ਰਾਕੇਸ਼ ਗੁਪਤਾ ਦੀ ਅਗਵਾਈ ’ਚ ਵਪਾਰੀਆਂ ਦਾ ਵਫ਼ਦ ਨਿਗਮ ਕਮਿਸ਼ਨਰ ਨੂੰ ਮਿਲਿਆ
ਪਟਿਆਲਾ, 25 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਅੱਜ ਸ਼ਹਿਰ ਦੇ ਵਪਾਰੀ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ’ਚ ਨਗਰ ਨਿਗਮ ਦੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੂੰ ਮਿਲੇ। ਰਾਕੇਸ਼ ਗੁਪਤਾ ਨੇ ਸ਼ਹਿਰ ਵਿਚ ਸਾਫ਼ ਸਫ਼ਾਈ, ਸੀਵਰੇਜ ਦਾ ਓਵਰਫ਼ਲੋ, ਕੂੜਾ ਕਰਕਟ, ਵੱਡੇ ਵੱਡੇ ਜਾਮਾਂ ਤੋਂ ਇਲਾਵਾ ਜਨਤਕ ਵਾਸ਼ਰੂਮ ਆਦਿ ਦੇ ਮੁੱਦੇ ਕਮਿਸ਼ਨਰ ਮੈਡਮ ਕੋਲ ਰੱਖੇ।
ਪਟਿਆਲਾ, 25 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਅੱਜ ਸ਼ਹਿਰ ਦੇ ਵਪਾਰੀ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ’ਚ ਨਗਰ ਨਿਗਮ ਦੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੂੰ ਮਿਲੇ। ਰਾਕੇਸ਼ ਗੁਪਤਾ ਨੇ ਸ਼ਹਿਰ ਵਿਚ ਸਾਫ਼ ਸਫ਼ਾਈ, ਸੀਵਰੇਜ ਦਾ ਓਵਰਫ਼ਲੋ, ਕੂੜਾ ਕਰਕਟ, ਵੱਡੇ ਵੱਡੇ ਜਾਮਾਂ ਤੋਂ ਇਲਾਵਾ ਜਨਤਕ ਵਾਸ਼ਰੂਮ ਆਦਿ ਦੇ ਮੁੱਦੇ ਕਮਿਸ਼ਨਰ ਮੈਡਮ ਕੋਲ ਰੱਖੇ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਾਜ਼ਾਰਾਂ ਵਿਚ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਵਪਾਰੀਆਂ ਨੂੰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਪਾਰੀ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕਈ ਤਰ੍ਹਾਂ ਦੇ ਟੈਕਸ ਅਦਾ ਕਰਦੇ ਹਨ ਪਰੰਤੂ ਵਪਾਰੀਆਂ ਨੂੰ ਸਹੂਲਤਾਂ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਵਿਚ ਆਮ ਤੌਰ ’ਤੇ ਬਾਜ਼ਾਰਾਂ ਵਿਚ ਗ੍ਰਾਹਕਾਂ ਵਲੋਂ ਖ਼ਰੀਦਦਾਰੀ ਵਧ ਜਾਂਦੀ ਹੈ। ਜਿਸ ਕਾਰਨ ਆ ਰਹੀਆਂ ਸਮੱਸਿਆਵਾਂ ਸੰਬੰਧੀ ਕਮਿਸ਼ਨਰ ਨਗਰ ਨਿਗਮ ਨੂੰ ਜਾਣੂੰ ਕਰਵਾਇਆ ਗਿਆ। ਕਮਿਸ਼ਨਰ ਮੈਡਮ ਨੇ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨਗਰ ਨਿਗਮ ਦੇ ਕੰਮਾਂ ’ਚ ਤੇਜ਼ੀ ਲਿਆਂਦੀ ਗਈ ਹੈ, ਕਈ ਕੰਮ ਪਹਿਲਾਂ ਹੀ ਸੁਧਾਰ ਦਿੱਤੇ ਗਏ ਹਨ। ਕਮਿਸ਼ਨਰ ਪੂਜਾ ਸਿਆਲ ਨੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਵਪਾਰੀਆਂ ਨੂੰ ਸ਼ਹਿਰ ਦੇ ਕਈ ਬਾਜ਼ਾਰਾਂ ਦੇ ਮੌਕੇ ਦੇ ਹਾਲਾਤ ਦਿਖਾਏ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਸੁਧਾਰ ਹੋਰ ਵੀ ਤੇਜ਼ ਕੀਤੇ ਜਾਣਗੇ। ਪ੍ਰਧਾਨ ਰਾਕੇਸ਼ ਗੁਪਤਾ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਵਪਾਰੀਆਂ ਨੂੰ ਹਰ ਦਿਨ ਕੋਈ ਨਾ ਕੋਈ ਮੁਸ਼ਕਲ ਪੇਸ਼ ਆਉਂਦੀ ਹੀ ਰਹਿੰਦੀ ਹੈ, ਜਿਸ ਦੇ ਹੱਲ ਲਈ ਤੁਸੀਂ ਸਾਰੇ ਵਪਾਰ ਮੰਡਲ ਦੇ ਮੈਂਬਰ ਬਣੋ। ਇਸ ਮੌਕੇ ਅਸ਼ੀਸ਼ ਗਰਗ, ਅਸ਼ੋਕ ਕੁਮਾਰ, ਵਰੁਣ ਗੋਇਲ, ਸ਼ਿਵਦਿਆਲ ਸਿੰਗਲਾ, ਹਰਪ੍ਰੀਤ ਸਿੰਘ, ਵਿਕਰਮ ਸਿੰਗਲਾ, ਸੰਜੇ, ਮੋਹਨ ਲਾਲ, ਨਰਿੰਦਰ ਸਹਿਗਲ, ਨਵੀਨ ਕੁਮਾਰ, ਨਰੇਸ਼ ਅਗਰਵਾਲ, ਸੰਜੀਵ ਚਾਵਲਾ ਆਦਿ ਮੌਜੂਦ ਸਨ।