26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵਿਅਕਤੀ ਦੀ ਕੁੱਟਮਾਰ ਕਰਨ ’ਤੇ ਇੱਕੋ ਪਰਿਵਾਰ ਦੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਰਾਜਪੁਰਾ, 25 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 26-09-2026
ਰਾਜਪੁਰਾ, 25 ਸਤੰਬਰ (ਜੀ.ਪੀ. ਸਿੰਘ)-ਇਕ ਵਿਅਕਤੀ ਨੂੰ ਰਸਤੇ ’ਚ ਘੇਰ ਕੇ ਉਸ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਿਸ ਨੇ ਪਿਉ ਅਤੇ ਉਸ ਦੇ 2 ਪੁੱਤਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਦਮਨਹੇੜੀ ਦੇ ਵਸਨੀਕ ਭੁੱਧ ਨਾਥ ਪੁੱਤਰ ਸੋਮ ਨਾਥ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੇ ਦਿਨੀਂ ਉਹ ਗੁਆਂਢੀ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਤਾਂ ਉਸ ਦੇ ਪਿੰਡ ਦੇ ਹੀ ਵਸਨੀਕ ਆਸੂ, ਓਮ ਪ੍ਰਕਾਸ਼ ਪੁੱਤਰਾਨ ਬਾਬੂ ਰਾਮ ਅਤੇ ਬਾਬੂ ਰਾਮ ਨਾਲ ਉਸਦੀ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜੀ ਹੋ ਗਈ। ਜਿਸ ’ਤੇ ਉਕਤ ਪਿਉ-ਪੁੱਤਰਾਂ ਨੇ ਉਸ ਦੀ ਰਸਤੇ ’ਚ ਘੇਰ ਕੇ ਕੁੱਟਮਾਰ ਕੀਤੀ। ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਉਸਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਥਾਣਾ ਸਦਰ ਦੀ ਪੁਲਿਸ ਨੇ ਉਕਤ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਕੇਸ਼ ਗੁਪਤਾ ਦੀ ਅਗਵਾਈ ’ਚ ਵਪਾਰੀਆਂ ਦਾ ਵਫ਼ਦ ਨਿਗਮ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਰੰਧਾਵਾ ਤੇ ਸਾਥੀਆਂ ਦਾ ਸਨਮਾਨ
Ad Position 24