ਅਮਰੀਕਾ ’ਚ ਪਰਦਮਨ ਸਿੰਘ ਵਿਰਕ ਦਾ ਸਨਮਾਨ
ਸਮਾਣਾ, 2 ਅਕਤੂਬਰ (ਸਾਹਿਬ ਸਿੰਘ)- ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਪਰਦਮਨ ਸਿੰਘ ਵਿਰਕ ਦਾ ਅਮਰੀਕਾ ਵਿਖੇ ਪਹੁੰਚਣ ’ਤੇ ਉਨ੍ਹਾਂ ਦੇ ਪਰਿਵਾਰਕ ਮਿੱਤਰਾਂ ਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨ ਕੀਤਾ ਗਿਆ। ਸ.
ਸਮਾਣਾ, 2 ਅਕਤੂਬਰ (ਸਾਹਿਬ ਸਿੰਘ)- ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਪਰਦਮਨ ਸਿੰਘ ਵਿਰਕ ਦਾ ਅਮਰੀਕਾ ਵਿਖੇ ਪਹੁੰਚਣ ’ਤੇ ਉਨ੍ਹਾਂ ਦੇ ਪਰਿਵਾਰਕ ਮਿੱਤਰਾਂ ਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨ ਕੀਤਾ ਗਿਆ। ਸ. ਵਿਰਕ ਨਾਲ ਮੁਲਾਕਾਤ ਕਰਦਿਆਂ ਹਾਜ਼ਰ ਸੱਜਣਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਤੇ ਆਪਸੀ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦੌਰਾਨ ਪੰਜਾਬ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਬਾਰੇ ਵੀ ਗੱਲਬਾਤ ਹੋਈ। ਇਸ ਮੌਕੇ ਗੁਰਸਾਹਿਬ ਸਿੰਘ ਤੂਰ, ਜੋਗੀ ਭਾਰਦਵਾਜ, ਸਤੀਸ਼ ਭਾਰਦਵਾਜ, ਵਿੱਕੀ ਵਾਲੀਆ, ਮਿੱਠੂ ਵਾਲੀਆ, ਗੈਰੀ ਤੂਰ, ਗੁਰਦੀਪ ਤੂਰ, ਬੂਟਾ ਸਿੰਘ ਰਾਜਪੁਰਾ, ਪਾਲ ਸਰਾਓ, ਸਤਪਾਲ ਸਿੰਘ ਬੈਂਸ, ਗੁਰਜੀਤ ਸਿੰਘ ਦਿੰਪਾ, ਰਾਮ ਪਾਂਡੇ, ਹਰਜਿੰਦਰ ਸਿੰਘ ਜਿੰਦੀ, ਭੁਪਿੰਦਰ ਸਿੰਘ ਟਿੰਕਾ, ਦਲਜੀਤ ਸਿੰਘ ਪੰਜਰੱਥ, ਸੱਤਾ ਪਹਿਲਵਾਨ, ਅਵਤਾਰ ਸਿੰਘ ਕੰਗ, ਕੁਲਜੀਤ ਸਿੰਘ, ਰਾਕੇਸ਼ ਰਿਹਾਨ, ਪਰਵਿੰਦਰ ਸਿੰਘ ਗੋਲਡੀ, ਡਾ. ਜੋਜਨ ਜੀਤ ਸਿੰਘ ਵਿਰਕ ਤੇ ਡਾ. ਹਰਪ੍ਰੀਤ ਤੂਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।