11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸੜਕਾਂ ਬਣਾ ਕੇ ‘ਆਪ’ ਸਰਕਾਰ ਨੇ ਪੰਜਾਬ ਦੀ ਨੁਹਾਰ ਬਦਲੀ- ਸੰਨੀ ਢਿੱਲੋਂ

Ad Position 21
No active advertisement
ਅਜੀਤ ਡੈਸਕ 17-07-2026
ਪਟਿਆਲਾ, 16 ਜੁਲਾਈ (ਮਨਦੀਪ ਸਿੰਘ ਖਰੌੜ)-ਪੰਜਾਬ ਭਰ ਦੇ ਪਿੰਡਾਂ ਅਤੇ ਸ਼ਹਿਰਾਂ ’ਚ ਲੰਮੇ ਸਮੇਂ ਤੋਂ ਨਹੀਂ ਬਣੀਆਂ ਸੜਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੜ ਤੋਂ ਬਣਾ ਕੇ ਪੰਜਾਬ ਭਰ ’ਚ ਰਾਜ ਮਾਰਗ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਸਨਦੀਪ ਸਿੰਘ ਸੰਨੀ ਢਿੱਲੋਂ ਨੇ ਕਿਹਾ ਕਿ ਅਕਸਰ ਸਰਕਾਰਾਂ ਦਾਅਵੇ ਬਹੁਤ ਕਰਦੀਆਂ ਹਨ ਪਰ ਜ਼ਮੀਨੀ ਪੱਧਰ ’ਤੇ ਹਾਲਾਤ ਕੁਝ ਹੋਰ ਹੁੰਦੇ ਹਨ। ਪਰੰਤੂ ਆਮ ਆਦਮੀ ਪਾਰਟੀ ਨੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ’ਚ ਲੰਮੇ ਸਮੇਂ ਤੋਂ ਟੁੱਟੀਆਂ ਹੋਈਆਂ ਸੜਕਾਂ ਨੂੰ ਦੁਬਾਰਾ ਬਣਾਇਆ ਹੀ ਨਹੀਂ ਸਗੋਂ ਉਨਾਂ ਨੂੰ ਸਮੇਂ ਦੀ ਲੋੜ ਅਨੁਸਾਰ ਚੌੜਾ ਵੀ ਕੀਤਾ ਹੈ। ਇਸ ਲੋਕ-ਪੱਖੀ ਕੰਮ ਨਾਲ ਜਿਥੇ ਲੋਕ ‘ਆਪ’ ਸਰਕਾਰ ਦੀ ਸ਼ਲਾਘਾ ਕਰ ਰਹੇ ਹਨ ਉੱਥੇ ਹੀ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਦਾ ਜੀਵਨ ਵੀ ਸੌਖਾਲਾ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ’ਚ ਕਈ ਅਜਿਹੀਆਂ ਸੜਕਾਂ ਸਨ ਜਿਥੇ ਫੁੱਟ-ਫੁੱਟ ਦੇ ਟੋਏ ਸਨ ਜਿਥੋਂ ਲੰਘਣਾ ਤਾਂ ਔਖਾ ਹੁੰਦਾ ਹੀ ਸੀ ਉੱਥੇ ਹੀ ਰਾਹਗੀਰਾਂ ਦੇ ਵਾਹਨਾਂ ਦੀ ਵੀ ਬਹੁਤ ਟੁੱਟ ਭੱਜ ਹੁੰਦੀ ਸੀ। ਇਸ ਸਾਰੇ ਕੰਮ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂਦਾ ਹੈ ਜਿਨਾਂ ਨੇ ਪੰਜਾਬ ਦੇ ਦਿਹਾਤੀ ਖੇਤਰ ਦਾ ਵਿਕਾਸ ਸ਼ਹਿਰਾਂ ਦੇ ਵਾਂਗ ਹੀ ਕੀਤਾ ਹੈ। ਸ. ਢਿੱਲੋਂ ਨੇ ਕਿਹਾ ਕਿ ਹਾਲੇ ਵੀ ਕਈ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਅਤੇ ਬਣਾਉਣ ਦਾ ਕੰਮ ਜਾਰੀ ਹੈ ਤੇ ਉਹ ਵੀ ਸਰਕਾਰ ਦੇ ਇਸ ਕਾਰਜਕਾਲ ’ਚ ਪੂਰਾ ਹੋ ਜਾਵੇਗਾ। ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ’ਚ ਪਿੰਡਾਂ ਦੀਆਂ ਸੜਕਾਂ ਇੰਨੇ ਵੱਡੇ ਪੱਧਰ ’ਤੇ ਪਹਿਲਾਂ ਵੀ ਕਿਸੇ ਸਰਕਾਰ ਦੇ ਵੇਲੇ ਨਹੀਂ ਬਣੀਆਂ ਹਨ ਇਸ ਦਾ ਗਵਾਹ ਪੰਜਾਬ ਦੇ ਵਾਸੀ ਹਨ।
Ad Position 22
No active advertisement
ਪਿਛਲੀ ਖ਼ਬਰ ਹੋਲੀ ਮੈਰੀ ਸਕੂਲ ਨੇ ‘ਮਿਸ਼ਨ ਹਰਿਆਲੀ’ ਤਹਿਤ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਖੂਨ ਦੀ ਕਮੀ ਪੂਰੀ ਕਰਨ ਲਈ ਲੋਕਾਂ ਨੂੰ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ-ਬਲਜਿੰਦਰ ਸਿੰਘ ਢਿੱਲੋਂ
Ad Position 24