ਬਰਸੀ ’ਤੇ ਵਿਸ਼ੇਸ਼- ਸਾਬਕਾ ਚੇਅਰਮੈਨ ਸਵ. ਡਾ. ਭਰਪੂਰ ਸਿੰਘ ਬਲਿੰਗ
ਅਜੀਤ ਡੈਸਕ
03-07-2026
ਡਾ. ਭਰਪੂਰ ਸਿੰਘ ਨੇ ਪੜ੍ਹਾਈ ਵਿਚ ਵਧੀਆ ਨਾਮਣਾ ਖੱਟਿਆ ਅਤੇ ਐਮ.ਏ. ਪੋਲੀਟੀਕਲ ਸਾਇੰਸ, ਪੀ.ਐਚ.ਡੀ. ਦੀ ਡਿਗਰੀ ਹਾਸਿਲ ਕਰਦਿਆਂ ਅਕਾਲ ਡਿਗਰੀ ਕਾਲਜ ਮਸਤੂਆਣਾ ਵਿਖੇ ਲਗਭਗ 35 ਸਾਲ ਸੇਵਾਵਾਂ ਨਿਭਾਈਆਂ । ਉਨ੍ਹਾਂ ਦਾ ਵਿਆਹ ਬਲਵਿੰਦਰ ਕੌਰ (ਸੇਵਾ ਮੁਕਤ ਪ੍ਰਿੰਸੀਪਲ) ਨਾਲ 12 ਦਸੰਬਰ 1980 ਵਿਚ ਹੋਇਆ। ਆਪਣੇ ਨਿੱਘੇ ਸੁਭਾਅ ਦੇ ਨਾਲ ਜਾਣੇ ਜਾਂਦੇ ਡਾ. ਭਰਪੂਰ ਸਿੰਘ ਬਲਿੰਗ ਕਾਲਜ ਵਿਚ ਵੀ ਸਭਨਾਂ ਦੇ ਹਰਮਨ ਪਿਆਰੇ ਰਹੇ। ਡਾ. ਭਰਪੂਰ ਸਿੰਘ ਬਲਿੰਗ ਨੇ ਆਪਣੀਆਂ ਘਰੇਲੂ ਜਿੰਮੇਵਾਰੀਆਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਬਿਨਾਂਹੇੜੀ ਵਿਖੇ 1996 ਵਿਚ ਇਕ ਅੰਗਰੇਜੀ ਮੀਡੀਅਮ ਸਕੂਲ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਿਨਾਂਹੇੜੀ ਦੀ ਸਥਾਪਨਾ ਕੀਤੀ। ਜਿਸ ਦਾ ਮੁੱਖ ਉਦੇਸ਼ ਇਲਾਕੇ ਦੇ ਬੱਚਿਆਂ ਨੂੰ ਇਕ ਉਚ ਪੱਧਰ ਦੀ ਸਿੱਖਿਆ ਬਹੁਤ ਹੀ ਜਾਇਜ ਫੀਸ ਉੱਥੇ ਦੇਣਾ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪੁੱਤਰ ਰਾਜਬੀਰ ਸਿੰਘ ਬਲਿੰਗ (ਇਨਕਮ ਟੈਕਸ ਅਫਸਰ) ਅਤੇ ਨੂੰਹ ਡਾ. ਪ੍ਰੀਤਇੰਦਰ ਕੌਰ ਹਨ ਤੋਂ ਇਲਾਵਾ ਉਨ੍ਹਾਂ ਦੀ ਪੁੱਤਰੀ ਜੱਜ ਰਾਜਨਦੀਪ ਕੌਰ (ਪੀ.ਸੀ.ਐਸ. ਜੁਡੀਸ਼ੀਅਲ) ਅਤੇ ਜਵਾਈ ਇੰਸਪੈਕਟਰ ਹੈਰੀ ਬੋਪਾਰਾਏ ਹਨ। ਪਰਿਵਾਰ ਨੇ ਦੱਸਿਆ ਕਿ ਡਾ. ਭਰਪੂਰ ਸਿੰਘ ਬਲਿੰਗ ਲੋੜਵੰਦਾਂ ਦੀ ਮਦਦ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਦੱਸਣਯੋਗ ਹੈ ਕਿ ਬੇਸ਼ੱਕ ਉਹ 1 ਜੁਲਾਈ 2023 ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ ਪਰ ਅੱਜ ਵੀ ਉਨ੍ਹਾਂ ਦੀਆਂ ਯਾਦਾਂ ਨੂੰ ਪਰਿਵਾਰ ਸਾਂਭੀ ਬੈਠਾ ਹੈ।