ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

24 ਦੇ ਤਿ੍ਸ਼ੂਲ ਮਾਰਚ ਦੀ ਤਿਆਰੀ ਲਈ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ’ਚ ਹੋਈ ਬੈਠਕ

Ad Position 21
No active advertisement
ਅਜੀਤ ਡੈਸਕ 14-07-2026

 ਪਟਿਆਲਾ, 13 ਜੁਲਾਈ (ਅ. ਸ. ਆਹਲੂਵਾਲੀਆ)-ਵਪਾਰੀਆਂ ਦੇ ਵੱਡੇ ਸਮੂਹ ਦੀ ਮੀਟਿੰਗ ਇਥੋਂ ਦੇ ਆਰੀਆ ਸਮਾਜ ਚੌਕ ਵਿਖੇ ਹੋਈ, ਜਿਸ ਵਿਚ 24 ਜੁਲਾਈ ਨੂੰ ਹੋਣ ਵਾਲੇ ਤਿ੍ਸ਼ੂਲ ਮਾਰਚ ਦੀ ਤਿਆਰੀ ਲਈ ਸ਼ਿਵ ਸੈਨਾ ਹਿੰਦੁਸਤਾਨ ਵਲੋਂ 35,000 ਅੱਤਵਾਦ ਹਿੰਦੂ ਪੀੜਤਾਂ ਲਈ ਇਨਸਾਫ ਪ੍ਰਾਪਤ ਕਰਨ ਦਾ ਐਲਾਨ ਕੀਤਾ ਗਿਆ ਸੀ। ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਸਥਾਨ ’ਤੇ ਪਹੁੰਚਣ ’ਤੇ ਸੂਬਾ ਪ੍ਰਧਾਨ ਕਿ੍ਸ਼ਨ ਗਾਬਾ ਅਤੇ ਸੂਬਾ ਜਨਰਲ ਸਕੱਤਰ ਨਵਦੀਪ ਮਿੱਤਲ ਦੀ ਅਗਵਾਈ ਵਿਚ ਵਪਾਰਕ ਆਗੂਆਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ। ਕਿ੍ਸ਼ਨਾ ਗਾਬਾ ਨੇ ਕਿਹਾ ਕਿ ਪਾਰਟੀ ਹਿੰਦੂ ਭਾਈਚਾਰੇ ਦੀਆਂ 11 ਨੁਕਾਤੀ ਮੰਗਾਂ ਨੂੰ ਉਜਾਗਰ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਵੱਖ-ਵੱਖ ਤਰੀਕਾਂ ’ਤੇ ਤਿ੍ਸ਼ੂਲ ਮਾਰਚ ਕਰ ਰਹੀ ਹੈ। ਪਟਿਆਲਾ ਵਿਚ ਸ਼ੁੱਕਰਵਾਰ ਨੂੰ ਸਵੇਰੇ 10 ਵਜੇ, ਸ਼ਿਵ ਮੰਦਰ ਕਿਲਾ ਚੌਕ ਤੋਂ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘਦੇ ਹੋਏ ਡਿਪਟੀ ਕਮਿਸ਼ਨਰ, ਪਟਿਆਲਾ ਦੇ ਦਫਤਰ ਤੱਕ ਤਿ੍ਸ਼ੂਲ ਮਾਰਚ ਕੱਢਿਆ ਜਾਵੇਗਾ। ਜਿਸ ’ਚ ਵਪਾਰੀ ਭਾਈਚਾਰਾ ਹਿੱਸਾ ਲਵੇਗਾ। ਤਿ੍ਸ਼ੂਲ ਮਾਰਚ ਸੰਬੰਧੀ ਮੀਟਿੰਗ ਵਿਚ ਬੋਲਦਿਆਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਸਾਰੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਾਰੇ ਕਾਰੋਬਾਰੀ ਦੋਸਤਾਂ ਨਾਲ ਇਸ ਤਿ੍ਸ਼ੂਲ ਮਾਰਚ ’ਚ ਜ਼ਰੂਰ ਹਿੱਸਾ ਲੈਣ ਤਾਂ ਜੋ ਪੰਜਾਬ ਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਅਤੇ 35000 ਅੱਤਵਾਦ ਪ੍ਰਭਾਵਿਤ ਹਿੰਦੂਆਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ 781 ਕਰੋੜ ਰੁਪਏ ਦੀ ਬਜਾਏ 5100 ਕਰੋੜ ਰੁਪਏ ਦਾ ਪੈਕੇਜ ਦਿੱਤਾ ਜਾ ਸਕੇ। ਅੰਤ ’ਚ ਸ਼ਿਵ ਸੈਨਾ ਹਿੰਦੁਸਤਾਨ ਵਪਾਰ ਸੈਨਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਨਵਦੀਪ ਮਿੱਤਲ ਨੇ ਇਸ ਮੀਟਿੰਗ ਵਿਚ ਆਏ ਸਾਰੇ ਵਪਾਰੀ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਨਵਦੀਪ ਮਿੱਤਲ ਪੰਜਾਬ ਜਨਰਲ ਸਕੱਤਰ, ਅਸ਼ੋਕ ਆਨੰਦ, ਜ਼ਿਲਾ ਪ੍ਰਧਾਨ ਪਟਿਆਲਾ, ਸਤੀਸ਼ ਆਨੰਦ, ਪ੍ਰਦੀਪ ਆਹੂਜਾ, ਗੁਲਸ਼ਨ ਕੁਮਾਰ, ਵਿਸ਼ੂ ਜਿੰਦਲ, ਤਰੁਣ ਆਹੂਜਾ, ਰਾਕੇਸ਼ ਮਾਈਕਲ, ਨੀਰਜ ਸ਼ਰਮਾ, ਜੈਪਾਲ ਗਰਗ; ਕਿ੍ਸ਼ਨ ਲਾਲ ਬਾਂਸਲ, ਕਾਲਾ ਸਾਬੁਨ ਵਾਲਾ, ਸੰਨੀ ਨਾਰੰਗ ਵਪਾਰ ਆਗੂ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਐਲ. ਏ. ਡੀ. ਸੀ. ਨੀਤੀ ਦੇ ਵਿਰੋਧ ਵਿਚ ਅੱਜ ਤੱਕ ‘ਨੋ ਵਰਕ’ ਜਾਰੀ ਰਹੇਗਾ-ਬਾਰ ਐਸੋਸੀਏਸਨਾਂ ਅਗਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਨੇ ਲਗਾਇਆ ਮੁਫ਼ਤ ਬਲੱਡ ਸ਼ੂਗਰ ਕੈਂਪ
Ad Position 24
No active advertisement