02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਵਿਧਵਾ ਔਰਤ ਵਲੋਂ ਫਾਹਾ ਲੈਣ ’ਤੇ ਨੂੰਹ, ਪੁੱਤਰ, ਸੱਸ ਸਹੁਰਾ ਸਮੇਤ 6 ਨਾਮਜ਼ਦ

ਰਾਜਪੁਰਾ, 1 ਅਕਤੂਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 02-10-2026
ਰਾਜਪੁਰਾ, 1 ਅਕਤੂਬਰ (ਜੀ.ਪੀ. ਸਿੰਘ)- ਨੇੜਲੇ ਪਿੰਡ ਘੁਮਾਣਾ ਵਿਖੇ ਇਕ 48 ਸਾਲਾਂ ਦੀ ਔਰਤ ਨੇ ਆਪਣੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲੈਣ ’ਤੇ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਇੱਕੋਂ ਪਰਿਵਾਰ ਦੀਆਂ 3 ਔਰਤਾਂ ਸਮੇਤ 6 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੂਪਿੰਦਰ ਸਿੰਘ ਵਾਸੀ ਪਿੰਡ ਸਲੇਮਪੁਰ ਜੱਟਾਂ ਨੇ ਸ਼ਿਕਾਇਤ ਦਰਜ ਕਰਵਾਈ ੲੈ ਕਿ ਉਸ ਦੀ ਭੈਣ ਹਰਪ੍ਰੀਤਕੋਰ ਉਮਰ 48 ਸਾਲ, ਜੋ ਕਿ ਬਲਵਿੰਦਰ ਸਿੰਘ ਵਾਸੀ ਪਿੰਡ ਘੁਮਾਣਾ ਨਾਲ ਵਿਆਹੀ ਹੋਈ ਸੀ, ਜਿਸ ਦੀ ਮੌਤ ਹੋ ਚੁੱਕੀ ਹੈ ਤੇ ਉਸਦਾ ਇਕ ਲੜਕਾ ਧਰਮਪ੍ਰੀਤ ਸਿੰਘ ਹੈ। ਉਸਦੇ ਭਾਣਜੇ ਧਰਮਪ੍ਰੀਤ ਸਿੰਘ ਨੇ ਇਕ ਰੀਤ ਕੌਰ ਨਾਂਅ ਦੇ ਔਰਤ ਲੰਘੇ 4-5 ਸਾਲਾਂ ਤੋਂ ਰਿਲੇਸ਼ਨਸ਼ਿਪ `ਚ ਰਹਿਣ ਬਾਅਦ ਨਾਲ ਵਿਆਹ ਕਰਵਾ ਲਿਆ। ਉਹ ਅਕਸਰ ਉਸ ਦੀ ਭੈਣ ਨੂੰ ਤੰਗ ਪ੍ਰਸ਼ਾਨ ਕਰਦੇ ਸਨ ਤੇ ਉਸਦੇ ਹਿੱਸੇ ਦੀ ਜ਼ਮੀਨ ਵੀ ਵੇਚ ਕੇ ਖਾ ਗਏ ਤੇ ਉਸਦੇ ਪੈਸੇ ਵੀ ਪਰਿਵਾਰਿਕ ਮੈਂਬਰਾਂ ਨੇ ਆਪਸ ਵਿਚ ਵੰਡਲ ਲਏ। ਇਸ ਦੇ ਬਾਵਜੂਦ ਵੀ ਉਹ ਉਸ ਨੂੰ ਹੋਰ ਤੰਗ ਪ੍ਰੇਸ਼ਾਨ ਕਰਨ ਲੱਗੇ। ਭੂਪਿੰਦਰ ਸਿੰਘ ਨੇ ਆਪਣੀ ਸ਼ਿਕਾਇਤ `ਚ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਕਿ ਉਸਦੀ ਭੈਣ ਹਰਪ੍ਰੀਤ ਕੌਰ ਦੀ ਮੋਤ ਹੋ ਗਈ ਹੈ, ਜਦੋਂ ਉਹ ਆਪਣੇ ਰਿਸ਼ਤੇਦਾਰਾਂ ਸਮੇਤ ਆਪਣੀ ਭੈਣ ਦੇ ਘਰ ਪੁੱਜਾ ਤਾਂ ਉਸਦੀ ਭੈਣ ਨੂੰ ਲੋਬੀ ਪਰ ਚਾਰਪਾਈ ਪਰ ਲਿਟਾਇਆ ਹੋਇਆ ਸੀ ਤੇ ਉਸ `ਤੇ ਚਾਦਰ ਪਾਈ ਹੋਈ ਸੀ। ਜਦੋਂ ਉਸਨੇ ਚਾਦਰ ਹਟਾ ਕੇ ਦੇਖਿਆ ਕਿ ਉਸਦੀ ਮ੍ਰਿਤਕ ਭੈਣ ਦੇ ਗਲੇ ਪਰ ਕਾਫ਼ੀ ਵੱਡਾ ਨਿਸ਼ਾਨ ਸੀ। ਇਸ ਦੌਰਾਨ ਮੌਕੇ ’ਤੇ ਮੌਜੂਦ ਧਰਮਪ੍ਰ੍ਰੀਤ ਸਿੰਘ, ਰੀਤ ਕੌਰ ਤੇ ਹੋਹ ਰਿਸ਼ਤੇਦਾਰ ਫਰਾਰ ਹੋ ਗਏ, ਜੋ ਮੁਦਈ ਆਪਣੀ ਭੈਣ ਨੂੰ ਸਥਾਨਕ ਏ. ਪੀ. ਜੈਨ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਹਰਪ੍ਰੀਤ ਕੌਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਮ੍ਰਿਤਕਾ ਦੀ ਮੌਤ ਲਈ ਜ਼ਿੰਮੇਵਾਰ ਮ੍ਰਿਤਕਾ ਦੇ ਪੁੱਤਰ ਧਰਮਪ੍ਰੀਤ ਸਿੰਘ, ਉਸਦੀ ਪਤਨੀ ਰੀਤ ਕੌਰ, ਸੱਸ ਜਸਪਾਲ ਕੌਰ, ਸਹੁਰਾ ਸੁਰਜੀਤ ਸਿੰਘ, ਵਾਸੀ ਪਿੰਡ ਘੁਮਾਣਾ ਤੇ ਨਣਦ ਬਲਵਿੰਦਰ ਕੌਰ ਤੇ ਉਸਦਾ ਪਤੀ ਜਸਪਾਲ ਸਿੰਘ ਵਾਸੀ ਪਿੰਡ ਮੰਡੋਲੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਭਵਨ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਅਗਲੀ ਖ਼ਬਰ ਰਾਜਿੰਦਰ ਸਿੰਘ ਨੇ ਫਾਇਰ ਸਟੇਸ਼ਨ ਅਫ਼ਸਰ ਦਾ ਅਹੁਦਾ ਸੰਭਾਲਿਆ
Ad Position 24