08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸੜਕਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਵਾਏ ‘ਆਪ’ ਸਰਕਾਰ-ਸੰਨੀ ਢਿੱਲੋਂ

Ad Position 21
No active advertisement
ਅਜੀਤ ਡੈਸਕ 28-07-2026
ਪਟਿਆਲਾ, 27 ਜੁਲਾਈ (ਮਨਦੀਪ ਸਿੰਘ ਖਰੌੜ)-ਪੰਜਾਬ ਭਰ ਦੀਆਂ ਸੜਕਾਂ ਤੇ ਕੱਚੇ ਰਸਤਿਆਂ ’ਤੇ ਲੋਕਾਂ ਨੇ ਵੱਡੀ ਗਿਣਤੀ ’ਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਇਨ੍ਹਾਂ ਰਾਹਾਂ ਤੋਂ ਲੰਘਣ ਵਾਲੇ ਹਜ਼ਾਰਾਂ ਰਾਹਗੀਰਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਸਨਦੀਪ ਸਿੰਘ ਸੰਨੀ ਢਿੱਲੋਂ ਨੇ ਆਖਿਆ ਕਿ ਸਰਕਾਰੀ ਜਗ੍ਹਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਅੰਨ੍ਹੇਵਾਹ ਸੂਬੇ ਦੀ ਸੜਾਕਾਂ ਤੇ ਕੱਚੇ ਰਸਤਿਆਂ ’ਤੇ ਕਬਜ਼ੇ ਕਰ ਰੱਖੇ ਹਨ। ਪਟਿਆਲਾ ਜ਼ਿਲ੍ਹੇ ਦੇ ਸ਼ਹਿਰਾਂ ’ਚ ਕਈ ਥਾਵਾਂ ’ਤੇ ਲੋਕਾਂ ਨੇ ਸਰਕਾਰੀ ਰਾਹ ’ਤੇ ਫੁਲਵਾੜੀ ਜਾਂ ਬੂਟੇ ਲਗਾ ਰੱਖੇ ਹਨ। ਹੈਰਾਨੀ ਦੀ ਗੱਲ ਹੈ ਕਿ ਸੜਕ ਬਨਾਉਣ ਵੇਲੇ ਸੰਬੰਧਿਤ ਵਿਭਾਗਾਂ ਨੇ ਵੀ ਨਾਜਾਇਜ਼ ਕਬਜ਼ ਨਹੀਂ ਛੁਡਵਾਏ ਅਤੇ ਲੋਕਾਂ ਦੁਆਰੇ ਦੱਬੀ ਥਾਂ ਛੱਡ ਕੇ ਸੜਕਾਂ ਬਣਾ ਦਿੱਤੀਆਂ ਹਨ। ਸ. ਢਿੱਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਦੱਸਿਆ ਕਿ ਸੂਬੇ ਦੇ ਜ਼ਿਆਦਾਤਰ ਪਿੰਡਾਂ ਦੇ ਕੱਚੇ ਪਹੇ ਤਾਂ ਲੋਕਾਂ ਨੇ ਵੱਢ ਕੇ ਆਪਣੇ ਖੇਤਾ ’ਚ ਰਲਾ ਲਿਆ ਹੈ। ਇਸੇ ਤਰ੍ਹਾਂ ਸ਼ਹਿਰ ’ਚ ਮੁੱਖ ਮਾਰਗਾਂ ਸਮੇਤ ਕਾਲੋਨੀਆਂ ਦੀਆਂ ਗਲੀਆਂ ਨਾਜਾਇਜ਼ ਕਬਜ਼ੇ ਤੇ ਘਰਾਂ ਦੇ ਬਣੇ ਵੱਡੇ ਵੱਡੇ ਰੈਂਪਾ ਕਾਰਨ ਉਥੋਂ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ ਹੈ।ਇਸ ਕਰਕੇ ਸੂਬਾ ਸਰਕਾਰ ਇਸ ਸੰਬੰਧੀ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ‘ਨਟਾਸ ਦੀ ਗੁਲਦਸਤਾ ਜਾਗ੍ਰਿਤੀ ਥੀਏਟਰ ਮੁਹਿੰਮ ਦਾ ਗਾਂਧੀ ਨਗਰ ਹਾਈ ਸਕੂਲ ’ਚ ਉਦਘਾਟਨ ਅਗਲੀ ਖ਼ਬਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ‘ਮੁੱਖ ਮੰਤਰੀ ਤੀਰਥ ਯਾਤਰਾ’ ਦੀਆਂ ਦੋ ਬੱਸਾਂ ਰਵਾਨਾ
Ad Position 24