03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਰਾਸ਼ਟਰਪਤੀ ਤੇ ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ

ਫ਼ਤਹਿਗੜ੍ਹ ਸਾਹਿਬ, 2 ਅਕਤੂਬਰ (ਪੱਤਰ ਪ੍ਰੇਰਕ)- ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਰਾਹੀਂ ਦੇਸ਼ ਦੇ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਪੱਤਰਕਾਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਭੇਜੇ ਗਏ। ਉਨ੍ਹਾਂ ਦੱਸਿਆ ਕਿ ਇੰਡੀਅਨ ਜਰਨਲਿਸਟ ਯੂਨੀਅਨ ਦੇਸ਼ ਭਰ ਵਿਚ ‘ਮੰਗ ਦਿਵਸ’ ਮਨਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 03-10-2026
ਫ਼ਤਹਿਗੜ੍ਹ ਸਾਹਿਬ, 2 ਅਕਤੂਬਰ (ਪੱਤਰ ਪ੍ਰੇਰਕ)- ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਇਕਾਈ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਭੂਸ਼ਨ ਸੂਦ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਰਾਹੀਂ ਦੇਸ਼ ਦੇ ਰਾਸ਼ਟਰਪਤੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਪੱਤਰਕਾਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਭੇਜੇ ਗਏ। ਉਨ੍ਹਾਂ ਦੱਸਿਆ ਕਿ ਇੰਡੀਅਨ ਜਰਨਲਿਸਟ ਯੂਨੀਅਨ ਦੇਸ਼ ਭਰ ਵਿਚ ‘ਮੰਗ ਦਿਵਸ’ ਮਨਾ ਰਹੀ ਹੈ। ਮੰਗ ਪੱਤਰ ਵਿਚ ਨਵੇਂ ਮੀਡੀਆ ਕਮਿਸ਼ਨ ਦਾ ਗਠਨ ਕਰਨ, ਪੱਤਰਕਾਰਾਂ ਦੀ ਸੁਰੱਖਿਆ ਲਈ ਕੌਮੀ ਕਾਨੂੰਨ ਬਣਾਉਣ, ਰੱਦ ਕੀਤੇ ਗਏ ਵਰਕਿੰਗ ਜਰਨਲਿਸਟ ਐਕਟਾਂ ਅਧੀਨ ਕਾਨੂੰਨੀ ਅਧਿਕਾਰ ਬਹਾਲ ਕਰਨ, ਨਵੇਂ ਵੇਜ ਬੋਰਡ ਦਾ ਗਠਨ ਕਰਨ ਦੀ ਮੰਗ ਕੀਤੀ ਗਈ ਹੈ। ਸੂਦ ਨੇ ਕਿਹਾ ਕਿ ਦੇਸ਼ ਭਰ ਵਿਚ ਪੱਤਰਕਾਰਾਂ ਨੂੰ ਸਰੀਰਕ ਹਿੰਸਾ, ਬਦਨੀਤੀ ਨਾਲ ਕੀਤੀ ਕਾਨੂੰਨੀ ਕਾਰਵਾਈ ਅਤੇ ਡਿਜੀਟਲ ਪ੍ਰੇਸ਼ਾਨੀ ਸਮੇਤ ਕੰਮਕਾਜ ਨਾਲ ਜੁੜੇ ਵਧਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਪੱਤਰਕਾਰਾਂ ਅਤੇ ਨਿਊਜ਼ ਅਦਾਰਿਆਂ ਦੀ ਸਰੀਰਕ ਸੁਰੱਖਿਆ ਅਤੇ ਕਾਨੂੰਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕੇਂਦਰੀ ਕਾਨੂੰਨ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਫ਼ੀਲਡ ਦੇ ਪੱਤਰਕਾਰਾਂ ਦੇ ਸਕੱਤਰੇਤ ਵਿਚ ਸ਼ਨਾਖ਼ਤੀ ਕਾਰਡ ਨੂੰ ਪਛਾਣ ਪੱਤਰ ਮੰਨ ਕੇ ਦਾਖ਼ਲਾ ਯਕੀਨੀ ਬਣਾਉਣ, ਜ਼ਿਲ੍ਹਾ ਤੇ ਸਬ ਡਵੀਜ਼ਨ ਦੇ ਪੱਤਰਕਾਰਾਂ ਨੂੰ ਸਰਕਾਰੀ ਰੇਟਾਂ ਉੱਪਰ ਰਿਹਾਇਸ਼ੀ ਕੁਆਟਰ ਜਾਂ ਪਲਾਟ ਦੇਣ ਤੇ ਸਮੂਹ ਪੱਤਰਕਾਰਾਂ ਨੂੰ ਮੁਫ਼ਤ ਬੱਸ ਸਫ਼ਰ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਮਹਿਕ, ਰਣਵੀਰ ਕੁਮਾਰ ਜੱਜੀ, ਜਸਵੰਤ ਸਿੰਘ ਗੋਲਡ, ਅਮਰਬੀਰ ਸਿੰਘ ਚੀਮਾ, ਜਤਿੰਦਰ ਸਿੰਘ ਰਾਠੌਰ, ਦੀਪਕ ਸੂਦ, ਗੁਰਚਰਨ ਸਿੰਘ ਜੰਜੂਆ, ਸਵਰਨਜੀਤ ਸਿੰਘ ਸੇਠੀ, ਨਾਹਰ ਸਿੰਘ ਰੰਗੀਲਾ, ਸਤਨਾਮ ਸਿੰਘ ਚੌਹਾਨ, ਡਾ. ਅਨਿਲ ਲੁਟਾਵਾ, ਜਗਦੀਪ ਸਿੰਘ ਮਾਨਗੜ੍ਹ, ਰਾਜ ਕਮਲ, ਰੂਪ ਨਰੇਸ਼, ਰਵਿੰਦਰ ਸਿੰਘ ਢੀਂਡਸਾ, ਕਰਨ ਸ਼ਰਮਾ, ਪਰਵੀਨ ਬੱਤਰਾ, ਰਵਿੰਦਰ ਮੌਦਗਿਲ, ਖੁਸ਼ਵੰਤ ਰਾਏ ਥਾਪਰ, ਪਰਵੀਨ ਕੁਮਾਰ, ਰੁਪਿੰਦਰ ਸ਼ਰਮਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਵੀ ਹਾਜ਼ਰ ਸਨ। ਬਾਅਦ ਵਿਚ ਪੱਤਰਕਾਰ ਭਾਈਚਾਰੇ ਨੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਾਜ ਕੁਮਾਰ ਨਾਲ ਵੀ ਮੁਲਾਕਾਤ ਕਰਕੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਗਾਂਧੀ ਜੈਅੰਤੀ ਤੇ ਲਾਲ ਬਹਾਦਰ ਸ਼ਾਸਤਰੀ ਜੈਅੰਤੀ ਮਨਾਈ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਪ੍ਰਮੋਸ਼ਨਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਬੈਠਕ
Ad Position 24