05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਰਣਜੀ ਟਰਾਫੀ ਲਈ ਚੁਣੇ ਗਏ ਪਿੰਡ ਕਰਾਲੀ ਦੇ ਨੌਜਵਾਨ ਸਾਹਿਲ ਖਾਨ ਨੂੰ ਸਾਬਕਾ ਵਿਧਾਇਕ ਕੰਬੋਜ ਨੇ ਕੀਤਾ ਸਨਮਾਨਿਤ 15 ਕ੍ਰਿਕਟ ਟੀਮਾਂ ਨੂੰ ਵੰਡੀਆਂ ਮੁਫਤ ਕ੍ਰਿਕਟ ਕਿੱਟਾਂ

ਬਨੂੜ, 3 ਅਗਸਤ (ਭੁਪਿੰਦਰ ਸਿੰਘ)-ਪਿੰਡ ਕਰਾਲੀ ਦੇ ਰਣਜੀ ਟਰਾਫੀ ਲਈ ਚੁਣੇ ਗਏ ਨੌਜਵਾਨ ਸਾਹਿਲ ਖਾਨ ਨੂੰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਸਨਮਾਨਿਤ ਕੀਤਾ ਅਤੇ ਇਲਾਕੇ ਦੀਆਂ 15 ਕ੍ਰਿਕਟ ਟੀਮਾਂ ਨੂੰ ਕ੍ਰਿਕਟ ਕਿੱਟਾਂ ਵੰਡੀਆਂ ਗਈਆਂ। ਰਣਜੀ ਟਰਾਫੀ ਲਈ ਚੁਣੇ ਗਏ ਨੌਜਵਾਨ ਸਾਹਿਲ ਖਾਨ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸਾਹਿਲ ਖਾਨ ਦਾ ਰਣਜੀ ਟਰਾਫੀ ਲਈ ਚੁਣੇ ਜਾਣਾ ਜਿਥੇ ਪਿੰਡ ਕਰਾਲੀ ਦੇ ਵਸਨੀਕਾ ਲਹੀ ਅਹਿਮ ਹੈ, ਉਥੇ ਹੀ ਇਸ ਨੌਜਵਾਨ ਨੇ ਹਲਕਾ ਰਾਜਪੁਰਾ ਦਾ ਵੀ ਦੇਸ਼ ਪੱਧਰ ’ਤੇ ਨਾਂਅ ਉੱਚਾ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 04-08-2026
ਬਨੂੜ, 3 ਅਗਸਤ (ਭੁਪਿੰਦਰ ਸਿੰਘ)-ਪਿੰਡ ਕਰਾਲੀ ਦੇ ਰਣਜੀ ਟਰਾਫੀ ਲਈ ਚੁਣੇ ਗਏ ਨੌਜਵਾਨ ਸਾਹਿਲ ਖਾਨ ਨੂੰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਸਨਮਾਨਿਤ ਕੀਤਾ ਅਤੇ ਇਲਾਕੇ ਦੀਆਂ 15 ਕ੍ਰਿਕਟ ਟੀਮਾਂ ਨੂੰ ਕ੍ਰਿਕਟ ਕਿੱਟਾਂ ਵੰਡੀਆਂ ਗਈਆਂ। ਰਣਜੀ ਟਰਾਫੀ ਲਈ ਚੁਣੇ ਗਏ ਨੌਜਵਾਨ ਸਾਹਿਲ ਖਾਨ ਨੂੰ ਸਨਮਾਨਿਤ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸਾਹਿਲ ਖਾਨ ਦਾ ਰਣਜੀ ਟਰਾਫੀ ਲਈ ਚੁਣੇ ਜਾਣਾ ਜਿਥੇ ਪਿੰਡ ਕਰਾਲੀ ਦੇ ਵਸਨੀਕਾ ਲਹੀ ਅਹਿਮ ਹੈ, ਉਥੇ ਹੀ ਇਸ ਨੌਜਵਾਨ ਨੇ ਹਲਕਾ ਰਾਜਪੁਰਾ ਦਾ ਵੀ ਦੇਸ਼ ਪੱਧਰ ’ਤੇ ਨਾਂਅ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਲਈ ਸਹਾਈ ਹੁੰਦੀ ਹਨ। ਇਸ ਲਈ ਵੱਧ ਤੋਂ ਵੱਧ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਸਮਾਗਮ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨੇੜਲੇ ਪਿੰਡਾਂ ਦੀਆਂ 15 ਟੀਮਾਂ ਨੂੰ ਆਪਣੇ ਵਲੋਂ ਕ੍ਰਿਕਟ ਕਿੱਟਾਂ ਮੁਫਤ ਵੰਡੀਆਂ ਤੇ ਆਸ ਕੀਤੀ ਕਿ ਇਹ ਨੌਜਵਾਨ ਕੌਮਾਂਤਰੀ ਪੱਧਰ ’ਤੇ ਹਲਕਾ ਰਾਜਪੁਰਾ ਦਾ ਨਾਂਅ ਉੱਚਾ ਕਰਨਗੇ। ਜਿਵੇਂ ਕਿ ਰਣਜੀ ਟਰਾਫੀ ਲਈ ਚੁਣੇ ਗਏ ਨੌਜਵਾਨ ਸਾਹਿਲ ਖਾਨ ਨੇ ਕੀਤਾ ਹੈ। ਇਸ ਮੌਕੇ ਯੂਥ ਆਗੂ ਨਿਰਭੈ ਸਿੰਘ ਮਿਲਟੀ ਕੰਬੋਜ, ਨੈਬ ਸਿੰਘ ਜ਼ੈਲਦਾਰ, ਜਗਤਾਰ ਸਿੰਘ ਕੰਬੋਜ ਸਾਬਕਾ ਪ੍ਰਧਾਨ, ਹਰਪ੍ਰੀਤ ਸਿੰਘ ਸੋਨਿਕ,ਰਹੀਮ ਖਾ ਕਰਾਲੀ, ਬਲਵਿੰਦਰ ਸਿੰਘ ਸੋਨੂ, ਸ਼ਹਿਰੀ ਪ੍ਰਧਾਨ ਬਨੂੜ ਨੀਰਜ ਜੈਨ, ਕੁਲਵਿੰਦਰ ਸਿੰਘ ਭੋਲਾ, ਸੋਨੂ ਜੈਨ, ਪ੍ਰੀਤਇੰਦਰ ਸਿੰਘ ਢੀਂਡਸਾ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਕਰਾਲੀ, ਰਾਜੂ ਮਠਿਆੜਾ, ਗੁਰਮੇਲ ਸਿੰਘ ਫੌਜੀ, ਜਸਵੀਰ ਸਿੰਘ ਪੱਪੀ, ਪ੍ਰੀਤੀ ਵਾਲੀਆ ਕੌਸਲਰ, ਸੁਰਿੰਦਰ ਸਿੰਘ ਸੋਨੀ ਸੰਧੂ, ਦੀਦਾਰ ਸਿੰਘ, ਜੀਵਨ ਕੁਮਾਰ ਬਨੂੜ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ’ਚ ਮਹੀਨੇ ਭਰ ਚੱਲਣ ਵਾਲੀ ਹਵਨ-ਯੱਗ ਲੜੀ ਦਾ ਸ਼ੁਭ ਆਰੰਭ ਅਗਲੀ ਖ਼ਬਰ ਜ਼ੋਨ ਪਟਿਆਲਾ -2 ਦੇ ਜ਼ੋਨਲ ਕ੍ਰਿਕਟ ਟੂਰਨਾਮੈਂਟ ਦਾ ਆਗਾਜ਼
Ad Position 24
No active advertisement