03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਰੇਲਵੇ ਵਿਭਾਗ ਵਲੋਂ ਰੇਲਵੇ ਸਟੇਸ਼ਨ ’ ਤੇ ਸੇਵਾ ਭਾਰਤੀ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਰਾਜਪੁਰਾ, 2 ਅਕਤੂਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 03-10-2026
ਰਾਜਪੁਰਾ, 2 ਅਕਤੂਬਰ (ਜੀ.ਪੀ. ਸਿੰਘ)- ਰੇਲਵੇ ਵਿਭਾਗ ਵਲੋਂ ਸਟੇਸ਼ਨ `ਤੇ ਸਵੱਛਤਾ ਪੰਦਰਵਾੜੇ ਦੇ ਸੰਬੰਧ ’ਚ ਸੇਵਾ ਭਾਰਤੀ ਰਾਜਪੁਰਾ ਦੇ ਸਹਿਯੋਗ ਦੇ ਨਾਲ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸਟੇਸ਼ਨ ਸੁਪਰਡੈਂਟ ਰਜਨੀਸ਼ ਕੁਮਾਰ, ਪਿਓਸ਼ ਭਾਰਦਵਾਜ ਸਮੇਤ ਹੋਰਨਾ ਸਹਿਯੋਗੀ ਵਲੋਂ ਪੁੱਜ ਕੇ ਸਾਂਝੇ ਤੌਰ ਉੱਤੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸੇਵਾ ਭਾਰਤੀ ਰਾਜਪੁਰਾ ਦੇ ਵਲੋਂ ਪ੍ਰਧਾਨ ਰਵੀ ਅਹੂਜਾ, ਸੂਬਾ ਸੇਵਾ ਭਾਰਤੀ ਕਾਰਜਕਾਰਨੀ ਮੈਂਬਰ ਐਡਵੋਕੇਟ ਨਵਦੀਪ ਅਰੋੜਾ, ਮੀਤ ਪ੍ਰਧਾਨ ਰਜਿੰਦਰ ਪਾਸੀ, ਬਲਜੀਤ ਸਿੰਘ, ਆਤਮ ਪ੍ਰਕਾਸ਼ ਦੇ ਵਲੋਂ ਹਾਜ਼ਰੀ ਲਗਵਾ ਕੇ ਰੇਲਵੇ ਵਿਭਾਗ ਦੇ ਸਫ਼ਾਈ ਅਭਿਆਨ ਦੇ ਵਿਚ ਆਪਣਾ ਬਣਦਾ ਸਹਿਯੋਗ ਪਾਇਆ। ਸਟੇਸ਼ਨ ਸੁਪਰਡੈਂਟ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਹ ਸਫ਼ਾਈ ਅਭਿਆਨ ਸਾਰੇ ਸਟੇਸ਼ਨਾਂ ਉੱਤੇ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਉਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਰਾਜਪਰਾ ਰੇਲਵੇ ਸਟੇਸ਼ਨ ਉੱਤੇ ਵੀ ਸਫ਼ਾਈ ਪੰਦਰਵਾੜੇ ਤਹਿਤ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੁਆਰਾ ਸੇਵਾ ਭਾਰਤੀ ਦੇ ਅਹੁਦੇਦਾਰਾਂ ਦੇ ਵੱਲੋਂ ਇਸ ਅਭਿਆਨ ਦੇ ਵਿਚ ਦਿੱਤੇ ਜਾ ਰਹੇ ਸਹਿਯੋਗ ਬਦਲੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਦਾਲਤੀ ਕੰਪਲੈਕਸ ’ ਚ ਸੁਵਿਧਾ ਕੇਂਦਰ ਤੇ ਕਲੀਨਿਕ ਖੋਲ੍ਹਣ ਲਈ ਵਕੀਲ ਪਹੁੰਚੇ ਸਿਹਤ ਮੰਤਰੀ ਕੋਲ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪੇਧਨ ਵਿਖੇ ਕੂੜਾ - ਕਰਕਟ ਪ੍ਰਬੰਧਨ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24