ਧੋਖਾਧੜੀ ਕਰਨ ਦੇ ਦੋਸ਼ ’ਚ ਪਰਚਾ ਦਰਜ
ਰਾਜਪੁਰਾ, 1 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਡੇਅਰੀ ਮਾਲਕ ਦੀ ਸ਼ਿਕਾਇਤ ’ਤੇ ਮਿਲਕ ਪੋ੍ਰਡਕਟ ਖਰੀਦ ਕੇ ਲੱਖਾਂ ਰੁਪਏ ਦੀ ਪੇਮੈਂਟ ਨਾ ਦੇਣ ਦੇ ਦੋਸ਼ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਪਹਿਰ ਕਲਾਂ ਵਾਸੀ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਸ ਦੀ ਕਾਲਕਾ ਰੋਡ ’ਤੇ ਦੁੱਧ ਦੀ ਡੇਅਰੀ ਹੈ।
ਰਾਜਪੁਰਾ, 1 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਡੇਅਰੀ ਮਾਲਕ ਦੀ ਸ਼ਿਕਾਇਤ ’ਤੇ ਮਿਲਕ ਪੋ੍ਰਡਕਟ ਖਰੀਦ ਕੇ ਲੱਖਾਂ ਰੁਪਏ ਦੀ ਪੇਮੈਂਟ ਨਾ ਦੇਣ ਦੇ ਦੋਸ਼ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਪਹਿਰ ਕਲਾਂ ਵਾਸੀ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਸ ਦੀ ਕਾਲਕਾ ਰੋਡ ’ਤੇ ਦੁੱਧ ਦੀ ਡੇਅਰੀ ਹੈ। ਉਸ ਦੀ ਦੁਕਾਨ ਤੋਂ ਪੈਲੇਸ ਵਾਲੇ ਦੁੱਧ ਦਹੀ ਤੇ ਹੋਰ ਪ੍ਰੋਡਕਟ ਲੈ ਕੇ ਜਾਂਦੇ ਹਨ। ਉਸ ਦੀ ਬੀਤੇ ਸਾਲ ਸਰਾਏ ਬੰਨਜਾਰਾ ਵਿਚ ਠੇਕੇ ’ਤੇ ਲੈ ਕੇ ਪੈਲੇਸ ਚਲਾਉਣ ਵਾਲੇ ਦੀ ਕਿਸੇ ਰਿਸ਼ਤੇਦਾਰ ਦੇ ਵਿਆਹ ਵਿਚ ਜਾਣ ਪਹਿਚਾਣ ਹੋਈ ਸੀ। ਉਹ ਦਸੰਬਰ ਮਹੀਨੇ ਵਿਚ ਇਕ ਲੱਖ ਅਠਾਰਾ ਹਜ਼ਾਰ ਅਤੇ 792 ਰੁਪਏ ਦਾ ਦੁਧ ਦਹੀ ਪਨੀਰ ਵਗੈਰਾ ਲੈ ਕੇ ਗਿਆ ਸੀ। ਇਸ ਤੋਂ ਬਾਅਦ ਜਨਵਰੀ ਮਹੀਨੇ ਵਿਚ ਸੱਤ ਲੱਖ ਇਕ ਹਜ਼ਾਰ 320 ਰੁਪਏ ਦਾ ਸਾਮਾਨ ਲੈ ਕੇ ਗਿਆ ਸੀ। ਸ਼ਿਕਾਇਤ ਮੁਤਾਬਿਕ ਬਰਿੰਦਰ ਸਿੰਘ ਨੱਬੇ ਕਿੱਲੋ ਪਨੀਰ ਵੱਖ-ਵੱਖ ਸਮੇਂ ’ਤੇ ਵਾਪਸ ਕਰ ਗਿਆ ਸੀ। ਇਸ ਸੰਬੰਧੀ ਬਰਿੰਦਰ ਸਿੰਘ ਨੇ ਡੇਢ ਲੱਖ ਰੁਪਏ ਦਾ ਖੁਦ ਸਾਮਾਨ ਲੈਣ ਵਾਲੀ ਕੰਪਨੀ ਦੇ ਨਾਂਅ ’ਤੇ ਚੈੱਕ ਦਿੱਤਾ ਪਰ ਖਾਤੇ ਵਿਚ ਪੈਸੇ ਨਾ ਹੋਣ ਦੀ ਵਜਾ ਕਾਰਨ ਚੈੱਕ ਬਾਊਂਸ ਹੋ ਗਿਆ। ਇਸ ਤੋ ਬਾਅਦ ਬਰਿੰਦਰ ਸਿੰਘ ਤੋਂ ਪੈਸਿਆਂ ਦੀ ਮੰਗ ਕੀਤੀ ਗਈ। ਬਾਅਦ ਵਿਚ ਬਰਿੰਦਰ ਸਿੰਘ ਨੇ ਛੇ ਲੱਖ 96 ਹਜ਼ਾਰ ਰੁਪਏ ਦੇ ਤਿੰਨ ਚੈੱਕ ਦੇ ਦਿੱਤੇ। ਸ਼ਿਕਾਇਤ ਮੁਤਾਬਕ ਉਹ ਵੀ ਬਾਊਸ ਹੋ ਗਏ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਬਰਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।