11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਹੋਲੀ ਮੈਰੀ ਸਕੂਲ ਨੇ ‘ਮਿਸ਼ਨ ਹਰਿਆਲੀ’ ਤਹਿਤ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 17-07-2026
ਬਨੂੜ, 16 ਜੁਲਾਈ (ਭੁਪਿੰਦਰ ਸਿੰਘ)-ਵਾਤਾਵਰਣ ਸਥਿਰਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ, ਹੋਲੀ ਮੈਰੀ ਸਕੂਲ ਨੇ ‘ਮਿਸ਼ਨ ਹਰਿਆਲੀ 2026’ ਤਹਿਤ ਬੂਟੇ ਲਗਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਕੂਲ ਨੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਤੇ ਗ਼ੈਰ-ਅਧਿਆਪਨ ਸਟਾਫ਼ ਦੇ ਸਮੂਹਿਕ ਸਹਿਯੋਗ ਨਾਲ ਦੋ ਹਜ਼ਾਰ ਤੋਂ ਵੱਧ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਹੈ। ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਵਿਚ ਗਮਲੇ ’ਚ ਲੱਗਿਆ ਹੋਇਆ ਇਕ ਔਸ਼ਧੀ ਜਾਂ ਸਜਾਵਟੀ ਪੌਦਾ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਦਿਆਰਥੀਆਂ ਤੋਂ ਨਵੰਬਰ ਦੇ ਅੰਤ ਤੱਕ ਆਪਣੇ ਪੌਦੇ ਦੀ ਨਿਯਮਿਤ ਦੇਖਭਾਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਸ ਗਤੀਵਿਧੀ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟਰਮ-II ਅੰਦਰੂਨੀ ਮੁਲਾਂਕਣ ਵਿਚ ਦੋ ਅੰਕ ਦਿੱਤੇ ਜਾਣਗੇ। ਸਕੂਲ ਨੇ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਇਸ ਮੁਹਿੰਮ ਵਿਚ ਸਰਗਰਮ ਭਾਈਵਾਲ ਬਣਨ ਦਾ ਸੱਦਾ ਦਿੱਤਾ ਹੈ। ਮਾਪਿਆਂ ਨੂੰ ਆਪਣੇ ਘਰ ਜਾਂ ਕਿਸੇ ਹੋਰ ਢੁਕਵੀਂ ਥਾਂ ’ਤੇ ਇਕ ਰੁੱਖ ਲਗਾਉਣ ਅਤੇ ਆਪਣੀ ਭਾਗੀਦਾਰੀ ਦੇ ਸਬੂਤ ਵਜੋਂ ਇਕ ਤਸਵੀਰ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ‘ਮਿਸ਼ਨ ਹਰਿਆਲੀ 2026’ ਭਾਗੀਦਾਰੀ ਸਰਟੀਫਿਕੇਟ ਤਿਆਰ ਕਰਕੇ ਜਮ੍ਹਾਂ ਕਰਵਾਉਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟਰਮ-II ਅੰਦਰੂਨੀ ਮੁਲਾਂਕਣ ਵਿਚ ਦੋ ਅੰਕ ਵੀ ਦਿੱਤੇ ਜਾਣਗੇ। ਇਸ ਮੁਹਿੰਮ ਤਹਿਤ ਸਕੂਲ ਨੇ ਖ਼ੁਦ ਮਿਸਾਲ ਕਾਇਮ ਕਰਦਿਆਂ ਆਪਣੇ ਅਧਿਆਪਨ ਅਤੇ ਗੈਰ-ਅਧਿਆਪਨ ਸਟਾਫ਼ ਦੀ ਸਰਗਰਮ ਸ਼ਮੂਲੀਅਤ ਨਾਲ ਸਕੂਲ ਕੈਂਪਸ ਵਿਚ 100 ਤੋਂ ਵੱਧ ਬੂਟੇ ਲਗਾਏ ਹਨ। ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਸ਼ਾਇਨੀ ਦੇਵਸੀ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਅੱਜ ਲਗਾਇਆ ਗਿਆ ਹਰ ਬੂਟਾ ਭਵਿੱਖ ਲਈ ਇਕ ਨਿਵੇਸ਼ ਹੈ। ਇਹ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਹਵਾ, ਸਿਹਤਮੰਦ ਵਾਤਾਵਰਣ ਅਤੇ ਬਿਹਤਰ ਜੀਵਨ-ਪੱਧਰ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਵਲੋਂ ਬਲਾਕ ਪਟਿਆਲਾ ਦੇ ਸਰਪੰਚਾਂ ਨਾਲ ਬੈਠਕ ’ਚ ਵਿਕਾਸ ਕਾਰਜਾਂ ਦੀ ਸਮੀਖਿਆ ਅਗਲੀ ਖ਼ਬਰ ਸੜਕਾਂ ਬਣਾ ਕੇ ‘ਆਪ’ ਸਰਕਾਰ ਨੇ ਪੰਜਾਬ ਦੀ ਨੁਹਾਰ ਬਦਲੀ- ਸੰਨੀ ਢਿੱਲੋਂ
Ad Position 24