10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪੰਜਾਬ ’ਚ ਐਸ.ਆਈ.ਆਰ. ਤਹਿਤ ਇਕ ਵੀ ਵੋਟ ਨਾਜਾਇਜ਼ ਨਹੀਂ ਕੱਟਣ ਦਿੱਤੀ ਜਾਵੇਗੀ: ਹਰਿਆਊ, ਵਿਰਕ

Ad Position 21
No active advertisement
ਅਜੀਤ ਡੈਸਕ 03-07-2026
ਪਟਿਆਲਾ, 2 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਵਿਚ ਵੋਟਾਂ ਦੀ ਸੂਚੀ ਦੀ ਚੱਲ ਰਹੀ ਸੁਧਾਈ ਯਾਨੀ ਐਸ.ਆਈ.ਆਰ. ਸਕੀਮ ਦੇ ਤਹਿਤ ਇਕ ਵੀ ਵੋਟ ਨਜਾਇਜ਼ ਨਹੀਂ ਕੱਟਣ ਦਿੱਤੀ ਜਾਵੇਗੀ ਅਤੇ ਇਸ ਵਾਸਤੇ ਅਕਾਲੀ ਦਲ ਦੀਆਂ ਟੀਮਾਂ ਡਟ ਕੇ ਪਹਿਰੇਦਾਰੀ ਕਰਨਗੀਆਂ। ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕੀਤਾ ਹੈ। ਅੱਜ ਇੱਥੇ ਸਨੌਰ ਹਲਕੇ ਦੀ ਕਮੇਟੀ ਨਾਲ ਮੀਟਿੰਗ ਕਰਨ ਸਮੇਂ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਹਲਕਾ ਸਨੌਰ ਸਮੇਤ ਸਮੁੱਚੇ ਜ਼ਿਲ੍ਹਾ ਪਟਿਆਲਾ ਵਿਚ ਅਕਾਲੀ ਦਲ ਦੇ ਵਰਕਰ ਪੂਰੀ ਤਰ੍ਹਾਂ ਸਰਗਰਮ ਹਨ। ਇਸ ਵਾਸਤੇ ਅਸੀਂ ਬੂਥਾਂ ’ਤੇ ਸਹਾਇਕ ਵੀ ਲਗਾਏ ਹਨ ਅਤੇ ਕਿਸੇ ਵੀ ਤਰੀਕੇ ਅਸੀਂ ਕੋਈ ਵੀ ਜਾਇਜ਼ ਵੋਟ ਕੱਟਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਵੇਂ ਪੱਛਮੀ ਬੰਗਾਲ ਤੇ ਦੇਸ ਦੇ ਹੋਰ ਰਾਜਾਂ ਵਿਚ ਵੋਟਾਂ ਨਜਾਇਜ਼ ਕੱਟਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਪਰ ਪੰਜਾਬ ਵਿਚ ਅਜਿਹੀ ਕੋਈ ਮੁਸ਼ਕਿਲ ਸਾਹਮਣੇ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੀਆਂ ਦੋ-ਦੋ ਥਾਵਾਂ ’ਤੇ ਵੋਟਾਂ ਬਣੀਆਂ ਹਨ ਜਾਂ ਕੋਈ ਵੋਟਰ ਇਕ ਥਾਂ ਤੋਂ ਦੂਜੀ ਥਾਂ ’ਤੇ ਸ਼ਿਫ਼ਟ ਹੋ ਗਿਆ ਹੈ, ਉਨ੍ਹਾਂ ਦੀਆਂ ਵੋਟਾਂ ਤਬਦੀਲ ਜਾਂ ਕੱਟਣ ਦੀ ਕਾਰਵਾਈ ਕਾਨੂੰਨ ਮੁਤਾਬਿਕ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੇ ਲੋਕਤੰਤਰੀ ਹੱਕ ਦੀ ਪਹਿਰੇਦਾਰੀ ਵਾਸਤੇ ਵਚਨਬੱਧ ਹੈ ਤੇ ਕੋਈ ਵੀ ਵੋਟ ਗ਼ਲਤ ਨਹੀਂ ਕੱਟਣ ਦਿੱਤੀ ਜਾਵੇਗੀ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਤੇ ਸਾਥੀਆਂ ਨੇ ਪ੍ਰਧਾਨ ਜਗਮੀਤ ਹਰਿਆਊ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਦੀ ਟੀਮ ਲੋਕਾਂ ਦੀਆਂ ਵੋਟਾਂ ਦੀ ਰਾਖੀ ਵਾਸਤੇ ਡਟ ਕੇ ਖੜ੍ਹੀ ਹੈ ਤੇ ਸਨੌਰ ਹਲਕੇ ਵਿਚ ਕਿਸੇ ਵੀ ਤਰੀਕੇ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਫੌਜਇੰਦਰ ਸਿੰਘ ਮੁਖਮੇਲਪੁਰ, ਬੀ.ਸੀ. ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਸ਼ੇਖੂਪੁਰਾ ਤੇ ਕਿ੍ਰਸਨ ਸਿੰਘ ਸਨੌਰ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਦੀ ‘ਚੇਤਨਾ’ ਪਹਿਲ ਨੇ ਵਿਦਿਆਰਥੀਆਂ ਨੂੰ ਕਰਵਾਇਆ ਪ੍ਰਸ਼ਾਸਨਿਕ ਕੰਮਕਾਜ ਨਾਲ ਰੂ-ਬ-ਰੂ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਪਿੰਡ ਬਿਰੜਵਾਲ ਵਿਖੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾ
Ad Position 24