ਪਟਿਆਲਾ, 27 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਆਪਣੀ ਹਰ ਥੀਏਟਰ ਮੁਹਿੰਮ ਨੂੰ ਗਾਂਧੀ ਨਗਰ ਹਾਈ ਸਕੂਲ ਵਾਲਮੀਕਿ ਮੰਦਰ ਤੋਂ ਆਰੰਭ ਕਰਨ ਦੀ ਰਵਾਇਤ ਨੂੰ ਕਾਇਮ ਰੱਖਦਿਆਂ, ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਜੋੜੀ ਪਦਮਸ੍ਰੀ ਅਵਾਰਡੀ ਪ੍ਰਾਣ ਸੱਭਰਵਾਲ ਸਟੇਟ ਅਵਾਰਡੀ ਸੁਨੀਤਾ ਸੱਭਰਵਾਲ ਵਲੋਂ ਆਰੰਭੀ “ਗੁਲਦਸਤਾ ਜਾਗ੍ਰੀਤੀ ਥੀਏਟਰ ਮੁਹਿੰਮ ਦਾ ਉਦਘਾਟਨ, ਰਾਜ ਦੀਆਂ ਪ੍ਰਸਿੱਧ ਸਮਾਜਿਕ ਮਹਿਮਾਨ ਸ਼ਖ਼ਸੀਅਤਾਂ ਡਾ. ਵਿਸ਼ਾਲ ਗੌੜ ਐਮ. ਡੀ. “ਸ਼ਾਹੀ ਦਵਾ ਖਾਨਾ” ਲਾਹੋਰੀ ਗੇਟ, ਸ੍ਰੀ ਅਕਸ਼ੇ ਗੋਪਾਲ ਐਮ. ਡੀ. ਹੋਟਲ ਫਲਾਈ ਓਵਰ ਕਲਾਸਿਕ ਤੇ ਚੇਅਰਮੈਨ ਐਸ. ਡੀ. ਕੇ. ਐਸ., ਫਿਲਮ ਮੇਕਰ ਇੰਜ. ਐਚ. ਐਸ. ਕੁਲਾਰ ਆਫ ਕੁਲਾਰ ਪ੍ਰੋਡਕਸ਼ੰਜ, ਪ੍ਰਿੰਸੀਪਲ ਮੈਡਮ ਨੀਲਮ ਤੇ ਪ੍ਰਾਣ ਸੱਭਰਵਾਲ ਨੇ ਸ਼ਲੋਕਾਂ ਦੇ ਉਚਾਰਣ ਦੌਰਾਨ ਭਗਵਾਨ ਨਟਰਾਜ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤਾ। ਇਸ ਮੌਕੇ ਪੇਸ਼ ਨਾਟਕ ਮੇਲੇ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਤੋਂ ਪ੍ਰਸੰਨ ਹੋ ਕੇ ਹਾਜ਼ਰ ਮਹਿਮਾਨ ਸ਼ਖ਼ਸੀਅਤਾਂ ਨੇ ਨਟਾਸ ਨੂੰ ਨਕਦ ਉਪਹਾਰ ਭੇਟ ਕੀਤੇ। ਇਸ ਮੌਕੇ ਪ੍ਰਧਾਨ ਗੁਰਬਚਨ ਸਿੰਘ ਕੱਕੜ, ਡਾਇਰੈਕਟਰ ਪ੍ਰਾਣ ਸੱਭਰਵਾਲ ਨੇ ਉਪਰੋਕਤ ਹਸਤੀਆਂ ਤੇ ਨਾਮਵਰ ਸ਼ਖ਼ਸੀਅਤਾਂ ਡਾ. ਐਸ. ਪੀ. ਸਿੰਘ ਓਬਰਾਏ (ਦੁਬਈ) ਡੀ. ਸੀ. ਪਟਿਆਲਾ ਡਾ. ਹਿਮਾਂਸ਼ੂੰ ਅੱਗਰਵਾਲ ਤੇ ਜਸਵੰਤ ਸਿੰਘ ਡਾਇਰੈਕਟਰ ਪੰਜਾਬ ਭਾਸ਼ਾਵਾਂ ਵਲੋਂ ਮਿਲੀ ਹੱਲਾ ਸ਼ੇਰੀ, ਸਹਾਇਤਾ ਤੇ ਰਹਿਨੁਮਾਈ ਲਈ ਧੰਨਵਾਦ ਕੀਤਾ। ਸ੍ਰੀ ਸੱਭਰਵਾਲ ਨੇ ਦੱਸਿਆ ਕਿ ਮੁਹਿੰਮ ਤਹਿਤ ਅਗਲਾ ਨਾਟਕ ਮੇਲਾ 2 ਅਗਸਤ ਨੂੰ ਸਵੇਰੇ 6: 30 ਵਜੇ ਬਾਰਾਦਰੀ ਬਾਗ ਥੀਏਟਰ ਕਮਲਪੈਕਸ ਵਿਖੇ ਪੇਸ਼ ਕੀਤਾ ਜਾਵੇਗਾ।