03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਨਰਲ ਚੈੱਕਅਪ ਤੇ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ

ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ.

Ad Position 21
No active advertisement
ਪਟਿਆਲਾ ਦਿਹਾਤੀ ਦੇ ਪੀ. ਐਚ. ਸੀ. ਅਜਨੌਦਾ ਕਲਾਂ ਵਿਖੇ ਜਨਰਲ ਤੇ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਦੌਰਾਨ ਮਰੀਜ਼ਾਂ ਨਾਲ ਡਾ. ਮੋਨਿਕਾ ਸੂਦ ਐਸ. ਐਮ. ਓ. ਭਾਦਸੋਂ, ਡਾ. ਨਵਜੋਤ ਕੌਰ ਤੇ ਸਟਾਫ਼। ਤਸਵੀਰ : ਦੰਦਰਾਲਾ 03-10-2026
ਭਾਦਸੋਂ, 2 ਅਕਤੂਬਰ (ਪ੍ਰਦੀਪ ਦੰਦਰਾਲਾ)- ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੈਤਲੀ ਤੇ ਐਸ. ਐਮ. ਓ. ਡਾ. ਮੋਨਿਕਾ ਸੂਦ ਤੇ ਡਾ. ਪ੍ਰਭਸ਼ਰਨ ਬਰਾੜ ਦੀ ਯੋਗ ਅਗਵਾਈ ਹੇਠ ਬਲਾਕ ਭਾਦਸੋਂ ਦੇ ਪੀ. ਐਚ. ਸੀ. ਅਜਨੌਦਾ ਕਲਾਂ ਪਿੰਡ ਵਿਖੇ ਸਪੈਸ਼ਲ ਜਨਰਲ ਚੈੱਕਅਪ ਤੇ ਅੱਖਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦੌਰਾਨ ਡਾ. ਨਵਜੋਤ ਕੌਰ ਇੰਚਾਰਜ ਪੀ. ਐਚ. ਸੀ. ਅਜਨੌਦਾ ਕਲਾਂ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 211 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 135 ਮਰੀਜ਼ਾਂ ਦੀਆਂ ਅੱਖਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ । ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਅਤੇ 77 ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਡਾ. ਨਵਜੋਤ ਕੌਰ ਇੰਚਾਰਜ ਨੇ ਅੱਗੇ ਦੱਸਿਆ ਕੈਂਪ ਦੌਰਾਨ ਆਪ੍ਰੇਸ਼ਨ ਵਾਲੇ 21 ਮਰੀਜ਼ਾਂ ਦਾ ਇਲਾਜ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਦੇ ਲੋੜ ਅਨੁਸਾਰ ਮੁਫ਼ਤ ਲੈਬਾਰਟਰੀ ਟੈਸਟ ਵੀ ਕੀਤੇ ਗਏ। ਅੱਖਾਂ ਦੀ ਜਾਂਚ ਦਾ ਇਹ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਡਾ. ਗੁਰਪੀ੍ਤ ਸਿੰਘ ਅੱਖਾਂ ਦੇ ਮਾਹਿਰ ਸਿਵਲ ਹਸਪਤਾਲ ਸਮਾਣਾ ਤੇ ਹਰ ਨਰਾਇਣ ਸਿੰਘ ਔਪਥੈਲਮਿਕ ਅਫ਼ਸਰ ਭਾਦਸੋਂ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਭੰਗੂ ਬਲਾਕ ਪ੍ਰਧਾਨ ‘ਆਪ’, ਡਾ. ਆਸਾ ਸਿੰਗਲਾ, ਡਾ. ਭਵਦੀਪ ਸਿੰਘ ਆਮ ਆਦਮੀ ਕਲੀਨਿਕ, ਪ੍ਰਿੰਸੀਪਲ ਮਹਿੰਦਰਪਾਲ ਕੌਰ, ਮਨਜਿੰਦਰ ਸਿੰਘ ਮਿੰਦਾ ਸਰਪੰਚ, ਪਰਮਿੰਦਰ ਸਿੰਘ ਅਜਨੌਦਾ ਖੁਰਦ, ਹੇਮ ਰਾਜ ਅਜਨੌਦਾ ‘ਆਪ’ ਆਗੂ, ਬਚਿੱਤਰ ਸਿੰਘ ਮਾਨ ਬੀ.ਈ.ਈ., ਕੁਲਦੀਪ ਸਿੰਘ ਕਨਸੂਹਾ, ਸੰਜੀਵ ਕੁਮਾਰ, ਰੁਪਿੰਦਰਜੀਤ ਕੌਰ ਏ. ਐਨ. ਐਮ., ਬਲਵੀਰ ਕੌਰ ਐਲ.ਐਚ.ਵੀ., ਅਰਚਨਾ ਗੁਪਤਾ, ਮਨਪ੍ਰੀਤ ਕੌਰ, ਮਨਿੰਦਰਜੀਤ ਸਿੰਘ ਹੈਲਥ ਵਰਕਰ, ਸੀ.ਐਚ.ਓ.ਜੈਪੀ੍ਤ ਕੌਰ, ਸ਼ਿਵਾਨੀ ਸੀ. ਐਚ. ਓ., ਸੁਖਵਿੰਦਰ ਪਾਲ , ਖੁਸ਼ਦੀਪ ਸਿੰਘ, ਪ੍ਰੇਮ ਲਤਾ ਤੋਂ ਇਲਾਵਾ ਸਟਾਫ਼ ਤੇ ਵੱਖ-ਵੱਖ ਪਿੰਡਾਂ ਦੇ ਮਰੀਜ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਲਾੜਕੀਆ ’ ਚ ਅੰਤਰ - ਕਾਲਜ ਸਵੀਪ ਮੁਕਾਬਲੇ ਕਰਵਾਏ ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ’ ਚ ‘ ਅੰਤਰਰਾਸ਼ਟਰੀ ਬਜ਼ੁਰਗ ਦਿਵਸ ’ ਮਨਾਇਆ
Ad Position 24