ਸਨੌਰ, 16 ਜੁਲਾਈ (ਸੋਖਲ)-ਜਾਗਦੇ ਰਹੋ ਕਲੱਬ ਪਟਿਆਲਾ ਵਲੋਂ ਉਪਰਾਲਾ ਫਾਊਂਡੇਸ਼ਨ ਦੇ ਵਿਸ਼ੇਸ਼ ਸਹਿਯੋਗ ਅਤੇ ਫੂਡ ਗ੍ਰੇਨ ਕਾਰਪੋਰੇਸ਼ਨ ਲਿਮਿਟਡ ਦੇ ਚੇਅਰਮੈਨ ਤੇ ਲੋਕ ਸਭਾ ਹਲਕਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਢਿੱਲੋਂ ਫਨ ਵਰਲਡ, ਜੋੜੀਆਂ ਸੜਕਾਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਕੈਂਪ ਦੌਰਾਨ 80 ਖੂਨਦਾਨੀਆਂ ਨੇ ਸਵੈ-ਇੱਛਾ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਖੂਨ ਦੇ ਇਕ ਯੂਨਿਟ ਨਾਲ ਚਾਰ ਅਨਮੋਲ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਢਿੱਲੋਂ ਪਰਿਵਾਰ ਹਮੇਸ਼ਾ ਸਮਾਜ ਸੇਵਾ ਲਈ ਸਮਰਪਿਤ ਰਹੇਗਾ ਅਤੇ ਜਾਗਦੇ ਰਹੋ ਕਲੱਬ ਦੇ ਸਹਿਯੋਗ ਨਾਲ ਭਵਿੱਖ ਵਿਚ ਵੀ ਅਜਿਹੇ ਲੋਕ-ਭਲਾਈ ਦੇ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਕਲੱਬ ਵਲੋਂ ਐਮਰਜੈਂਸੀ ਮਰੀਜ਼ਾਂ ਦੀ ਮਦਦ ਲਈ ਲਗਾਤਾਰ ਖੂਨਦਾਨ ਕੈਂਪ ਲਗਾਉਣ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ, ਚੇਅਰਮੈਨ ਗੁਰਸ਼ਰਨ ਸਿੰਘ ਢਿੱਲੋਂ, ਉਪਿੰਦਰ ਸਿੰਘ ਢਿੱਲੋਂ, ਮੀਡੀਆ ਸਲਾਹਕਾਰ ਰਾਜਿੰਦਰ ਸਿੰਘ ਕੋਹਲੀ, ਕੇਵਲ ਕ੍ਰਿਸ਼ਨ, ਮਨਜੀਤ ਸਿੰਘ ਢਿੱਲੋਂ, ਰਾਜਿੰਦਰ ਸਿੰਘ ਗਿੱਲ ਜੁਲਕਾ, ਮਦਨ ਲਾਲ ਜੁਲਕਾ, ਸਿਮਰਨ ਕੋਹਲੇਮਾਜਰਾ, ਦੀਦਾਰ ਸਿੰਘ ਬੋਸਰ, ਸੰਜੀਵ ਕੁਮਾਰ ਸਨੌਰ, ਜਾਗਦੇ ਰਹੋ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ, ਤੇਜਿੰਦਰ ਸਿੰਘ ਮੰਡੌਰ, ਹਰਫੂਲ ਸਿੰਘ ਭੰਗੂ, ਜਗਰੂਪ ਪੰਜੋਲਾ, ਮਨਪ੍ਰੀਤ ਸਿੰਘ, ਲਖਮੀਰ ਸਿੰਘ ਸਲੋਟ, ਠੇਕੇਦਾਰ ਗੁਰਬਚਨ ਸਿੰਘ, ਅਮਰਜੀਤ ਸਿੰਘ ਭਾਂਖਰ, ਅਵਤਾਰ ਸਿੰਘ ਬਲਬੇੜਾ, ਜਗਰਾਜ ਸਿੰਘ ਚਹਿਲ, ਰਣਜੀਤ ਸਿੰਘ, ਗੁਰਸੰਤ ਸਿੰਘ ਤੇ ਰਣਜੀਤ ਸਿੰਘ ਬੋਸਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।