ਥਾਰ ਚਾਲਕ ਨੇ ਨੌਜਵਾਨ ’ਤੇ ਤਾਣਿਆ ਰਿਵਾਲਵਰ
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਪੁਰਾਣੇ ਬੱਸ ਸਟੈਂਡ ਲਾਗੇ ਥਾਰ ਨਾਲ ਸਕੂਟਰੀ ਦੀ ਟੱਕਰ ਹੋਣ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ। ਜਿਸ ਤੋਂ ਬਾਅਦ ਥਾਰ ਚਾਲਕ ਤੇ ਸਕੂਟਰੀ ਚਾਲਕ ਦੀ ਆਪਸ ’ਚ ਬਹਿਸ ਹੋਈ।
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਪੁਰਾਣੇ ਬੱਸ ਸਟੈਂਡ ਲਾਗੇ ਥਾਰ ਨਾਲ ਸਕੂਟਰੀ ਦੀ ਟੱਕਰ ਹੋਣ ਦਾ ਮਾਮਲਾ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ। ਜਿਸ ਤੋਂ ਬਾਅਦ ਥਾਰ ਚਾਲਕ ਤੇ ਸਕੂਟਰੀ ਚਾਲਕ ਦੀ ਆਪਸ ’ਚ ਬਹਿਸ ਹੋਈ। ਸਕੂਟਰੀ ਚਾਲਕ ਔਰਤ ਦੇ ਕਹਿਣ ਅਨੁਸਾਰ ਥਾਰ ਡਰਾਈਵਰ ਵਲੋਂ ਗਲਾ ਫੜ੍ਹ ਕੇ ਮੇਰੇ ਬੇਟੇ ਦੇ ਉੱਪਰ ਰਿਵਾਲਵਰ ਵੀ ਤਾਨਿਆ। ਔਰਤ ਨੇ ਕਿਹਾ ਕਿ ਥਾਰ ਚਾਲਕ ਨੇ ਦੱਸਿਆ ਮੇਰਾ ਨਾਮ ਅਕਸ਼ੇ ਹੈ ਤੇ ਨਾਲ ਦੇ ਸਾਥੀ ਨੂੰ ਕਿਹਾ ਕਿ ਇਨ੍ਹਾਂ ਦੀ ਵੀਡੀਓਗ੍ਰਾਫੀ ਕਰਕੇ ਸਕੂਟਰੀ ਦਾ ਨੰਬਰ ਨੋਟ ਕਰ। ਦੂਜੇ ਸਾਥੀ ਨੇ ਕਿਹਾ ਕਿ ਤੁਸੀ ਜਾਣਦੇ ਹੋ ਅਸੀ ਕੌਣ ਹੁੰਦੇ ਹਾਂ ਤੇ ਕਿਹਾ ਲੈ ਫੜ੍ਹ ਸਾਡੇ ਫ਼ੋਨ ਤੋਂ ਹੀ 100 ਨੰਬਰ ’ਤੇ ਗੱਲ ਕਰਵਾ ਦੇ। ਔਰਤ ਨੇ ਦੱਸਿਆ ਕਿ ਜਦੋਂ ਮੈਂ ਤੇ ਬੇਟਾ ਵਾਪਸ ਘਰ ਜਾਣ ਲੱਗੇ ਤਾਂ ਚਾਲਕ ਦੁਬਾਰਾ ਆਪਣੀ ਥਾਰ ਸਟਾਰਟ ਕਰਕੇ ਬਹੁਤ ਤੇਜ਼ੀ ਨਾਲ ਸਾਡੇ ਪਿੱਛੇ ਆ ਗਿਆ ਤੇ ਫਿਰ ਥਾਰ ਰੋਕ ਕੇ ਆਪਣਾ ਰਿਵਾਲਵਰ ਬਾਹਰ ਕੱਢ ਕੇ ਦਿਖਾਇਆ। ਜਿਸ ਤੋਂ ਬਾਅਦ ਇਹ ਮਾਮਲਾ ਥਾਣਾ ਲਾਹੌਰੀ ਗੇਟ ਵਿਖੇ ਪਹੁੰਚ ਗਿਆ । ਇਸ ਸੰਬੰਧੀ ਥਾਣਾ ਲਾਹੌਰੀ ਗੇਟ ਦੇ ਮੁਖੀ ਨੇ ਦੱਸਿਆ ਕਿ ਪੁਲਿਸ ਪੜਤਾਲ ਕਰ ਰਹੀ ਹੈ ਅਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਅੱਗੇ ਦੱਸਿਆ ਜਾ ਸਕਦਾ ਹੈ।