03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਾਰੀ ਉਮਰ ਸਰਕਾਰੀ ਸਕੂਲਾਂ ’ਚ ਸੇਵਾ ਕਰਨ ਵਾਲੇ ਅਧਿਆਪਕ ਸੇਵਾਮੁਕਤੀ ਸਮੇਂ ਖਾਲੀ ਹੱਥ ਘਰ ਜਾਣ ਲਈ ਮਜਬੂਰ-ਸਪੈਸ਼ਲ ਕਾਡਰ ਅਧਿਆਪਕ ਯੂਨੀਅਨ

ਪਟਿਆਲਾ, 2 ਨਵੰਬਰ (ਧਰਮਿੰਦਰ ਸਿੰਘ ਸ਼ਿੱਧੂ)-ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਪਟਿਆਲਾ ਵਲੋਂ ਮੈਡਮ ਪਰਮਜੀਤ ਕੌਰ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਨੂੰ ਸਨਮਾਨ ਸਹਿਤ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਯੂਨੀਅਨ ਆਗੂਆਂ ਨੇ ਉਨ੍ਹਾਂ ਦੀਆਂ ਲੰਬੀਆਂ ਸਿੱਖਿਆ ਸੇਵਾਵਾਂ, ਮਿਹਨਤ, ਇਮਾਨਦਾਰੀ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਚੰਗੇ ਤੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਪਰ ਇਸ ਸੇਵਾਮੁਕਤੀ ਦੇ ਮੌਕੇ ਨੇ ਸਰਕਾਰ ਦੀਆਂ ਨੀਤੀਆਂ ਤੇ ਸਪੈਸ਼ਲ ਕਾਡਰ ਅਧਿਆਪਕਾਂ ਨਾਲ ਹੋ ਰਹੇ ਕਥਿਤ ਵਿਤਕਰੇ ਦੀ ਗੰਭੀਰ ਤਸਵੀਰ ਵੀ ਸਾਹਮਣੇ ਲਿਆਂਦੀ ਹੈ।

Ad Position 21
No active advertisement
ਮੈਡਮ ਪਰਮਜੀਤ ਕੌਰ ਦੀ ਸੇਵਾਮੁਕਤੀ ਮੌਕੇ ਕਰਵਾਏ ਪ੍ਰੋਗਰਾਮ ਦਾ ਦ੍ਰਿਸ਼। ਅਜੀਤ ਤਸਵੀਰ 03-11-2026
ਪਟਿਆਲਾ, 2 ਨਵੰਬਰ (ਧਰਮਿੰਦਰ ਸਿੰਘ ਸ਼ਿੱਧੂ)-ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਪਟਿਆਲਾ ਵਲੋਂ ਮੈਡਮ ਪਰਮਜੀਤ ਕੌਰ ਦੀ ਸੇਵਾਮੁਕਤੀ ਮੌਕੇ ਉਨ੍ਹਾਂ ਨੂੰ ਸਨਮਾਨ ਸਹਿਤ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਯੂਨੀਅਨ ਆਗੂਆਂ ਨੇ ਉਨ੍ਹਾਂ ਦੀਆਂ ਲੰਬੀਆਂ ਸਿੱਖਿਆ ਸੇਵਾਵਾਂ, ਮਿਹਨਤ, ਇਮਾਨਦਾਰੀ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਚੰਗੇ ਤੇ ਖ਼ੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ ਪਰ ਇਸ ਸੇਵਾਮੁਕਤੀ ਦੇ ਮੌਕੇ ਨੇ ਸਰਕਾਰ ਦੀਆਂ ਨੀਤੀਆਂ ਤੇ ਸਪੈਸ਼ਲ ਕਾਡਰ ਅਧਿਆਪਕਾਂ ਨਾਲ ਹੋ ਰਹੇ ਕਥਿਤ ਵਿਤਕਰੇ ਦੀ ਗੰਭੀਰ ਤਸਵੀਰ ਵੀ ਸਾਹਮਣੇ ਲਿਆਂਦੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ ਤੇ ਸ਼ਰਮਨਾਕ ਸਥਿਤੀ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਆਪਣੀ ਜ਼ਿੰਦਗੀ ਦੇ ਕੀਮਤੀ ਵਰ੍ਹੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦਾ ਭਵਿੱਖ ਬਣਾਉਣ ਲਈ ਸਮਰਪਿਤ ਕਰ ਦਿੱਤੇ, ਅੱਜ ਉਹ ਸੇਵਾਮੁਕਤੀ ਸਮੇਂ ਆਪਣੇ ਭਵਿੱਖ ਦੀ ਵਿੱਤੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਸਰਕਾਰ ਵਲੋਂ ਕੱਚੇ ਤੋਂ ਪੱਕੇ ਕਰਨ ਦੇ ਨਾਂਅ ’ਤੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਦਾਅਵੇ ਤਾਂ ਕੀਤੇ ਗਏ ਪਰ ਅਸਲ ਸੇਵਾ ਲਾਭਾਂ, ਪਿਛਲੀ ਸੇਵਾ ਦੀ ਮਾਨਤਾ ਅਤੇ ਸੇਵਾਮੁਕਤੀ ਸਮੇਂ ਮਿਲਣ ਵਾਲੇ ਹੱਕਾਂ ਦੇ ਮਾਮਲੇ ਵਿਚ ਅਧਿਆਪਕਾਂ ਨੂੰ ਅਜੇ ਵੀ ਇਨਸਾਫ਼ ਦੀ ਉਡੀਕ ਹੈ। ਯੂਨੀਅਨ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਪੈਸ਼ਲ ਕਾਡਰ ਅਧਿਆਪਕਾਂ ਦੀ ਪਿਛਲੀ ਸੇਵਾ ਨੂੰ ਬਣਦੇ ਨਿਯਮਾਂ ਅਨੁਸਾਰ ਮਾਨਤਾ ਦਿੱਤੀ ਜਾਵੇ, ਸੀ.ਐਸ.ਆਰ. ਨਿਯਮਾਂ ਅਨੁਸਾਰ ਸਾਰੇ ਬਣਦੇ ਵਿੱਤੀ ਅਤੇ ਸੇਵਾਮੁਕਤੀ ਲਾਭ ਦਿੱਤੇ ਜਾਣ, ਪੈਨਸ਼ਨ ਅਤੇ ਹੋਰ ਸੇਵਾ ਸੁਰੱਖਿਆ ਸੰਬੰਧੀ ਮਸਲਿਆਂ ਦਾ ਹੱਲ ਕੀਤਾ ਜਾਵੇ ਅਤੇ ਤਨਖ਼ਾਹ ਤੇ ਸੇਵਾ ਸ਼ਰਤਾਂ ਵਿਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਖ਼ਤਮ ਕੀਤਾ ਜਾਵੇ। ਅੰਤ ਵਿਚ ਯੂਨੀਅਨ ਆਗੂਆਂ ਨੇ ਮੈਡਮ ਪਰਮਜੀਤ ਕੌਰ ਨੂੰ ਸੇਵਾਮੁਕਤੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਿੱਖਿਆ ਖੇਤਰ ਵਿਚ ਨਿਭਾਈਆਂ ਸੇਵਾਵਾਂ ਅਤੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਆਉਣ ਵਾਲੇ ਜੀਵਨ ਵਿਚ ਤੰਦਰੁਸਤੀ, ਖ਼ੁਸ਼ੀਆਂ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੂਬਾ ਆਗੂ ਕਰਮਿੰਦਰ ਸਿੰਘ ਪਟਿਆਲਾ, ਕਪੂਰ ਸਿੰਘ ਰਾਜਪੁਰਾ, ਇੰਦਰਜੀਤ ਹਾਂਡਾ, ਅਮਨ ਅਜਨੋਦਾ, ਗੁਰਜੀਤ ਰਾਜਪੁਰਾ, ਰੇਨੂ ਪਟਿਆਲਾ ਅਤੇ ਸਿਕੰਦਰ ਖਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਪੈਸ਼ਲ ਕਾਡਰ ਅਧਿਆਪਕਾਂ ਦੇ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਦਾ ਤੁਰੰਤ ਹੱਲ ਕਰਕੇ ਉਨ੍ਹਾਂ ਨੂੰ ਬਣਦੇ ਹੱਕ ਅਤੇ ਇਨਸਾਫ਼ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਬਿੱਟੂ ਚੱਠਾ ਦੀ ਅਗਵਾਈ ’ ਚ ਪਟਿਆਲਾ ਦਿਹਾਤੀ ਹਲਕੇ ਦੇ 150 ਤੋਂ ਵੱਧ ਸਾਥੀ ਸ਼੍ਰੋਮਣੀ ਅਕਾਲੀ ਦਲ ਪਾਰਟੀ ’ ਚ ਹੋਏ ਸ਼ਾਮਿ... ਅਗਲੀ ਖ਼ਬਰ ਵਾਈ.ਐਸ.ਪੀ.ਏ. ਪੰਜਾਬ ਯੂਥ ਸਟੇਟ ਚੈਂਪੀਅਨਸ਼ਿਪ ’ਚ ਡਾ. ਬੀ.ਐੱਸ. ਸੰਧੂ ਸਕੂਲ ਦੀ ਹੋਈ ਸ਼ਾਨਦਾਰ ਜਿੱਤ
Ad Position 24