05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪਿੰਡ ਸ਼ੁਤਰਾਣਾ ਦੇ ਨੌਜਵਾਨ ਦੀ ਲੁਧਿਆਣਾ ਜੇਲ੍ਹ ’ਚ ਹੋਈ ਮੌਤ ਪਰਿਵਾਰ ਨੇ ਲਾਸ਼ ਨੂੰ ਸੜਕ ’ਤੇ ਰੱਖ ਕੇ ਲਾਇਆ ਧਰਨਾ

Ad Position 21
No active advertisement
ਅਜੀਤ ਡੈਸਕ 06-07-2026
ਪਾਤੜਾਂ, 5 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੀ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਸ਼ੁਤਰਾਣਾ ਦੇ ਰਹਿਣ ਵਾਲੇ ਲੁਧਿਆਣਾ ਜੇਲ੍ਹ ’ਚ ਨਜ਼ਰਬੰਦ ਗੁਰਸਿੱਖ ਨੌਜਵਾਨ ਅਰਸ਼ਦੀਪ ਸਿੰਘ ਦੀ ਮੌਤ ਹੋ ਗਈ। ਪੋਸਟਮਾਰਟਮ ਮਗਰੋਂ ਜੇਲ੍ਹ ਪ੍ਰਸ਼ਾਸਨ ਵਲੋਂ ਵਾਰਿਸਾਂ ਦੇ ਹਵਾਲੇ ਕੀਤੀ ਗਈ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਤੇ ਧਾਰਮਿਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਸਹਿਯੋਗ ਨਾਲ ਕੌਮੀ ਮਾਰਗ ’ਤੇ ਧਰਨਾ ਸ਼ੁਰੂ ਕਰ ਦਿੱਤਾ, ਜਿਸ ਵਿਚ ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਗੁਰਦੀਪ ਸਿੰਘ ਸੰਧੂ ਡੀ. ਐਸ. ਪੀ. ਪਾਤੜਾਂ ਦੀ ਅਗਵਾਈ ’ਚ ਪੁਲਿਸ ਅਧਿਕਾਰੀਆਂ ਵਲੋਂ ਧਰਨਾਕਾਰੀਆਂ ਨਾਲ ਕੀਤੀ ਗਈ। ਮੀਟਿੰਗ ਬੇਸਿੱਟਾ ਰਹਿਣ ’ਤੇ ਧਰਨਾਕਾਰੀਆਂ ਵਲੋਂ ਇਹ ਧਰਨਾ ਪਾਤੜਾਂ ਵਿਖੇ ਸ਼ੁਰੂ ਕਰ ਦੇਣ ਦੀ ਚਿਤਾਵਨੀ ਦਿੱਤੀ ਗਈ ਹੈ। ਧਰਨੇ ਦੌਰਾਨ ਪਿੰਡ ਸ਼ੁਤਰਾਣਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੇ ਦੱਸਿਆ ਕਿ ਮੇਰੇ ਲੜਕੇ ਅਰਸ਼ਦੀਪ ਸਿੰਘ ਨੂੰ 15 ਦਿਨ ਪਹਿਲਾਂ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੀ ਪੁਲਿਸ ਲੈ ਗਈ ਸੀ ਅਤੇ ਜਿਸ ਲੜਕੀ ਦੇ ਸੰਬੰਧ ’ਚ ਇਸ ਨੂੰ ਲਿਜਾਇਆ ਗਿਆ। ਉਸ ਮਾਮਲੇ ਵਿਚ ਹਾਈ ਕੋਰਟ ਵੀ ਫ਼ੈਸਲਾ ਕਰਕੇ ਅਰਸ਼ਦੀਪ ਸਿੰਘ ਨੂੰ ਘਰ ਭੇਜ ਚੁੱਕੀ ਸੀ ਪਰ ਜਦੋਂ ਮੁੱਲਾਂਪੁਰ ਦਾਖਾ ਦੇ ਪੁਲਿਸ ਵਲੋਂ ਇਸੇ ਮਾਮਲੇ ਵਿਚ ਕੇਸ ਦਰਜ ਕਰਕੇ ਅਰਸ਼ਦੀਪ ਸਿੰਘ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਅਤੇ 3 ਜੁਲਾਈ ਨੂੰ ਸਾਡੇ ਪਿੰਡ ਦੇ ਸਰਪੰਚ ਰੁਮੇਸ਼ ਕੁਮਾਰ ਰਾਹੀਂ ਫ਼ੋਨ ’ਤੇ ਦੱਸਿਆ ਕਿ ਤੁਹਾਡੇ ਲੜਕੇ ਦੀ ਹਾਲਤ ਖ਼ਰਾਬ ਹੈ ਅਤੇ ਤੁਸੀਂ ਲੁਧਿਆਣਾ ਹਸਪਤਾਲ ਪੁੱਜੋ ਜਦੋਂ ਅਸੀਂ ਹਸਪਤਾਲ ਜਾ ਕੇ ਆਪਣੇ ਲੜਕੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਮੌਜੂਦ ਪੁਲਿਸ ਨੇ ਸਾਨੂੰ ਮਿਲਣ ਨਹੀਂ ਦਿੱਤਾ ਅਤੇ ਫਿਰ ਪਤਾ ਲੱਗਿਆ ਕਿ ਅਰਸ਼ਦੀਪ ਸਿੰਘ ਨੂੰ ਜਦੋਂ ਜੇਲ੍ਹ ਪ੍ਰਸ਼ਾਸਨ ਨੇ ਹਸਪਤਾਲ ਲਿਆਂਦਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸਾਡੇ ਲੜਕੇ ਦੀ ਮੌਤ ਦੇ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ। ਇਸ ਬਾਰੇ ਪਲਵਿੰਦਰ ਕੌਰ ਹਰਿਆਊ, ਸਰਪੰਚ ਰੁਮੇਸ਼ ਕੁਮਾਰ ਤੇ ਹੋਰ ਆਗੂਆਂ ਨੇ ਦੱਸਿਆ ਕਿ ਡੀ. ਐੱਸ. ਪੀ. ਪਾਤੜਾਂ ਨੇ ਧਰਨਾਕਾਰੀਆਂ ਨੂੰ ਕਿਹਾ ਸੀ ਕਿ ਅਰਸ਼ਦੀਪ ਸਿੰਘ ਦੇ ਮਾਮਲੇ ’ਚ ਜਿਨ੍ਹਾਂ ਨੂੰ ਤੁਸੀ ਦੋਸ਼ੀ, ਮੰਨਦੇ ਹੋ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਜਾਵੇਗਾ ਪਰ ਧਰਨਾਕਾਰੀਆਂ ਦਾ ਕਹਿਣਾ ਹੈ ਮ੍ਰਿਤਕ ਦੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ 50 ਲੱਖ ਰੁਪਿਆ ਮਾਲੀ ਸਹਾਇਤਾ ਕੀਤੀ ਜਾਵੇ ਪਰ ਉਨ੍ਹਾਂ ਕਿਹਾ ਕਿ ਮੇਰੇ ਅਧਿਕਾਰ ਖੇਤਰ ਤੋਂ ਬਾਹਰ ਹੈ ਤਾਂ ਹੁਣ ਧਰਨਾਕਾਰੀਆਂ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਇਨਸਾਫ਼ ਨਾ ਦਿੱਤਾ ਗਿਆ ਤਾਂ 6 ਜੁਲਾਈ ਤੋਂ ਸ਼ਹਿਰ ਦੇ ਭਗਤ ਸਿੰਘ ਚੌਕ ’ਚ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਲੱਗੇ ਧਰਨੇ ਕਾਰਨ ਲੱਗੇ ਜਾਮ ਕਾਰਨ ਕੌਮੀ ਮਾਰਗ ’ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਅਤੇ ਬੱਸਾਂ ’ਤੇ ਸਫ਼ਰ ਕਰ ਰਹੇ ਲੋਕਾਂ ਨੂੰ ਕਈ ਘੰਟੇ ਬੱਸਾਂ ਵਿਚ ਬੈਠਣ ਲਈ ਮਜਬੂਰ ਹੋਣਾ ਪਿਆ। ਧਰਨੇ ’ਚ ਭਾਜਪਾ ਦੇ ਹਲਾਕ ਮੁਖੀ ਨਰਾਇਣ ਨਰਸੋਤ, ਕਾਂਗਰਸੀ ਆਗੂ ਅਮਰਜੀਤ ਸਿੰਘ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਅਤੇ ਹੋਰ ਆਗੂ ਮੌਜੂਦ ਸਨ। ਮੌਕੇ ’ਤੇ ਮੌਜੂਦ ਜਸਪਾਲ ਸਿੰਘ ਥਾਣਾ ਮੁਖੀ ਸ਼ੁਤਰਾਣਾ ਨੇ ਕਿਹਾ ਕਿ ਆਵਾਜਾਈ ਨੂੰ ਬਦਲਵੇਂ ਰੂਟ ’ਤੇ ਚਲਾ ਕੇ ਜਾਮ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਧਰਨਾਕਾਰੀਆਂ ਨਾਲ ਡੀ. ਐੱਸ. ਪੀ. ਪਾਤੜਾਂ ਗੁਰਦੀਪ ਸਿੰਘ ਸੰਧੂ ਦੀ ਅਗਵਾਈ ’ਚ ਗੱਲਬਾਤ ਜਾਰੀ ਹੈ ਅਤੇ ਛੇਤੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਫੁਲਕੀਆਂ ਇਨਕਲੇਵ ਨੇੜੇ ਸੜਕਾਂ ’ਤੇ ਖੜ੍ਹੇ ਮੀਂਹ ਦੇ ਪਾਣੀ ਨੇ ਖੋਲ੍ਹੀ ‘ਆਪ’ ਦੇ ਖੋਖਲੇ ਵਿਕਾਸ ਦੀ ਪੋਲ-ਬਿੱਟੂ ਚੱਠਾ ਅਗਲੀ ਖ਼ਬਰ ਦਰਬਾਰ ਹਜ਼ਰਤ ਪੀਰ ਬਾਬਾ ਗਦੀਲੇ ਸ਼ਾਹ ਵਿਖੇ ਕਰਵਾਏ ਸਾਲਾਨਾ ਜੋੜ ਮੇਲੇ ਦੌਰਾਨ ਲੱਗੀਆਂ ਰੌਣਕਾਂ
Ad Position 24
No active advertisement