ਡਾ. ਨਿਰਮਲ ਸਿੰਘ ਨੇ ਅਗਰਵਾਲ ਧਰਮਸ਼ਾਲਾ ’ਚ ਮਰੀਜ਼ਾਂ ਦੀ ਸੇਵਾ ਕੀਤੀ ਸ਼ੁਰੂ
ਸਮਾਣਾ, 1 ਅਗਸਤ (ਸਾਹਿਬ ਸਿੰਘ)-ਹੋਮਿਉਪੈਥੀ ਦੇ ਮਾਹਿਰ ਡਾਕਟਰ ਨਿਰਮਲ ਸਿੰਘ ਨੇ ਅਗਰਵਾਲ ਧਰਮਸ਼ਾਲਾ ਵਿਚ ਮਰੀਜ਼ਾਂ ਦੀ ਮੁਫ਼ਤ ਸੇਵਾ ਸ਼ੁਰੂ ਕਰ ਦਿੱਤੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਡਾਕਟਰ ਨਿਰਮਲ ਸਿੰਘ ਸਮਾਣਾ ਵਿਖੇ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਦੇ ਮੁਖੀ ਸਨ।
ਸਮਾਣਾ, 1 ਅਗਸਤ (ਸਾਹਿਬ ਸਿੰਘ)-ਹੋਮਿਉਪੈਥੀ ਦੇ ਮਾਹਿਰ ਡਾਕਟਰ ਨਿਰਮਲ ਸਿੰਘ ਨੇ ਅਗਰਵਾਲ ਧਰਮਸ਼ਾਲਾ ਵਿਚ ਮਰੀਜ਼ਾਂ ਦੀ ਮੁਫ਼ਤ ਸੇਵਾ ਸ਼ੁਰੂ ਕਰ ਦਿੱਤੀ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਡਾਕਟਰ ਨਿਰਮਲ ਸਿੰਘ ਸਮਾਣਾ ਵਿਖੇ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਦੇ ਮੁਖੀ ਸਨ। ਸੇਵਾ ਮੁਕਤ ਹੋਣ ਉਪਰੰਤ ਉਨ੍ਹਾਂ ਸਮਾਣਾ ਤੇ ਆਸ-ਪਾਸ ਦੇ ਇਲਾਕੇ ਨੂੰ ਡੀਏਵੀ ਸਕੂਲ ਸਮਾਣਾ ਵਿਖੇ ਮਰੀਜ਼ਾਂ ਦੀ ਮੁਫ਼ਤ ਸੇਵਾ ਕੀਤੀ। ਅਗਰਵਾਲ ਗਊਸ਼ਾਲਾ ਵਿਖੇ ਲੰਮਾ ਸਮਾਂ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਅਗਰਵਾਲ ਧਰਮਸ਼ਾਲਾ ਵਿਖੇ ਮਹੀਨੇ ਦੇ ਪਹਿਲੇ ਤੇ ਤੀਜੇ ਸਨਿਚਰਵਾਰ ਨੂੰ ਸੇਵਾ ਦੇਣੀ ਸ਼ੁਰੂ ਕੀਤੀ ਹੈ। ਅਗਰਵਾਲ ਧਰਮਸ਼ਾਲਾ ਦੇ ਸਾਬਕਾ ਪ੍ਰਧਾਨ ਤੇ ਲਾਈਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਜੀਵਨ ਗਰਗ ਨੇ ਦੱਸਿਆ ਕਿ ਗਊਸ਼ਾਲਾ ਵਿਖੇ ਮਰੀਜ਼ਾਂ ਦੇ ਬੈਠਣ ਦੇ ਪ੍ਰਬੰਧਾਂ ਦੀ ਘਾਟ ਸੀ। ਇਸ ਕਰਕੇ ਅਗਰਵਾਲ ਧਰਮਸ਼ਾਲਾ ਵਿਖੇ ਡਾ. ਨਿਰਮਲ ਸਿੰਘ ਸੇਵਾਵਾਂ ਦੇਣਗੇ। ਇਸ ਮੌਕੇ ਅਗਰਵਾਲ ਧਰਮਸ਼ਾਲਾ ਦੇ ਮੈਂਬਰ ਪ੍ਰਵੇਸ਼, ਨਿਸ਼ਾਂਤ ਤੋਂ ਇਲਾਵਾ ਸ਼ਿਵ ਨਰਾਇਣ ਤੇ ਕਮਲਜੀਤ ਸਿੰਘ ਵੀ ਹਾਜ਼ਰ ਸਨ।