ਔਰਤ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਪਰਚਾ ਦਰਜ
ਰਾਜਪੁਰਾ, 20 ਨਵੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਔਰਤ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸੁਰਜੀਤ ਕੌਰ ਪਤਨੀ ਹਰਭਜਨ ਸਿੰਘ ਵਾਸੀ ਚਮਾਰੂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸ਼ਾਮ ਵਕਤ ਆਪਣੇ ਖੇਤਾਂ ਵਿਚ ਗਈ ਤਾਂ ਉਸ ਤੋਂ ਪਹਿਲਾਂ ਉੱਥੇ ਕੁੱਝ ਵਿਅਕਤੀ ਹਾਜ਼ਰ ਸਨ ਅਤੇ ਉਹ ਟਰੈਕਟਰਾਂ ਨਾਲ ਮੁਦੈਲਾ ਦੀ ਜ਼ਮੀਨ ਵਾਹ ਰਹੇ ਸਨ।
ਰਾਜਪੁਰਾ, 20 ਨਵੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਔਰਤ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸੁਰਜੀਤ ਕੌਰ ਪਤਨੀ ਹਰਭਜਨ ਸਿੰਘ ਵਾਸੀ ਚਮਾਰੂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਸ਼ਾਮ ਵਕਤ ਆਪਣੇ ਖੇਤਾਂ ਵਿਚ ਗਈ ਤਾਂ ਉਸ ਤੋਂ ਪਹਿਲਾਂ ਉੱਥੇ ਕੁੱਝ ਵਿਅਕਤੀ ਹਾਜ਼ਰ ਸਨ ਅਤੇ ਉਹ ਟਰੈਕਟਰਾਂ ਨਾਲ ਮੁਦੈਲਾ ਦੀ ਜ਼ਮੀਨ ਵਾਹ ਰਹੇ ਸਨ। ਸ਼ਿਕਾਇਤ ਮੁਤਾਬਿਕ ਜ਼ਮੀਨ ਦਾ ਕੇਸ ਅਦਾਲਤ ਵਿਚ ਚੱਲਦਾ ਹੈ। ਜਦੋਂ ਮੁਦੈਲਾ ਨੇ ਇਸ ਤਰ੍ਹਾਂ ਕਰਨ ਤੋ ਰੋਕਿਆਂ ਤਾਂ ਉਨ੍ਹਾਂ ਨੇ ਮੁਦੈਲਾ ਦੀ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਸ਼ਿਕਾਇਤ ਮੁਤਾਬਿਕ ਮੁਦੈਲਾ ਦੇ ਗਲ ਵਿਚ ਪਾਈ ਹੋਈ ਸੋਨੇ ਦੀ ਚੈਨ ਡਿਗ ਗਈ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਟੀਟੂ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬੰਟੀ ਅਤੇ 7/8 ਹੋਰ ਨਾਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।