02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰਾਜਿੰਦਰ ਸਿੰਘ ਨੇ ਫਾਇਰ ਸਟੇਸ਼ਨ ਅਫ਼ਸਰ ਦਾ ਅਹੁਦਾ ਸੰਭਾਲਿਆ

ਪਟਿਆਲਾ, 1 ਅਕਤੂਬਰ (ਅ. ਸ.

Ad Position 21
No active advertisement
ਅਜੀਤ ਡੈਸਕ 02-10-2026
ਪਟਿਆਲਾ, 1 ਅਕਤੂਬਰ (ਅ.ਸ. ਆਹਲੂਵਾਲੀਆ)- ਰਾਜਿੰਦਰ ਸਿੰਘ ਨੇ ਫਾਇਰ ਸਟੇਸ਼ਨ ਅਫ਼ਸਰ ਪਟਿਆਲਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਸਮਾਣਾ ਵਿਖੇ ਬਤੌਰ ਫਾਇਰ ਸਟੇਸ਼ਨ ਅਫਸਰ ਸੇਵਾ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਸਮੇਤ ਜ਼ਿਲ੍ਹੇ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਪਹਿਲ ਦਿੰਦਿਆਂ ਐਮਰਜੈਂਸੀ ਮੌਕੇ ਤੁਰੰਤ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਫਾਇਰ ਵਿਭਾਗ ਦੀ ਟੀਮ ਨਾਲ ਤਾਲਮੇਲ ਕਰਕੇ ਹਰ ਚੁਣੌਤੀ ਦਾ ਮੁਕਾਬਲਾ ਕੀਤਾ ਜਾਵੇਗਾ। ਅਹੁਦਾ ਸੰਭਾਲਣ ’ਤੇ ਵਿਭਾਗੀ ਸਟਾਫ਼ ਅਤੇ ਹੋਰ ਸਾਥੀਆਂ ਵਲੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਏ.ਡੀ.ਐਫ.ਓ. ਹਰਿੰਦਰਪਾਲ ਸਿੰਘ, ਸਬ-ਫਾਇਰ ਅਫ਼ਸਰ ਲਵਕੁਸ਼ ਸ਼ਰਮਾ, ਸਬ ਫਾਇਰ ਅਫ਼ਸਰ ਰਮਨ ਕੁਮਾਰ, ਸਬ-ਫਾਇਰ ਅਫ਼ਸਰ ਗੁਰਚਰਨ ਸਿੰਘ, ਸਬ-ਫਾਇਰ ਅਫ਼ਸਰ ਵਿਸ਼ਾਲ ਕੁਮਾਰ, ਲੀਡਿੰਗ ਫਾਇਰਮੈਨ ਸ਼ਾਮ ਸੁੰਦਰ, ਫਾਇਰ ਬ੍ਰਿਗੇਡ ਆਊਟ ਸੋਰਸ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਰਾਮ ਕੁਮਾਰ ਤੁਲੇਵਾਲ, ਟੇਕ ਚੰਦ, ਹਰਜਿੰਦਰ ਭਲਵਾਨ, ਤਰੁਣ ਅਰੌੜਾ, ਵਿਨੇ ਕੁਮਾਰ, ਸਵਰਨ, ਦਵਿੰਦਰ, ਹੈਪੀ ਸਿੰਘ ਸਮੇਤ ਫਾਇਰ ਬ੍ਰਿਗੇਡ ਪਟਿਆਲਾ ਦੇ ਸਮੂਹ ਸਟਾਫ਼ ਵਲੋਂ ਫਾਇਰ ਸਟੇਸ਼ਨ ਅਫ਼ਸਰ ਰਾਜਿੰਦਰ ਸਿੰਘ ਨੂੰ ਫੁੱਲਾਂ ਦਾ ਬੁੱਕਾ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਧਵਾ ਔਰਤ ਵਲੋਂ ਫਾਹਾ ਲੈਣ ’ਤੇ ਨੂੰਹ, ਪੁੱਤਰ, ਸੱਸ ਸਹੁਰਾ ਸਮੇਤ 6 ਨਾਮਜ਼ਦ ਅਗਲੀ ਖ਼ਬਰ ਦੰਦਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ- ਡਾ. ਬ੍ਰਿਜੇਸ਼ ਸਿੰਘ ਦੰਦਾ ਦੇ ਪੰਦਰਵਾੜੇ ਤਹਿਤ ਆਮ ਲੋਕਾਂ ਨੂੰ ਕੀਤਾ ਗਿਆ ਜਾਗਰੂਕ
Ad Position 24