ਕੇਪ ਟਾਊਨ, 13 ਜੁਲਾਈ (ਏ.ਪੀ.)-ਪੁਲਿਸ ਨੇ ਦੱਖਣੀ ਅਫ਼ਰੀਕਾ ਦੇ ਵਿਸ਼ਵ ਕੱਪ ਫੁੱਟਬਾਲਰ ਜੈਡੇਨ ਐਡਮਜ਼ ਦੀ ਸ਼ੱਕੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸਦੀ ਲਾਸ਼ ਹਫਤੇ ਦੇ ਅੰਤ ਵਿਚ ਕੇਪ ਟਾਊਨ ਵਿੱਚ ਇਕ ਜਾਇਦਾਦ ਤੋਂ ਬਰਾਮਦ ਕੀਤੀ ਗਈ ਸੀ। 25 ਸਾਲਾ ਖਿਡਾਰੀ ਨੇ ਦੱਖਣੀ ਅਫ਼ਰੀਕਾ ਦੇ ਪਹਿਲੇ 2026 ਵਿਸ਼ਵ ਕੱਪ ਨਾਕਆਊਟ ਪੜਾਅ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਅਧਿਕਾਰੀਆਂ ਨੇ ਅਜੇ ਤੱਕ ਉਸਦੀ ਮੌਤ ਦਾ ਕਾਰਨ ਜਾਰੀ ਨਹੀਂ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਨਿਚਰਵਾਰ ਨੂੰ 25 ਸਾਲਾ ਖਿਡਾਰੀ ਦੀ ਲਾਸ਼ ਦੀ ਮਿਲਣ ਤੋਂ ਬਾਅਦ ਕੇਪ ਟਾਊਨ ਸੈਂਟਰਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੇ ਆਲੇ ਦੁਆਲੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।