09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਰਾਜਪਾਲ ਵਲੋਂ ਅਕਾਦਮਿਕ ਖੇਤਰ ’ਚ ਸ਼ਾਨਦਾਰ ਯੋਗਦਾਨ ਬਦਲੇ ਡਾ. ਇੰਦਰਜੀਤ ਕੌਰ ਦਾ ਐਜੂਕੇਸ਼ਨ ਐਕਸੀਲੈਂਸ ਅਵਾਰਡ ਨਾਲ ਸਨਮਾਨ

Ad Position 21
No active advertisement
ਅਜੀਤ ਡੈਸਕ 04-07-2026
ਪਟਿਆਲਾ, 3 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਸਮਾਰਟ ਸਕੂਲ ਦਾਣਾ ਮੰਡੀ ਦੇ ਮੁੱਖ ਅਧਿਆਪਕਾ ਡਾ. ਇੰਦਰਜੀਤ ਕੌਰ ਨੂੰ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਵਲੋਂ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਦੇ ਬਦਲੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਐਜੂਕੇਸ਼ਨ ਐਕਸੀਲੈਂਸ ਅਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਾ. ਇੰਦਰਜੀਤ ਕੌਰ ਨੂੰ ਇਹ ਅਵਾਰਡ ਡੇਲੀ ਪੋਸਟ ਨਿਊਜ਼ ਟੈਲੀਵਿਜ਼ਨ ਚੈਨਲ ਵਲੋਂ ਆਯੋਜਿਤ ਕੀਤੇ ਗਏ ‘ਤਾਲੀਮ ਐਜੂਕੇਸ਼ਨ ਕਨਕਲੇਵ-2026’ ਦੌਰਾਨ ਦਿੱਤਾ ਗਿਆ। ਇਸ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਲੋਕ ਸੰਪਰਕ ਡਾ. ਹਰਮਿੰਦਰ ਸਿੰਘ ਖੋਖਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਡਾ. ਇੰਦਰਜੀਤ ਕੌਰ ਵਲੋਂ ਸਿੱਖਿਆ ਦੇ ਖੇਤਰ ਵਿਚ ਬਹੁਤ ਹੀ ਸ਼ਲਾਘਾਯੋਗ ਅਤੇ ਨਿਵੇਕਲੇ ਕੰਮ ਕੀਤੇ ਜਾ ਰਹੇ ਹਨ। ਡਾ. ਇੰਦਰਜੀਤ ਕੌਰ ਦੇ ਹੁਣ ਤੱਕ ਆਜ਼ਾਦੀ ਸੰਘਰਸ਼ ਦੌਰਾਨ ਪੰਜਾਬੀਆਂ ਵਲੋਂ ਪਾਏ ਗਏ ਯੋਗਦਾਨ ਬਾਰੇ ਪੰਜ ਖੋਜ-ਪੱਤਰ ਪ੍ਰਸਿੱਧ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਰਿਸਰਚ ਜਰਨਲਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੀਆਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਬਾਰੇ ਦੋ ਕਿਤਾਬਾਂ ਵੀ ਪ੍ਰਸਿੱਧ ਪ੍ਰਕਾਸ਼ਕਾਂ ਵੱਲੋਂ ਛਾਪੀਆਂ ਜਾ ਚੁੱਕੀਆਂ ਹਨ ਅਤੇ ਤੀਜੀ ਕਿਤਾਬ ਛਪਾਈ ਅਧੀਨ ਹੈ। ਉਨ੍ਹਾਂ ਵਲੋਂ ਆਪਣੀ ਸਰਵ-ਉੱਚ ਡਾਕਟਰੇਟ ਡਿਗਰੀ ਦਾ ਖੋਜ ਕਾਰਜ ਵੀ ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਵਲੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪਾਏ ਗਏ ਯੋਗਦਾਨ ਬਾਰੇ ਹੀ ਕੀਤਾ ਗਿਆ ਹੈ। ਡਾ. ਇੰਦਰਜੀਤ ਕੌਰ ਪਿਛਲੇ 25 ਸਾਲਾਂ ਤੋਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਸੇਵਾ ਨਿਭਾ ਰਹੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਜਿਨ੍ਹਾਂ ਵਿਚ ਟਹਿਲਪੁਰਾ ਅਤੇ ਵਜੀਦਪੁਰ ਸ਼ਾਮਲ ਹਨ, ਵਿਚ ਬਤੌਰ ਅਧਿਆਪਕਾ ਸੇਵਾ ਨਿਭਾਈ ਗਈ ਹੈ। ਅੱਜਕੱਲ੍ਹ ਉਹ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਪਦ-ਉੱਨਤ ਹੋ ਕੇ ਬਤੌਰ ਮੁੱਖ ਅਧਿਆਪਕਾ ਸੇਵਾ ਨਿਭਾ ਰਹੇ ਹਨ। ਡਾ. ਇੰਦਰਜੀਤ ਕੌਰ ਵਲੋਂ ਪੜ੍ਹਾਏ ਗਏ ਵਿਦਿਆਰਥੀ ਵੱਲੋਂ ਛੇਵੀਂ ਰਾਮਾਨੁਜਨ ਗਣਿਤ ਪ੍ਰੀਖਿਆ ਪਾਸ ਕਰਕੇ ਪੂਰੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਦਿਆਂ ਆਪਣੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਇਸ ਸੰਸਥਾ ਵਲੋਂ ਡਾਕਟਰ ਇੰਦਰਜੀਤ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਾ. ਇੰਦਰਜੀਤ ਕੌਰ ਨੂੰ ਇਸ ਤੋਂ ਪਹਿਲਾਂ ਜ਼ਿਲ੍ਹਾ ਪਟਿਆਲਾ ’ਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਕੀਤੀ ਗਈ ਵਡਮੱੁਲੀ ਸੇਵਾ ਦੀ ਮਾਨਤਾ ਵਜੋਂ 74ਵੇਂ ਗਣਤੰਤਰ ਦਿਵਸ ਦੇ ਮੌਕੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਭਲਾਈ ਬਾਰੇ ਮੰਤਰੀ ਡਾ. ਬਲਜੀਤ ਕੋਰ ਵੱਲੋਂ ਪ੍ਰਮਾਣ ਪੱਤਰ, ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਡੈਡੀਕੇਟਿਡ ਟੀਚਰ ਐਵਾਰਡ, ਡਾ. ਜੀ.ਸੀ. ਮਿਸ਼ਰਾ ਮੈਮੋਰੀਅਲ ਐਜੂਕੇਸ਼ਨਲ ਟਰੱਸਟ, ਚੰਡੀਗੜ੍ਹ ਵਲੋਂ ਟੀਚਰ ਐਕਸੀਲੈਂਸ ਐਵਾਰਡ ਅਤੇ ਗਿਆਨ ਜੋਤੀ ਐਜੂਕੇਸ਼ਨਲ ਸੁਸਾਇਟੀ ਵਲੋਂ ਇੰਟਰਨੈਸ਼ਨਲ ਟੀਚਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾਵਾਂ ਨਾਲ ਕੀਤਾ ਵਾਅਦਾ ਨਿਭਾਇਆ : ਹਰਪ੍... ਅਗਲੀ ਖ਼ਬਰ ਦੇਹ ਵਪਾਰ ਦੇ ਅੱਡਿਆਂ ’ਤੇ ਛਾਪੇਮਾਰੀ ਕਰਕੇ ਪੁਲਿਸ ਨੇ ਦੋ ਔਰਤਾਂ ਅਤੇ ਇਕ ਵਿਅਕਤੀ ਨੂੰ ਕੀਤਾ ਗਿ੍ਫ਼ਤਾਰ
Ad Position 24