08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਗੁਰਿੰਦਰ ਸਿੰਘ ਗਰੇਵਾਲ ਇਨਵੈਸਟ ਇਨ ਕੈਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ

ਐਬਟਸਫੋਰਡ, 7 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉੱਘੇ ਪੰਜਾਬੀ ਨਿਵੇਸ਼ ਮਾਹਿਰ ਗੁਰਿੰਦਰ ਸਿੰਘ ਗਰੇਵਾਲ ਨੂੰ ਇਨਵੈਸਟ ਇਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ। ਉਹ ਪੰਜ ਸਾਲ ਇਸ ਅਹੁਦੇ ’ਤੇ ਸੇਵਾ ਨਿਭਾਉਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਐਬਟਸਫੋਰਡ, 7 ਸਤੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉੱਘੇ ਪੰਜਾਬੀ ਨਿਵੇਸ਼ ਮਾਹਿਰ ਗੁਰਿੰਦਰ ਸਿੰਘ ਗਰੇਵਾਲ ਨੂੰ ਇਨਵੈਸਟ ਇਨ ਕੈਨੇਡਾ ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ। ਉਹ ਪੰਜ ਸਾਲ ਇਸ ਅਹੁਦੇ ’ਤੇ ਸੇਵਾ ਨਿਭਾਉਣਗੇ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਸ ਦਾ ਧਿਆਨ ਇਕ ਹੋਰ ਮਜ਼ਬੂਤ, ਵਧੇਰੇ ਲਚਕੀਲੀ ਅਤੇ ਵਧੇਰੇ ਸੁਤੰਤਰ ਕੈਨੇਡੀਅਨ ਅਰਥਵਿਵਸਥਾ ਬਣਾਉਣ ’ਤੇ ਹੈ, ਜੋ ਕਿਸੇ ਇਕ ਵਪਾਰਕ ਭਾਈਵਾਲ ’ਤੇ ਨਿਰਭਰ ਨਾ ਹੋਵੇ। ਇਸ ਮਿਸ਼ਨ ਦਾ ਕੇਂਦਰੀ ਹਿੱਸਾ ਅਗਲੇ ਪੰਜ ਸਾਲਾਂ ਦੌਰਾਨ ਕੈਨੇਡਾ ਵਿਚ ਕੁੱਲ 1 ਟ੍ਰਿਲੀਅਨ ਡਾਲਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਹੈ। ਗੁਰਿੰਦਰ ਸਿੰਘ ਗਰੇਵਾਲ ਨੇ ਆਪਣੇ ਕਰੀਅਰ ਦੌਰਾਨ ਊਰਜਾ, ਉਦਯੋਗਿਕ ਖੇਤਰ, ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਦੇ ਖੇਤਰਾਂ ਵਿਚ ਪੂੰਜੀ ਨਿਵੇਸ਼ ਕਰਨ ’ਤੇ ਕੰਮ ਕੀਤਾ ਹੈ। ਉਹ ਮੈਮ ਗਰੋਥ ਪਾਰਟਨਰਜ਼ ਦੇ ਸੰਸਥਾਪਕ ਅਤੇ ਪ੍ਰਬੰਧਕ ਭਾਈਵਾਲ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਐਡਵੈਟ ਇਟਰਨੈਸਨਲ ਵਿਚ ਦਹਾਕੇ ਤੋਂ ਵੱਧ ਸਮਾਂ ਬਿਤਾਇਆ, ਜਿੱਥੇ ਉਹ ਪਾਰਟਨਰ ਅਤੇ ਇਨਡਸਟਰਲ ਤੇ ਇਨਫਰਾਟਕਚਰਲ ਅਤੇ ਐਨਰਜੀ ਦੇ ਸਹਿ-ਮੁਖੀ ਰਹੇ। ਗੁਰਿੰਦਰ ਗਰੇਵਾਲ ਇਕ ਨਿਵੇਸ਼ ਮਾਹਿਰ ਹਨ ਅਤੇ ਉਨ੍ਹਾਂ ਕੋਲ ਊਰਜਾ, ਉਦਯੋਗਿਕ ਖੇਤਰ, ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਦੇ ਖੇਤਰਾਂ ਵਿਚ 25 ਸਾਲ ਤੋਂ ਵੱਧ ਦਾ ਤਜਰਬਾ ਹੈ।
Ad Position 22
No active advertisement
ਪਿਛਲੀ ਖ਼ਬਰ ਅਖਿਲੇਸ਼ ਵਰਮਾ ਨੇ ਜਿੱਤਿਆ ਸੋਨ ਤਗਮਾ ਤਰਨਦੀਪ ਸਿੰਘ ਨੇ ਕਾਂਸੀ ਦਾ ਤਗਮਾ ਕੀਤਾ ਹਾਸਿਲ ਅਗਲੀ ਖ਼ਬਰ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਗਮ ਗੁਜਰਾਤ ਦੇ ਕੇਵੜੀਆ ’ਚ ਹੋਵੇਗਾ
Ad Position 24