12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਭਾਸ਼ਾ ਵਿਭਾਗ ’ਚ ਹੋਇਆ ਸੈਮੀਨਾਰ

ਪਟਿਆਲਾ, 11 ਅਕਤੂਬਰ (ਅ. ਸ.

Ad Position 21
No active advertisement
ਅਜੀਤ ਡੈਸਕ 12-10-2026
ਪਟਿਆਲਾ, 11 ਅਕਤੂਬਰ (ਅ.ਸ. ਅਹਲੂਵਾਲੀਆ)-ਫਰੈਂਡਜ਼ ਆਫ਼ ਸੋਸਲਿਜ਼ਮ, ਡੈਮੋਕਰੇਟਿਕ ਡਿਸਕਸ਼ਨ ਫੋਰਮ ਅਤੇ ਇਪਸਾ ਆਸਟਰੇਲੀਆ ਦੇ ਸਾਂਝੇ ਯਤਨਾ ਨਾਲ ‘ਪੰਜਾਬ ਦੇ ਦਰਿਆਈ ਪਾਣੀਆਂ ਦਾ ਬਖੇੜਾ ਸਥਿਤੀ ਅਤੇ ਚਣੌਤੀਆਂ’ ਵਿਸ਼ੇ ਉਤੇ ਸੈਮੀਨਾਰ ਭਾਸ਼ਾ ਵਿਭਾਗ, ਪੰਜਾਬ ਦੇ ਐਡਟੋਰੀਅਮ ਵਿਚ ਕਰਵਾਇਆ ਗਿਆ। ਸੈਮੀਨਾਰ ਦੇ ਮੁਖ ਬੁਲਾਰੇ ਪ੍ਰੋ. ਕੁਲਦੀਪ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਦੱਸਿਆ ਉਸ ਵੇਲੇ ਦੀ ਪੰਜਾਬ ਸਰਕਾਰ ਸਮੇਤ ਵੱਖ-ਵੱਖ ਰਾਜਸੀ ਪਾਰਟੀਆਂ ਦੀ ਲੀਡਰਸ਼ਿਪ ਇਸ ਅਹਿਮ ਮਸਲੇ ਬਾਰੇ ਇੰਨੀ ਅਵੇਸਲੀ ਕਿਉਂ ਰਹੀ। ਉਨ੍ਹਾਂ ਕਿਹਾ ਕਿ ਉਸ ਸਮੇਂ ਰਾਜਸਥਾਨ ਨੂੰ ਦਿੱਤੇ ਅਠਾਰਾਂ ਮਿਲਿਅਨ ਐਮ.ਏ.ਐਫ਼. ਪਾਣੀ ਦਾ ਤੋਹਫਾ ਸਮਝ ਤੋਂ ਬਾਹਰ ਦੀ ਗੱਲ ਹੈ ਅਤੇ ਇਹ ਵੀ ਕਹਿ ਰਾਜਸਥਾਨ ਅਤੇ ਹਰਿਆਣਾ ਕਿਸ ਆਧਾਰ ਉਤੇ ਆਪਣੇ ਆਪ ਨੂੰ ਇੰਡਸ ਬੈਸਿਨ ਦਾ ਹਿੱਸਾ ਦੱਸ ਰਹੇ ਹਨ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਕਾਹਨ ਸਿੰਘ ਪੰਨੂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਇਸ ਅਹਿਮ ਮੁੱਦੇ ਬਾਰੇ ਸੰਵੇਦਨਸ਼ੀਲ ਨਹੀਂ ਹੋਵਾਂਗੇ ਤਾਂ ਪੰਜਾਬ ਦਾ ਭਵਿੱਖ ਬਹੁਤ ਗਹਿਰੇ ਸੰਕਟ ਵਿਚ ਫਸ ਜਾਵੇਗਾ। ਉਨ੍ਹਾਂ ਆਪਣੀ ਨੇਕ ਸਲਾਹ ਦਿੰਦਿਆਂ ਅਗਾਹ ਕੀਤਾ ਕਿ ਸਾਨੂੰ ਬਹੁਤ ਜਲਦੀ ਪੰਜਾਬ ਵਿਚ ਫਸਲੀ ਚੱਕਰ ਬਦਲਣਾ ਹੋਵੇਗਾ। ਨਵੀਆਂ ਖੇਤੀ ਤਕਨੀਕਾਂ ਅਤੇ ਪਾਣੀ ਬਚਾਉਣ ਵਾਲੇ ਨਵੇਂ ਮਾਡਲ ਅਖ਼ਤਿਆਰ ਕਰਨੇ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦਰਿਆਈ ਪਾਣੀਆਂ ਦੀ ਵੰਡ-ਵੰਡਾਈ ਵਾਲੇ ਪੰਜਾਬ ਨਾਲ ਹਮੇਸ਼ਾਂ ਧੱਕਾ ਹੋਇਆ ਹੈ। ਭਾਸ਼ਾ ਵਿਭਾਗ ਦੇ ਡਾਇਰਕੈਟਰ ਜਸਵੰਤ ਸਿੰਘ ਜਫਰ ਨੇ ਵਿਅੰਗਾਤਮਕ ਅੰਦਾਜ਼ ਵਿਚ ਕਿਹਾ ਕਿ ਅਸੀਂ ਪੰਜਾਬੀਆਂ ਨੂੰ ਲੜਨਾ ਤਾਂ ਬਹੁਤ ਆਉਂਦਾ ਹੈ ਅਤੇ ਲੜਨ ਲਈ ਹਰ ਵੇਲੇ ਤਿਆਰ ਹੀ ਰਹਿੰਦੇ ਹਾਂ। ਪਰ ਬਹੁਤੀ ਵਾਰੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਲੜ ਕਾਹਦੇ ਵਾਸਤੇ ਰਹੇ ਹਾਂ। ਮੰਜ਼ਿਲ ਉਤੇ ਪਹੁੰਚਣ ਲਈ ਸਾਨੂੰ ਅਜੇ ਹੋਰ ਸਿਆਣੇ ਹੋਣ ਦੀ ਲੋੜ ਹੈ। ਇਸ ਮੌਕੇ ਪ੍ਰਸਿਧ ਲੋਕਪੱਖੀ ਗਾਇਕਾ ਅਤੇ ਪੁਆਧ ਦੀ ਧੀ ਨੂੰ 11000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਮੋਹਣੀ ਤੁਰ ਨੇ ਪੁਆਧੀ ਅੰਦਾਜ਼ ਵਿਚ ਗੀਤ ਗਾ ਕੇ ਸਰੋਤਿਆਂ ਨੂੰ ਪੰਜਾਬੀ ਸਭਿਆਚਾਰ ਦੀ ਪੁਆਧੀ ਨਿਵੇਕਲੀ ਵਨੰਗੀ ਨਾਲ ਜੋੜਿਆ। ਇਸ ਮੌਕੇ ਸੰਯੂਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ, ਕਿਸਾਨ ਲੀਡਰ ਬਲਰਾਜ ਜੋਸ਼ੀ, ਹਰਭਜਨ ਬੁੱਟਰ, ਮਨਜੀਤ ਨਿਆਲ, ਦਵਿੰਦਰ ਪੁੰਨੀਆ, ਅਧਿਆਪਕ ਆਗੂ, ਤਰਸੇਮ ਲਾਲ, ਅਰਥ ਸ਼ਾਸ਼ਤਰੀ ਪ੍ਰੋ. ਰਣਜੀਤ ਘੁੰਮਣ, ਨਰੈਣ ਦੱਤ, ਕੁਲਜੀਤ ਕੌਰ, ਪ੍ਰੋ. ਸੰਤੋਖ ਸਿੰਘ, ਪ੍ਰੋ. ਨਰਿੰਦਰ ਸੰਧੂ, ਪ੍ਰੋ. ਅਜਾਇਬ ਟਿਵਾਣਾ, ਪ੍ਰੋ . ਰਜਿੰਦਰ ਪਾਲ ਬਰਾੜ ਆਦਿ ਨੇ ਹਿੱਸਾ ਲਿਆ। ਸੈਮੀਨਾਰ ਅਤੇ ਸਟੇਜ ਸੰਚਾਲਨ ਪ੍ਰੋ. ਬਾਵਾ ਸਿੰਘ ਅਤੇ ਪ੍ਰੋ. ਕੁਲਦੀਪ ਸਿੰਘ ਨੇ ਕੀਤੀ। ਇਸ ਸੈਮੀਨਾਰ ਵਿਚ 150 ਦੇ ਕਰੀਬ ਅਧਿਆਪਕਾ, ਵਕੀਲਾਂ, ਕਿਸਾਨ ਆਗੂਆਂ ਅਤੇ ਵਿਦਿਆਰਥੀਆਂ ਆਗੂਆਂ ਨੇ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਇਲਾਕੇ ਦੀਆਂ ਪੰਚਾਇਤਾਂ ਨੂੰ ਠੀਕਰੀ ਪਹਿਰੇ ਲਾਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਨਵਰਾਤਰਿਆਂ ਕਾਰਨ ਮੰਦਰਾਂ ’ਚ ਲੱਗੀਆਂ ਖੂਬ ਰੋਣਕਾਂ
Ad Position 24