08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਅਖਿਲੇਸ਼ ਵਰਮਾ ਨੇ ਜਿੱਤਿਆ ਸੋਨ ਤਗਮਾ ਤਰਨਦੀਪ ਸਿੰਘ ਨੇ ਕਾਂਸੀ ਦਾ ਤਗਮਾ ਕੀਤਾ ਹਾਸਿਲ

ਰੂਪਨਗਰ, 7 ਸਤੰਬਰ (ਸਤਨਾਮ ਸਿੰਘ ਸੱਤੀ)-ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਪਟਿਆਲਾ ਵਿਖੇ ਕਰਵਾਈ ਰਾਜ ਪੱਧਰੀ ਐਮ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਰੂਪਨਗਰ, 7 ਸਤੰਬਰ (ਸਤਨਾਮ ਸਿੰਘ ਸੱਤੀ)-ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਪਟਿਆਲਾ ਵਿਖੇ ਕਰਵਾਈ ਰਾਜ ਪੱਧਰੀ ਐਮ.ਟੀ.ਬੀ. (ਮਾਊਂਟੇਨ ਟੈਰੇਨ ਬਾਈਕ) ਚੈਂਪੀਅਨਸ਼ਿਪ ਵਿਚ ਪੰਜਾਬ ਭਰ ਦੇ ਸਾਈਕਲਿਸਟਾਂ ਨੇ ਭਾਗ ਲਿਆ। ਰੂਪਨਗਰ ਦੀ ਪ੍ਰਤੀਨਿਧਤਾ ਕਰਦਿਆਂ ਅਖਿਲੇਸ਼ ਵਰਮਾ ਪੁੱਤਰ ਮਾਸਟਰ ਅਵਤਾਰ ਕ੍ਰਿਸ਼ਨ ਨੇ ਯੂਥ ਬੁਆਏ (ਅੰਡਰ-14) ਵਰਗ ਦੀ 8 ਕਿੱਲੋਮੀਟਰ ਰੇਸ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ। ਇਸੇ ਤਰ੍ਹਾਂ ਰੂਪਨਗਰ ਦੇ ਸਾਈਕਲਿਸਟ ਤਰਨਦੀਪ ਸਿੰਘ ਨੇ ਪੁਰਸ਼ ਐਲੀਟ ਕੈਟਾਗਰੀ ਦੀ 24 ਕਿੱਲੋਮੀਟਰ ਰੇਸ ਵਿਚ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਮਗ਼ਾ ਜਿੱਤਿਆ। ਇਹ ਜਾਣਕਾਰੀ ਅਖਿਲੇਸ਼ ਦੇ ਕੋਚ ਅਤੇ ਪਿਤਾ ਮਾਸਟਰ ਅਵਤਾਰ ਕ੍ਰਿਸ਼ਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ ਖੇਡਾਂ ਨੂੰ ਵੀ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ, ਖੇਡ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਤੋਂ ਰੂਪਨਗਰ ਵਿਚ ਸਾਈਕਲਿੰਗ ਟਰੈਕ (ਵੇਲੋਡਰੋਮ) ਬਣਾਉਣ ਅਤੇ ਸਾਈਕਲਿੰਗ ਕੋਚ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ, ਤਾਂ ਜੋ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਖਰੀਦਣ ਦਾ ਝਾਂਸਾ ਦੇ ਕੇ 18 ਲੱਖ ਠੱਗੇ ਮਾਣੇਮਾਜਰਾ ਵਿਖੇ ਫਾਹਾ ਲੈ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ ਅਗਲੀ ਖ਼ਬਰ ਗੁਰਿੰਦਰ ਸਿੰਘ ਗਰੇਵਾਲ ਇਨਵੈਸਟ ਇਨ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ
Ad Position 24