ਸਮਾਣਾ, 31 ਜੁਲਾਈ (ਹਰਵਿੰਦਰ ਸਿੰਘ ਟੋਨੀ) -ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਅੱਜ ਹਲਕਾ ਸਮਾਣਾ ਦੇ ਵੱਖ-ਵੱਖ ਪਿੰਡਾਂ ਵਿੱਚ ਕੁੱਲ 7.70 ਕਰੋੜ ਰੁਪਏ ਦੀ ਲਾਗਤ ਵਾਲੇ ਸੜਕੀ ਵਿਕਾਸ ਪ੍ਰੋਜੈਕਟਾਂ ਦਾ ਰਿਬਨ ਕੱਟ ਕੇ ਸ਼ੁਭ ਆਰੰਭ ਕੀਤਾ ਗਿਆ। ਇਸ ਮੌਕੇ ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ ਅਤੇ ਹਰ ਖੇਤਰ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤਰਜੀਹ ਦੇ ਆਧਾਰ ‘ਤੇ ਪੂਰਾ ਕੀਤਾ ਜਾ ਰਿਹਾ ਹੈ। ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸਭ ਤੋਂ ਪਹਿਲਾਂ ਪਿੰਡ ਖੇੜੀ ਬਰਨਾ ਵਿਖੇ ਕਰੀਬ 88 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਖੇੜੀ ਬਰਨਾ ਤੋਂ ਡੇਰਾ ਬਾਬਾ ਸਿੱਧ ਜੀ ਤੱਕ ਲਗਭਗ 1.50 ਕਿਲੋਮੀਟਰ ਲੰਬਾਈ ਵਾਲੀ ਇਸ ਸੜਕ ਦੀ ਉਸਾਰੀ ਦੀ ਮੰਗ ਕੀਤੀ ਜਾ ਰਹੀ ਸੀ। ਹੁਣ ਇਸ ਸੜਕ ਦੇ ਬਣਨ ਨਾਲ ਨਾ ਸਿਰਫ਼ ਪਿੰਡ ਵਾਸੀਆਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ, ਸਗੋਂ ਡੇਰਾ ਬਾਬਾ ਸਿੱਧ ਜੀ ਵਿਖੇ ਆਉਣ ਵਾਲੀਆਂ ਨੂੰ ਵੀ ਸੁਵਿਧਾਜਨਕ ਅਤੇ ਸੁਰੱਖਿਅਤ ਰਸਤਾ ਉਪਲੱਬਧ ਹੋਵੇਗਾ। ਇਸੇ ਤਰ੍ਹਾਂ ਸ. ਬਰਸਟ ਨੇ ਪਿੰਡ ਮੱਵੀ ਸੱਪਾਂ ਵਿਖੇ 6.82 ਕਰੋੜ ਰੁਪਏ ਦੀ ਲਾਗਤ ਵਾਲੇ ਮਹੱਤਵਪੂਰਨ ਸੜਕੀ ਪ੍ਰੋਜੈਕਟ ਦਾ ਰਿਬਨ ਕੱਟ ਕੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਤਰੈਂ ਤੋਂ ਪਟਿਆਲਾ-ਸਮਾਣਾ-ਗੁਹਲਾ ਰੋਡ ਵਾਇਆ ਮੱਦੋਮਾਜਰਾ, ਮੱਵੀ ਸੱਪਾਂ ਅਤੇ ਧਨੋਰੀ ਨਾਲ ਜੁੜਦੀ ਇਸ 11.50 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਖੇਤਰ ਦੇ ਕਈ ਪਿੰਡਾਂ ਦੀ ਆਪਸੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ, ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਵਿੱਚ ਆਸਾਨੀ ਹੋਵੇਗੀ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ, ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦਾ ਚਹੁਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਹਰ ਖਤਰ ਮਿਸਾਲੀ ਕਾਰਜ ਕਰਕੇ ਦਿਖਾਏ ਹਨ, ਜਿਸ ਤੋਂ ਲੋਕ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਲਕਾ ਸਮਾਣਾ ਦੇ ਵਿਕਾਸ ਲਈ ਅਜਿਹੇ ਹੋਰ ਲੋਕ-ਭਲਾਈ ਪ੍ਰੋਜੈਕਟ ਲਗਾਤਾਰ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ। ਇਸ ਮੌਕੇ ਸੁੱਖਾ ਸਟੀਲ ਵਾਇਸ ਚੇਅਰਮੈਨ ਬਲਾਕ ਸੰਮਤੀ, ਹਨੀ ਮਾਹਲਾ ਚੇਅਰਮੈਨ ਮਾਰਕਿਟ ਕਮੇਟੀ ਡਕਾਲਾ, ਬਲਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਲਖਵਿੰਦਰ ਸਿੰਘ ਸਰਪੰਚ ਖੇੜੀ ਬਰਨਾਂ, ਕ੍ਰਿਸ਼ਨ ਸਿੰਘ ਸਰਪੰਚ ਮੱਵੀ ਸੱਪਾ, ਅਵਤਾਰ ਸਿੰਘ ਸਰਪੰਚ ਮੱਦੋਮਾਜਰਾ, ਗੁਰਦੀਪ ਸਿੰਘ ਸਰਪੰਚ ਦੇਵੀ ਨਗਰ, ਕ੍ਰਿਸ਼ਨ ਲਾਲ ਸਰਪੰਚ ਗਾਜੇਵਾਸ, ਸਤਨਾਮ ਸਿੰਘ ਸਰਪੰਚ ਦੁੱਲੜ, ਸ਼ੰਕਰ ਸਿੰਘ ਸਰਪੰਚ ਖੇੜਕੀ, ਪਰਗਟ ਸਰਪੰਚ ਚੁਤੇਹਰਾ, ਬਲਵੰਤ ਸਿੰਘ ਧਨੋਰੀ ਸਰਪੰਚ, ਗੁਰਵਿੰਦਰ ਸਰਪੰਚ ਡਰੋਲੀ, ਅਵਤਾਰ ਸਰਪੰਚ ਮੱਧੋਮਾਜਰਾ, ਬਲਕਾਰ ਖੇੜਕੀ, ਸ਼ਾਮ ਲਾਲ ਦੱਤ, ਹਜ਼ਾਰੀ ਲਾਲ ਜੋਹਰੀ, ਜਸਪਾਲ ਸਿੰਘ ਬੀਬੀਪੁਰ, ਡਾ.ਹਰਮੇਸ਼, ਬਲਵਿੰਦਰ ਸਿੰਘ ਵੜੈਚ, ਬਿੰਦਰ ਨਾਗਰ, ਗੁਰਪਿਆਰ ਨਵਾਂ ਗਾਓ, ਕਮਲਦੀਪ ਸਿੰਘ ਕਮਾਲਪੁਰ ਨੰਬਰਦਾਰ, ਦਰਬਾਰਾ ਸਿੰਘ ਡਰੋਲੀ, ਗੁਰਪ੍ਰੀਤ ਸਿੰਘ ਮਵੀ ਸੱਪੀ, ਦਲਬੀਰ ਸਿੰਘ ਮੱਦੋਮਾਜਰਾ, ਗੁਰਦਿੱਤ ਸਿੰਘ ਦੇਵੀਨਗਰ, ਨਵਪ੍ਰੀਤ ਸਿੰਘ ਨਵੀ ਉੱਚਾ ਗਾਓ, ਅੰਗਰੇਜ ਸਿੰਘ ਅਮਾਮਨਗਰ, ਯਾਦਵਿੰਦਰ ਸਾਬਕਾ ਸਰਪੰਚ ਧਨੋਰੀ, ਰਤਨ ਸਿੰਘ ਸਾਬਕਾ ਸਰਪੰਚ ਖੇੜਕੀ, ਸਪਨਾ ਸ਼ਰਮਾ ਮੈਂਬਰ, ਜਗਵਿੰਦਰ ਖੇੜੀ ਬਰਨਾਂ, ਗੁਰਪ੍ਰੀਤ ਸੰਧੂ ਗੁਰਚਰਨ ਨੰਬਰਦਾਰ, ਜੈਨ ਸਿੰਘ ਪੰਚ, ਅਵਤਾਰ ਜੱਸੜ, ਅਵਤਾਰ ਤਾਰੀ, ਹਰਵਿੰਦਰ ਸਿੰਘ ਪੰਚ, ਭੁਪਿੰਦਰ ਸ਼ਰਮਾ ਪੰਚ, ਮੁਖਤਿਆਰ ਸਿੰਘ ,ਕਰਮਜੀਤ ਨੰਬਰਦਾਰ, ਸੁਰਿੰਦਰ ਸਿੰਘ ਫੌਜੀ ਪ੍ਰਧਾਨ ਸੰਤ ਕੁਮਾਰ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਦੀਪ ਨੰਬਰਦਾਰ ਮੇਜਰ ਸਿੰਘ ਮੰਦੜੇ, ਬਖਸ਼ੀਸ਼ ਸਿੰਘ ਸੰਧੂ, ਗੁਰਮੀਤ ਸੰਧੂ, ਜਸਪਾਲ ਸਿੰਘ, ਹਰਵਿੰਦਰ ਸਿੰਘ, ਕਰਮਜੀਤ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਰਹੇ।