ਕਰਦਾ ਹੈ । ਕਾਰਵਾਈ ਦੌਰਾਨ ਇਕ ਵਿਅਕਤੀ ਵਲੋਂ ਦੋਸ਼ ਲਗਾਏ ਗਏ ਕਿ ਸਿਆਸੀ ਦਬਾਅ ਕਾਰਨ ਉਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਸਮਾਣਾ ਦਾ ਰੀਡਰ ਰੰਗੇ ਹੱਥੀਂ ਗ੍ਰਿਫ਼ਤਾਰ ਅਗਲੀ ਖ਼ਬਰ ਹਲਕਾ ਸ਼ੁਤਰਾਣਾ ਅੰਦਰ ਕਿਸਾਨਾਂ ਵਲੋਂ ਬਰਸਾਤੀ ਨਾਲਿਆਂ ਦੀ ਸਫ਼ਾਈ ਕਰਨ ਦੀ ਮੰਗ
Ad Position 24