20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਖਾਨਪੁਰ ਬੰਗਰ ਤੋਂ ਤਿੰਨ ਮੱਝਾਂ ਚੋਰੀ

ਬਨੂੜ, 19 ਅਗਸਤ (ਭੁਪਿੰਦਰ ਸਿੰਘ)-ਪਿੰਡ ਖਾਨਪੁਰ ਬੰਗਰ ਤੋਂ ਬੀਤੀ ਰਾਤ ਤਿੰਨ ਮੱਝਾਂ ਚੋਰੀ ਹੋ ਗਈਆਂ। ਚੋਰਾਂ ਵਲੋਂ ਮੱਝਾਂ ਦੇ ਨਾਲ ਇਕ ਗਾਂ ਨੂੰ ਵੀ ਖੋਲਿਆ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਚੋਰਾਂ ਦੇ ਚੁੰਗਲ ਤੋਂ ਬਚ ਕੇ ਦੁਬਾਰਾ ਮਾਲਕ ਦੇ ਘਰ ਆ ਗਈ।

Ad Position 21
No active advertisement
ਅਜੀਤ ਡੈਸਕ 20-08-2026
ਬਨੂੜ, 19 ਅਗਸਤ (ਭੁਪਿੰਦਰ ਸਿੰਘ)-ਪਿੰਡ ਖਾਨਪੁਰ ਬੰਗਰ ਤੋਂ ਬੀਤੀ ਰਾਤ ਤਿੰਨ ਮੱਝਾਂ ਚੋਰੀ ਹੋ ਗਈਆਂ। ਚੋਰਾਂ ਵਲੋਂ ਮੱਝਾਂ ਦੇ ਨਾਲ ਇਕ ਗਾਂ ਨੂੰ ਵੀ ਖੋਲਿਆ ਗਿਆ ਸੀ ਪਰ ਉਹ ਕਿਸੇ ਤਰ੍ਹਾਂ ਚੋਰਾਂ ਦੇ ਚੁੰਗਲ ਤੋਂ ਬਚ ਕੇ ਦੁਬਾਰਾ ਮਾਲਕ ਦੇ ਘਰ ਆ ਗਈ। ਪੀੜਤ ਜਸਵਿੰਦਰ ਸਿੰਘ ਪੁੱਤਰ ਰਾਮ ਲਾਲ ਨੇ ਦੱਸਿਆ ਕਿ ਚੋਰੀ ਦੀ ਇਹ ਘਟਨਾ ਰਾਤੀਂ ਪੌਣੇ ਕੁ ਦੋ ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ ਕਿ ਚੋਰ ਵਾੜੇ ਵਿਚ ਖੜ੍ਹੀਆਂ ਸਾਰੀਆਂ ਤਿੰਨੋਂ ਮੱਝਾਂ ਅਤੇ ਇਕ ਗਾਂ ਖੋਲ ਕੇ ਲੈ ਲਏ। ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਸਵੇਰੇ ਲੱਗਿਆ। ਉਨ੍ਹਾਂ ਦੱਸਿਆ ਕਿ ਜਦੋਂ ਮੱਝਾਂ ਦੀ ਭਾਲ ਕੀਤੀ ਤਾਂ ਵੇਖਿਆ ਕਿ ਚੋਰ ਮੱਝਾਂ ਨੂੰ ਢਾਈ ਕਿਲੋਮੀਟਰ ਤੱਕ ਝੋਨੇ ਦੇ ਖੇਤਾਂ ਵਿਚੋਂ ਤੋਰ ਕੇ ਲੈ ਕੇ ਗਏ ਅਤੇ ਉਸ ਮਗਰੋਂ ਉਨ੍ਹਾਂ ਮੱਝਾਂ ਗੱਡੀ ਉੱਤੇ ਚੜ੍ਹਾਈਆਂ। ਉਨ੍ਹਾਂ ਦੱਸਿਆ ਕਿ ਗਾਂ ਗੱਡੀ ਤੇ ਨਾ ਚੜ੍ਹਨ ਕਾਰਨ ਵਾਪਿਸ ਘਰ ਪਰਤ ਆਈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਬਨੂੜ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀਆਂ ਪਾਰਕਾਂ ’ਚ ਲੱਗੇ ਪ੍ਰੀਪੇਡ ਬਿਜਲੀ ਮੀਟਰ ਅਗਲੀ ਖ਼ਬਰ ਯੂਰਪ ਭੇਜਣ ਦਾ ਦਿੱਤਾ ਝਾਂਸਾ, ਠੱਗੇ 7 ਲੱਖ
Ad Position 24