29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮੰਗਲ ਸੂਤਰ ਝਪਟ ਕੇ ਭੱਜਣ ਲੱਗਾ ਇਕ ਝਪਟਮਾਰ ਗ੍ਰਿਫ਼ਤਾਰ, ਇਕ ਫ਼ਰਾਰ

ਰਾਜਪੁਰਾ, 29 ਅਕਤੂਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 30-10-2026
ਰਾਜਪੁਰਾ, 29 ਅਕਤੂਬਰ (ਜੀ.ਪੀ. ਸਿੰਘ)- ਮੋਟਰਸਾਈਕਲ ਦੇ ਪਿੱਛੇ ਬੈਠੀ ਇਕ ਔਰਤ ਦਾ ਮੰਗਲ ਸੂਤਰ ਝਪਟ ਕੇ ਭੱਜਣ ਵਾਲੇ ਇਕ ਝਪਟਮਾਰ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਤੇ ਦੂਜਾ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਥਾਣਾ ਸ਼ਹਿਰੀ ਦੀ ਪੁਲਿਸ ਨੇ ਦੋਵੇਂ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਕੁਮਾਰ ਵਾਸੀ ਨੇੜੇ ਦੁਰਗਾ ਮੰਦਰ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਆਪਣੀ ਪਤਨੀ ਪਾਇਲ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਸਥਾਨਕ ਕੇਂਦਰੀ ਗੁਰਦੁਆਰਾ ਸਿੰਘ ਸਭਾ ਨੇੜੇ ਜਾ ਰਿਹਾ ਸੀ ਤਾਂ ਅਚਾਨਕ ਪਿੱਛੋਂ ਆਏ ਦੋ ਵਿਅਕਤੀ ਬਿਨਾ ਨੰਬਰ ਵਾਲੇ ਮੋਟਰਸਾਈਕਲ ’ਤੇ ਸਵਾਰ ਦੋ ਝਪਟਮਾਰ ਆਏ ਪਿੱਛੇ ਬੈਠੀ ਉਸ ਦੀ ਪਤਨੀ ਦੇ ਗੱਲ ਵਿਚ ਪਾਇਆ ਮੰਗਲ ਸੂਤਰ ਝਪਟ ਕੇ ਫ਼ਰਾਰ ਹੋਣ ਲੱਗੇ ਤਾਂ ਇਸ ਦੌਰਾਨ ਮੁਲਜ਼ਮਾਂ ਦਾ ਮੋਟਰਸਾਈਕਲ ਤਿਲਕ ਕੇ ਸੜਕ ’ਤੇ ਡਿਗ ਗਿਆ ਤੇ ਲੋਕਾਂ ਨੇ ਇਕ ਮੁਲਜ਼ਮ ਅਨਮੋਲ ਪੁੱਤਰ ਬਿੱਟੂ ਰਾਮ ਵਾਸੀ ਬੌੜਾ ਗੇਟ ਪ੍ਰੇਮ ਨਗਰ ਨਾਭਾ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਦੋਂ ਕਿ ਦੂਜਾ ਮੁਲਜ਼ਮ ਭਿੰਦਰ ਸਿੰਘ ਵਾਸੀ ਕੰਡਾ ਬਸਤੀ ਨਾਭਾ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਥਾਣਾ ਸ਼ਹਿਰੀ ਦੀ ਪੁਲਿਸ ਨੇ ਦੋਵੇਂ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੈਣੀ ਤੋਂ ਤੀਰਥ ਯਾਤਰਾ ਲਈ ਸੁਖਵਿੰਦਰ ਸਿੰਘ ਰੱਖੜਾ ਵਲੋਂ ਬੱਸ ਰਵਾਨਾ ਅਗਲੀ ਖ਼ਬਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਵਧ ਰਹੀ ‘ਆਪ’ ਸਰਕਾਰ-ਮੁੱਖ ਮੰਤਰੀ ਭਗਵੰਤ ਮਾਨ
Ad Position 24