09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਯੂਥ ਕਾਂਗਰਸ ਦੇ ਚੁਣੇ ਗਏ ਆਗੂਆਂ ਨੂੰ ਹੈਰੀ ਮਾਨ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-07-2026
ਸਨੌਰ, 2 ਜੁਲਾਈ (ਸੋਖਲ)-ਪੰਜਾਬ ਯੂਥ ਕਾਂਗਰਸ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਵੱਖ-ਵੱਖ ਅਹੁਦਿਆਂ ’ਤੇ ਚੁਣੇ ਗਏ ਆਗੂਆਂ ਦਾ ਅੱਜ ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਹਰਿਦਰਪਾਲ ਸਿੰਘ ਹੈਰੀ ਮਾਨ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ । ਸਨਮਾਨਿਤ ਹੋਣ ਵਾਲਿਆਂ ਵਿਚ ਸਰਬਪ੍ਰੀਤ ਸਿੰਘ ਘਲੋੜੀ (ਸਟੇਟ ਜਨਰਲ ਸਕੱਤਰ), ਪਰਨਵ ਗੋਇਲ (ਮੀਤ ਪ੍ਰਧਾਨ, ਜ਼ਿਲ੍ਹਾ ਪਟਿਆਲਾ ਦਿਹਾਤੀ), ਅਮਨ ਥਿੰਦ (ਵਾਈਸ ਪ੍ਰਧਾਨ, ਹਲਕਾ ਸਨੌਰ), ਗੁਰਪ੍ਰੀਤ ਸਿੰਘ (ਪ੍ਰਧਾਨ, ਬਲਾਕ ਸਨੌਰ), ਜਸ਼ਨਦੀਪ ਸਿੰਘ (ਜ਼ਿਲ੍ਹਾ ਸਕੱਤਰ), ਜਿੰਮੀ ਸ਼ਰਮਾ (ਸਕੱਤਰ, ਸਨੌਰ) ਅਤੇ ਗੁਰਮੁਖ ਸਿੰਘ (ਸਕੱਤਰ, ਸਨੌਰ) ਸ਼ਾਮਲ ਸਨ। ਇਸ ਮੌਕੇ ਸਰਬਪ੍ਰੀਤ ਸਿੰਘ ਘਲੋੜੀ ਨੇ ਕਿਹਾ ਕਿ ਯੂਥ ਕਾਂਗਰਸ ਦੀ ਨਵੀਂ ਟੀਮ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੀਆਂ ਚੋਣਾਂ ਵਿਚ ਪਾਰਟੀ ਨੂੰ ਵੱਡੀ ਸਫਲਤਾ ਹਾਸਲ ਹੋਵੇਗੀ। ਸੀਨੀਅਰ ਆਗੂ ਹਰਿਦਰਪਾਲ ਸਿੰਘ ਹੈਰੀ ਮਾਨ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਨੇ ਨੌਜਵਾਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਕੇ ਉਨ੍ਹਾਂ ‘ਤੇ ਭਰੋਸਾ ਜਤਾਇਆ ਹੈ । ਇਸ ਮੌਕੇ ਚੇਅਰਮੈਨ ਅਸ਼ਵਨੀ ਕੁਮਾਰ ਬੱਤਾ,ਚਰਨਜੀਤ ਸਿੰਘ ਜੱਜ ਸਰਪੰਚ, ਮਹਿਕ ਰਣਜੀਤ ਸਿੰਘ ਨੈਣਾਂ ਤੇ ਹੋਰ ।
Ad Position 22
No active advertisement
ਪਿਛਲੀ ਖ਼ਬਰ ਬਰਸੀ ’ਤੇ ਵਿਸ਼ੇਸ਼- ਸਾਬਕਾ ਚੇਅਰਮੈਨ ਸਵ. ਡਾ. ਭਰਪੂਰ ਸਿੰਘ ਬਲਿੰਗ ਅਗਲੀ ਖ਼ਬਰ ਡਾ. ਬੀ.ਐਸ. ਸੰਧੂ ਸਕੂਲ ਦੇ ਵਿਦਿਆਰਥੀਆਂ ਨੇ ਇੰਡੋ- ਨਿਪਾਲ ਇੰਟਰਨੈਸ਼ਨਲ ਚੈਂਪੀਅਨਸ਼ਿਪ ’ਚ ਜਿੱਤੀ ਓਵਰਆਲ ਟਰਾਫੀ
Ad Position 24