ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਕਾਲਰਜ਼ ਸਕੂਲ ਵਿਖੇ ਸਮਾਵੇਸ਼ੀ ਸਿੱਖਿਆ ’ਤੇ ਸੀ. ਬੀ. ਐੱਸ. ਸੀ. ਦਾ ਸਮਰੱਥਾ ਵਿਕਾਸ ’ਤੇ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 14-07-2026

 ਰਾਜਪੁਰਾ, 13 ਜੁਲਾਈ (ਜੀ. ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਵਿਖੇ ਇਕ ਸਮਾਵੇਸ਼ੀ ਸਿੱਖਿਆ ’ਤੇ ਸੀ. ਬੀ. ਐੱਸ. ਸੀ. ਦਾ ਸਮਰੱਥਾ ਵਿਕਾਸ ’ਤੇ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦੇ ਵਿਚ ਅਜਿਹੇ ਅਧਿਆਪਕ ਸ਼ਾਮਿਲ ਹੋਏ ਜਿਹੜੇ ਸਮਾਜ ਸੇਵੀ ਤੇ ਸਮਾਨ ਸਿੱਖਣ ਦਾ ਮਾਹੌਲ ਬਣਾਉਣ ਲਈ ਮੰਨੇ ਜਾਂਦੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਪ੍ਰੋਗਰਾਮ ਦੇ ਦੌਰਾਨ ਉੱਘੀ ਰਿਸੋਰਸ ਪਰਸਨ ਐੱਮ. ਆਰ. ਏ. ਡੀ. ਏ. ਵੀ. ਪਬਲਿਕ ਸਕੂਲ ਸੋਲਨ ਦੀ ਸੇਵਾ ਮੁਕਤ ਪ੍ਰਿੰਸੀਪਲ ਅਨੁਪਮਾ ਸ਼ਰਮਾ ਤੇ ਸੈਂਚਰੀ ਪਬਲਿਕ ਸਕੂਲ ਨਵਾਂ ਗਾਓ ਮੁਹਾਲੀ ਦੇ ਪ੍ਰਿੰਸੀਪਲ ਰਜੇਸ਼ ਕੁਮਾਰ ਬਾਂਸਲ ਸ਼ਾਮਿਲ ਹੋਏ। ਉਨ੍ਹਾਂ ਵਲੋਂ ਦਿੱਤੀ ਗਈ ਜਾਣਕਾਰੀ ਸਮਾਵੇਸ਼ੀ ਕਲਾਸ ਰੂਮ ਬਣਾਉਣ, ਸਿੱਖਣ ਦੇ ਵੱਖ-ਵੱਖ ਜਰੂਰਤਾਂ ਨੂੰ ਪੂਰਾ ਕਰਨ ਤੇ ਵਿਦਿਆਰਥੀਆਂ ਦੇ ਲਈ ਪ੍ਰਭਾਵਿਤ ਅਧਅਿਾਪਕ ਰਣਨੀਤੀਆਂ ਅਪਣਾਉਣ ’ਤੇ ਕੇਂਦਰਿਤ ਸੀ। ਪ੍ਰੋਗਰਾਮ ਦੇ ਦੌਰਾਨ ਸਕਾਲਰਜ਼ ਪਬਲਿਕ ਸਕੂਲ ਦੀ ਪ੍ਰਿੰਸੀਪਲ ਭਾਰਤੀ ਆਸ਼ੂਤੋਸ਼ ਨੇ ਸਾਰਿਆਂ ਦਾ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਅਤੇ ਅੱਜ ਦੇ ਕਲਾਸਰੂਮ ਵਿਚ ਸਮਾਜ ਸੇਵੀ ਸਿੱਖਿਆ ਦੇ ਮਹੱਤਵ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉਨ੍ਹਾਂ ਨੇ ਅਧਿਆਪਕਾਂ ਨੂੰ ਹਰ ਬੱਚੇ ਪ੍ਰਤੀ ਦਇਆ ਭਾਵਨਾ, ਅਤੇ ਹਰ ਸੰਭਵ ਮਦਦ ਦੇਣ ਦੇ ਲਈ ਕਿਹਾ ਗਿਆ। ਇਸ ਨਾਲ ਬੱਚਿਆਂ ਵਿਚ ਸਿੱਖਿਆ ਪ੍ਰਤੀ ਲਗਾਓ ਹੋਰ ਮਜ਼ਬੂਤ ਹੋਵੇਗਾ। ਵਰਕਸ਼ਾਪ ਦੀ ਸਮਾਪਤੀ ਸਮਾਵੇਸ਼ੀ ਅਤੇ ਹੋਰ ਤਰੀਕਿਆਂ ਨੂੰ ਲਾਗੂ ਕਰਨ ਅਤੇ ਅਜਿਹਾ ਸਿੱਖਣ ਦਾ ਮਾਹੌਲ ਬਣਾਉਣ ਦੇ ਲਈ ਪ੍ਰੇਰਿਤ ਹੋਈ ਅਤੇ ਹਰ ਬੱਚਾ ਆਪਣੇ ਆਪ ਨੂੰ ਮਹੱਤਵਪੂਰਨ ਤੇ ਸਨਮਾਨਿਤ ਮਹਿਸੂਸ ਕਰੇ। ਸਕੂਲ ਦੀ ਡਾਇਰੈਕਟਰ ਸੁਦੇਸ਼ ਜੋਸੀ ਤੇ ਪਿੰਸੀਪਲ ਭਾਰਤੀ ਜੋਸ਼ੀ ਨੇ ਰਿਸੋਰਸ ਪਰਸਨ ਅਨੁਪਮ ਸ਼ਰਮਾ ਅਤੇ ਰਜੇਸ਼ ਕੁਮਾਰ ਬਾਂਸਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਜਿੰਦਲ ਆਈ. ਵੀ. ਐੱਫ. ਨੇ ਪੀ. ਜੀ. ਟੀ. ਤੇ ਜੈਨੇਟਿਕ ਸਕ੍ਰੀਨਿੰਗ ਬਾਰੇ ਜਾਗਰੂਕਤਾ ਵਧਾਉਣ ’ਤੇ ਦਿੱਤਾ ਜ਼ੋਰ ਅਗਲੀ ਖ਼ਬਰ ਪੁਲਿਸ ਨੇ ਦੱਖਣੀ ਅਫ਼ਰੀਕਾ ਦੇ ਫੁੱਟਬਾਲਰ ਐਡਮਜ਼ ਦੀ ਮੌਤ ਦੀ ਜਾਂਚ ਸ਼ੁਰੂ ਕੀਤੀ
Ad Position 24
No active advertisement