09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਦੇਹ ਵਪਾਰ ਦੇ ਅੱਡਿਆਂ ’ਤੇ ਛਾਪੇਮਾਰੀ ਕਰਕੇ ਪੁਲਿਸ ਨੇ ਦੋ ਔਰਤਾਂ ਅਤੇ ਇਕ ਵਿਅਕਤੀ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-07-2026
ਪਾਤੜਾਂ, 3 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ’ਚ ਮਸਾਜ ਕੇਂਦਰਾਂ ਅਤੇ ਕੁੱਝ ਹੋਰ ਧੰਦਿਆਂ ਦੀ ਆੜ ’ਚ ਬਹੁਤ ਸਾਰੇ ਲੋਕਾਂ ਵਲੋਂ ਦੇਹ ਵਪਾਰ ਦੇ ਅੱਡੇ ਚਲਾਏ ਜਾਣ ਦੇ ਦੋਸ਼ ਲੋਕਾਂ ਵਲੋਂ ਲਾਏ ਜਾ ਰਹੇ ਸਨ। ਇਹ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਹਰਕਤ ’ਚ ਆਉਂਦਿਆਂ ਪਾਤੜਾਂ ਪੁਲਿਸ ਵਲੋਂ ਕਈ ਅਜਿਹੇ ਦੇਹ ਵਪਾਰ ਦੇ ਅੱਡਿਆਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਦੇ ਡਰੋਂ ਬਹੁਤ ਸਾਰੇ ਅਜਿਹਾ ਧੰਦਾ ਕਰਨ ਵਾਲੇ ਆਪਣਾ ਧੰਦਾ ਬੰਦ ਕਰਕੇ ਫ਼ਰਾਰ ਹੋ ਗਏ ਜਦੋਂ ਕਿ ਇਕ ਮਸਾਜ ਕੇਂਦਰ ਤੋਂ 2 ਔਰਤਾਂ ਅਤੇ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ। ਇਸ ਹੋਈ ਕਰਵਾਈ ਦੀ ਪ੍ਰਸੰਸਾ ਕਰਦਿਆਂ ਇਲਾਕੇ ਦੇ ਲੋਕਾਂ ਨੇ ਨੌਜਵਾਨੀ ਨੂੰ ਕੁਰਾਹੇ ਪਾਉਣ ਵਾਲੇ ਅਜਿਹੇ ਲੋਕਾਂ ਦੇ ਖ਼ਿਲਾਫ਼ ਕਾਰਵਾਈ ਜਾਰੀ ਰੱਖੇ ਜਾਣ ਦੀ ਮੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਥਾਣਾ ਮੁਖੀ ਪਾਤੜਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਤੇ ਗੁਰਦੀਪ ਸਿੰਘ ਸੰਧੂ ਡੀ.ਐਸ.ਪੀ. ਪਾਤੜਾਂ ਦੀ ਅਗਵਾਈ ’ਚ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਕੁੱਝ ਲੋਕ ਮਸਾਜ ਕੇਂਦਰਾਂ ਦੀ ਆੜ ’ਚ ਦੇਹ ਵਪਾਰ ਦਾ ਧੰਦਾ ਚਲਾ ਰਹੇ ਹਨ। ਇਸ ਮਿਲੀ ਇਤਲਾਹ ’ਤੇ ਛਾਪੇਮਾਰੀ ਕਰਕੇ ਮਸਾਜ ਕੇਂਦਰ ਦੀ ਸੰਚਾਲਕ ਲਵਪ੍ਰੀਤ ਕੌਰ ਉਰਫ਼ ਲਵੂ, ਨਵਦੀਪ ਕੌਰ ਅਤੇ ਕਾਕਾ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਤੋਂ ਹੋਰ ਪੁੱਛ-ਪੜਤਾਲ ਲਈ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਪਾਤੜਾਂ ਇਲਾਕੇ ਦੇ ਲੋਕਾਂ ਨੇ ਪੁਲਿਸ ਵਲੋਂ ਕੀਤੀ ਗਈ ਇਸ ਕਾਰਵਾਈ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਾਤੜਾਂ ਇਲਾਕੇ ’ਚ ਕਰੀਬ 4 ਸਾਲਾਂ ਤੋਂ ਬਹੁਗਿਣਤੀ ’ਚ ਵਧੇ ਅਜਿਹੇ ਅੱਡਿਆਂ ਤੋਂ ਹੁੰਦੀ ਮੋਟੀ ਕਮਾਈ ਨੂੰ ਦੇਖ ਇਸ ਧੰਦੇ ’ਚ ਜ਼ਿਆਦਾਤਰ ਦੂਜੇ ਸੂਬਿਆਂ ਦੇ ਰਹਿਣ ਵਾਲੇ ਲੋਕਾਂ ਅਤੇ ਸਰਕਾਰੀ ਕਰਮਚਾਰੀਆਂ ਵਲੋਂ ਅਜਿਹੇ ਦੇਹ ਵਪਾਰ ਦੇ ਅੱਡੇ ਚਲਾਏ ਜਾ ਰਹੇ ਹਨ। ਦੇਹ ਵਪਾਰ ਦੇ ਕਈ ਅੱਡੇ ਚਲਾ ਰਹੇ ਇਕ 70 ਸਾਲਾ ਬਜ਼ੁਰਗ ਵਲੋਂ ਤਾਂ ਪਾਤੜਾਂ ਵਿਖੇ ਸਥਿਤ ਇਕ ਪ੍ਰਸਿੱਧ ਧਾਰਮਿਕ ਸਥਾਨਾਂ ਦੇ ਨੇੜੇ ਵੀ ਅਜਿਹੇ ਅੱਡੇ ਖੋਲ੍ਹੇ ਜਾ ਚੁੱਕੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਕੁੱਝ ਰਾਜਨੀਤਕ ਲੋਕਾਂ ਦੀ ਸ਼ਹਿ ਵੀ ਹਾਸਿਲ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਹੋਰ ਧੰਦਿਆਂ ਦੀ ਆੜ ’ਚ ਪਾਤੜਾਂ ਇਲਾਕੇ ’ਚ ਚੱਲ ਰਹੇ ਵੱਡੇ ਪੱਧਰ ’ਤੇ ਦੇਹ ਵਪਾਰ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਇਸੇ ਤਰ੍ਹਾਂ ਹੀ ਕਾਰਵਾਈ ਜਾਰੀ ਰੱਖੀ ਜਾਵੇ ਅਤੇ ਅਜਿਹੇ ਧੰਦੇ ਮੁਕੰਮਲ ਤੌਰ ’ਤੇ ਬੰਦ ਕਰਵਾਏ ਜਾਣ।
ਡੱਬੀ-ਗੁਰਦੀਪ ਸਿੰਘ ਸੰਧੂ ਡੀ.ਐਸ.ਪੀ. ਪਾਤੜਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਹ ਵਪਾਰ ਦਾ ਧੰਦਾ ਜਾਂ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖ ਕੇ ਸਮਾਜ ਵਿਰੋਧੀ ਅਨਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇਹ ਵਪਾਰ ਦੇ ਅੱਡੇ ਚਲਾਉਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅਜਿਹਾ ਧੰਦਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਰਾਜਪਾਲ ਵਲੋਂ ਅਕਾਦਮਿਕ ਖੇਤਰ ’ਚ ਸ਼ਾਨਦਾਰ ਯੋਗਦਾਨ ਬਦਲੇ ਡਾ. ਇੰਦਰਜੀਤ ਕੌਰ ਦਾ ਐਜੂਕੇਸ਼ਨ ਐਕਸੀਲੈਂਸ ਅਵਾਰਡ ਨਾਲ ਸਨਮਾਨ ਅਗਲੀ ਖ਼ਬਰ ਲੈਂਡ ਪੂਲਿੰਗ ਤਰਮੀਮ ਪਾਲਿਸੀ ਦਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤਿੱਖਾ ਵਿਰੋਧ ਕਰੇਗਾ- ਇਯਾਲੀ
Ad Position 24