ਭਾਦਸੋਂ, 31 ਜੁਲਾਈ (ਗੁਰਬਖਸ਼ ਸਿੰਘ ਵੜੈਚ)-ਪੰਜਾਬ ਦਾ ਇਤਿਹਾਸ ਮਹਾਨ ਗੁਰੂਆਂ ਤੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਤੇ ਸਾਨੂੰ ਇਸ ਕੁਰਬਾਨੀਆਂ ਭਰੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਇਹ ਪ੍ਰਗਟਾਵਾ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਚਾਸਵਾਲ (ਪਾਤਸ਼ਾਹੀ ਨੌਵੀਂ) ਵਿਖੇ ਕਰਵਾਏ ਧਾਰਮਿਕ ਸਮਾਗਮ ’ਚ ਸੰਗਤ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜਨ ਲਈ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਸਮਾਗਮ ’ਚ ਅੰਗਰੇਜ਼ ਸਿੰਘ ਸਰਪੰਚ, ਬਲਵੀਰ ਸਿੰਘ ਖੱਟੜਾ, ਜਸਵੰਤ ਸਿੰਘ ਦੇਵੇ, ਮਨਪ੍ਰੀਤ ਸਿੰਘ ਲੋਟੇ ਐਮ. ਡੀ. ਕਰਤਾਰ ਕੰਬਾਈਨ, ਗੁਰਦੀਪ ਸਿੰਘ ਦੇਵੇ, ਜਸਪਾਲ ਸਿੰਘ, ਗੁਰਮੇਲ ਸਿੰਘ ਖੱਟੜਾ, ਦਰਸ਼ਨ ਸਿੰਘ ਖਾਲਸਾ, ਭਗਵੰਤ ਸਿੰਘ ਮਣਕੂ, ਹਰਜਿੰਦਰ ਸਿੰਘ ਗਾਲ੍ਹੇ, ਨਿਰਭੈ ਸਿੰਘ ਘੁੰਡਰ ਚੇਅਰਮੈਨ ਮਾਰਕਿਟ ਕਮੇਟੀ ਭਾਦਸੋਂ, ਸਤਨਾਮ ਸਿੰਘ ਧੀਮਾਨ ਕੌਂਸਲਰ, ਦਵਿੰਦਰ ਸਿੰਘ ਕਾਕਾ, ਅਕਾਲਜੋਤ ਸਿੰਘ, ਸੋਹਣ ਸਿੰਘ ਵੀ ਹਾਜ਼ਰ ਸਨ।