ਯੂਰਪ ਭੇਜਣ ਦਾ ਦਿੱਤਾ ਝਾਂਸਾ, ਠੱਗੇ 7 ਲੱਖ
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਯੂਰਪ ਦੇ ਦੇਸ਼ਾਂ ’ਚ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 7 ਲੱਖ ਰੁਪਏ ਦੀ ਰਕਮ ਲੈਣ ਦੇ ਮਾਮਲੇ ’ਚ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਗੋਲਡਨ ਵਾਸੀ ਪਟਿਆਲਾ ਨੇ ਥਾਣਾ ਕੋਤਵਾਲੀ ’ਚ ਦਰਜ ਕਰਵਾਈ ਕਿ ਉਸ ਨੂੰ ਵਿੱਕੀ ਸਿੱਧੂ, ਪ੍ਰਤੀਕ ਸਿੱਧੂ ਅਤੇ ਇਕ ਔਰਤ ਵਾਸੀਅਨ ਪਟਿਆਲਾ ਨੇ ਉਸ ਨੂੰ ਯੂਰਪ ਦੇ ਦੇਸ਼ਾਂ ’ਚ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 7 ਲੱਖ ਤੋਂ ਵਧ ਰੁਪਏ ਲਏ।
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਯੂਰਪ ਦੇ ਦੇਸ਼ਾਂ ’ਚ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 7 ਲੱਖ ਰੁਪਏ ਦੀ ਰਕਮ ਲੈਣ ਦੇ ਮਾਮਲੇ ’ਚ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਗੋਲਡਨ ਵਾਸੀ ਪਟਿਆਲਾ ਨੇ ਥਾਣਾ ਕੋਤਵਾਲੀ ’ਚ ਦਰਜ ਕਰਵਾਈ ਕਿ ਉਸ ਨੂੰ ਵਿੱਕੀ ਸਿੱਧੂ, ਪ੍ਰਤੀਕ ਸਿੱਧੂ ਅਤੇ ਇਕ ਔਰਤ ਵਾਸੀਅਨ ਪਟਿਆਲਾ ਨੇ ਉਸ ਨੂੰ ਯੂਰਪ ਦੇ ਦੇਸ਼ਾਂ ’ਚ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 7 ਲੱਖ ਤੋਂ ਵਧ ਰੁਪਏ ਲਏ। ਬਾਅਦ ’ਚ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸ ਦੀ ਦਿੱਤੀ ਰਕਮ ਵਾਪਸ ਕੀਤੀ। ਜਿਸ ਆਧਾਰ ’ਤੇ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।