02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਮਰੀਕਾ ਭੇਜਣ ਦੇ ਨਾਂਅ ’ਤੇ ਪੰਜ ਲੱਖ ਹੜੱਪੇ, ਮਾਮਲਾ ਦਰਜ ਨਾ ਮੋੜਿਆ ਪਾਸਪੋਰਟ ਨਾ ਮੋੜੇ ਪੈਸੇ

ਰਾਜਪੁਰਾ, 1 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਵਲੋਂ ਕਬੂਤਰਬਾਜ਼ੀ ਕਰਨ ਦੇ ਦੋਸ਼ ’ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਹਰਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਟਿਆਲਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਸਲੋਮਨਪ੍ਰੀਤ ਸਿੰਘ ਪੜ੍ਹਦਾ ਹੈ ਤੇ ਉਸ ਨੇ ਆਈਲਟਸ ਕੀਤੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 02-08-2026
ਰਾਜਪੁਰਾ, 1 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਵਲੋਂ ਕਬੂਤਰਬਾਜ਼ੀ ਕਰਨ ਦੇ ਦੋਸ਼ ’ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਹਰਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪਟਿਆਲਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਸਲੋਮਨਪ੍ਰੀਤ ਸਿੰਘ ਪੜ੍ਹਦਾ ਹੈ ਤੇ ਉਸ ਨੇ ਆਈਲਟਸ ਕੀਤੀ ਹੋਈ ਹੈ। ਉਹ ਅਮਰੀਕਾ ਜਾਣਾ ਚਾਹੰਦਾ ਸੀ। ਸ਼ਿਕਾਇਤ ਮੁਤਾਬਿਕ ਸਾਲ 2023 ਵਿਚ ਹਰਿੰਦਰ ਸਿੰਘ ਕਿਸੇ ਕੰਮ ਕਾਰ ਦੇ ਸੰਬੰਧ ਵਿਚ ਮਿੰਨੀ ਸਕੱਤਰੇਤ ਵਿਖੇ ਆਇਆ ਸੀ ਅਤੇ ਉਨ੍ਹਾਂ ਦੇ ਨਾਲ ਸਲੋਮਨਪੀਤ ਸਿੰਘ ਦਾ ਦੋਸਤ ਅਕਸ਼ਿਤ ਸ਼ਰਮਾ ਵੀ ਸੀ । ਇਸੇ ਦੌਰਾਨ ਮਿੰਨੀ ਸਕੱਤਰੇਤ ਵਿਖੇ ਇਨ੍ਹਾਂ ਦੀ ਮੁਲਾਕਾਤ ਸਾਹਿਲ ਲੁਥਰਾ ਵਾਸੀ ਐਮ. ਐਲ. ਏ. ਰੋਡ ਰਾਜਪੁਰਾ ਨਾਲ ਹੋਈ। ਜਿਸ ਨੇ ਦੱਸਿਆ ਕਿ ਉਹ ਲੋਕਾਂ ਨੂੰ ਬਾਹਰਲੇ ਦੇਸ਼ ਭੇਜਣ ਦਾ ਕੰਮ ਕਾਰ ਕਰਦਾ ਹੈ। ਥੋੜੇ ਦਿਨ ਬਾਅਦ ਸਾਹਿਲ ਲੁਥਰਾ ਨੇ ਹਰਿੰਦਰ ਸਿੰਘ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਦੀ ਗੱਲ 25 ਲੱਖ ਰੁਪਏ ਹੋਈ ਸੀ, ਸ਼ਿਕਾਇਤ ਮੁਤਾਬਕ ਪਹਿਲਾਂ ਪੰਜ ਲੱਖ ਦੇਣੇ ਸਨ ਜਿਨ੍ਹਾਂ ’ਚੋਂ 2 ਲੱਖ 30 ਹਜ਼ਾਰ ਦੀ ਰਕਮ ਆਨ-ਲਾਈਨ ਦਿੱਤੀ ਗਈ ਅਤੇ ਬਾਕੀ ਦੇ ਦੋ ਲੱਖ ਸੱਤਰ ਹਜ਼ਾਰ ਰੁਪਏ ਸਾਹਿਲ ਲੁਥਰਾ ਨੂੰ ਨਕਦ ਦਿੱਤੇ। ਸ਼ਿਕਾਇਤ ਮੁਤਾਬਿਕ ਇਹ ਪੈਸੇ ਹਰਿੰਦਰ ਸਿੰਘ ਨੇ ਕਿਸੇ ਤੋਂ ਵਿਆਜ ’ਤੇ ਲੈ ਕੇ ਦਿੱਤੇ ਸਨ। ਸ਼ਿਕਾਇਤ ਮੁਤਾਬਕ ਸਾਹਿਲ ਲੁਥਰਾ ਨੇ ਕਿਹਾ ਕਿ ਉਸ ਦੀ ਅੰਬੈਂਸੀ ਵਿਚ ਕਾਫੀ ਜ਼ਿਆਦਾ ਗੱਲਬਾਤ ਹੈ ਤੇ ਅਮਰੀਕਾ ਭੇਜਣ ਲਈ ਸਲੋਮਨਪ੍ਰੀਤ ਸਿੰਘ ਨੂੰ ਇੰਟਰਵਿਊ ਦੀ ਤਿਆਰੀ ਕਰਵਾਉਣੀ ਹੈ। ਇਸ ਲਈ ਹਰਿੰਦਰ ਸਿੰਘ ਨੇ ਆਪਣੇ ਲੜਕੇ ਸਲੋਮਨਪ੍ਰੀਤ ਸਿੰਘ ਨੂੰ ਸਾਹਿਲ ਲੁਥਰਾ ਕੋਲ ਇੰਟਰਵਿਊ ਦੀ ਤਿਆਰੀ ਲਈ ਭੇਜਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਮੁਤਾਬਕ ਇੰਟਰਵਿਊ ਦੀ ਤਿਆਰੀ ਕਰਵਾਉਣ ਤੋਂ ਬਾਅਦ ਸਾਹਿਲ ਲੁਥਰਾ ਨੇ ਸਲੋਮਨਪ੍ਰੀਤ ਸਿੰਘ ਦਾ ਅਸਲ ਪਾਸਪੋਰਟ, ਅਧਾਰ ਕਾਰਡ, ਪੈਨ ਕਾਰਡ ਵਗੈਰਾ ਲੈ ਲਏ। ਸ਼ਿਕਾਇਤ ਮੁਤਾਬਕ ਹੁਣ ਸਾਹਿਲ ਲੁਥਰਾ ਉਸ ਦੇ ਲੜਕੇ ਸਲੌਮਨਪ੍ਰੀਤ ਸਿੰਘ ਨੂੰ ਨਾ ਬਾਹਰਲੇ ਦੇਸ਼ ਭੇਜ ਰਿਹਾ ਹੈ ਤੇ ਨਾ ਹੀ ਉਸ ਦਾ ਅਸਲ ਪਾਸਪੋਰਟ ਅਤੇ ਹੋਰ ਦਸਤਾਵੇਜ਼ ਵਾਪਸ ਕਰ ਰਿਹਾ ਹੈ। ਇਸ ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਸਾਹਿਲ ਲੁਥਰਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਮਾਡਲ ਟਾਊਨ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਉਦਘਾਟਨ ਅਗਲੀ ਖ਼ਬਰ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਨੇ ਕਰਵਾਈਆਂ ਸਤਿਸੰਗ
Ad Position 24
No active advertisement