ਸਪੈਸ਼ਲ ਸਮਰੀ ਰਵੀਜ਼ਨ ਸੰਬੰਧੀ ਰੋਲ ਅਬਜ਼ਰਵਰ ਵਲੋਂ 23 ਨਵੰਬਰ ਨੂੰ ਪਟਿਆਲਾ ਵਿਖੇ ਮੀਟਿੰਗ
ਜ਼ਹਿਰੀਲੀ ਵਸਤੂ ਦੇ ਕੇ ਮਾਰਨ ਦੇ ਦੋਸ਼ ’ਚ ਪਰਚਾ ਦਰਜ
ਰਾਜਪੁਰਾ, 20 ਨਵੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਕੋਈ ਜ਼ਹਿਰੀਲੀ ਵਸਤੂ ਦੇ ਕੇ ਮੌਤ ਹੋ ਜਾਣ ਦੇ ਦੋਸ਼ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਰਨੈਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬਠੌਣੀਆਂ ਖ਼ੁਰਦ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਪ੍ਰਿੰਸ ਉਮਰ ਕਰੀਬ 20 ਸਾਲ ਹਰਮਨ ਸਿੰਘ ਨਾਲ ਕਾਰਾਂ ਦਾ ਕੰਮ ਸਿੱਖਣ ਲਈ ਜਾਂਦਾ ਸੀ, ਬੀਤੇ ਦਿਨੀਂ ਸ਼ਾਮ ਵਕਤ ਮੁੱਦਈ ਦਾ ਲੜਕਾ ਹਰਮਨ ਸਿੰਘ ਨਾਲ ਪਿਡ ਬਠੌਣੀਆਂ ਵਿਖੇ ਗਿਆ ਸੀ।
ਰਾਜਪੁਰਾ, 20 ਨਵੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਕੋਈ ਜ਼ਹਿਰੀਲੀ ਵਸਤੂ ਦੇ ਕੇ ਮੌਤ ਹੋ ਜਾਣ ਦੇ ਦੋਸ਼ ’ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਰਨੈਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬਠੌਣੀਆਂ ਖ਼ੁਰਦ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਪ੍ਰਿੰਸ ਉਮਰ ਕਰੀਬ 20 ਸਾਲ ਹਰਮਨ ਸਿੰਘ ਨਾਲ ਕਾਰਾਂ ਦਾ ਕੰਮ ਸਿੱਖਣ ਲਈ ਜਾਂਦਾ ਸੀ, ਬੀਤੇ ਦਿਨੀਂ ਸ਼ਾਮ ਵਕਤ ਮੁੱਦਈ ਦਾ ਲੜਕਾ ਹਰਮਨ ਸਿੰਘ ਨਾਲ ਪਿਡ ਬਠੌਣੀਆਂ ਵਿਖੇ ਗਿਆ ਸੀ। ਸ਼ਿਕਾਇਤ ਮੁਤਾਬਿਕ ਦਲਜੀਤ ਸਿੰਘ ਮੋਟਰਸਾਈਕਲ ’ਤੇ ਮੁੱਦਈ ਦੇ ਲੜਕੇ ਨੂੰ ਘਰੇ ਛੱਡ ਗਿਆ। ਉਸ ਸਮੇਂ ਮੁੱਦਈ ਦਾ ਲੜਕਾ ਨਸ਼ੇ ਦੀ ਹਾਲਤ ਵਿਚ ਸੀ ਜੋ ਕਿ ਪਹਿਲਾਂ ਉਸ ਨੇ ਕਦੇ ਵੀ ਨਸ਼ਾ ਨਹੀਂ ਕਰਦਾ ਸੀ। ਸ਼ਿਕਾਇਤ ਮੁਤਾਬਿਕ ਦੂਜੇ ਦਿਨ ਚਾਰ ਕੇ ਵਜੇ ਸ਼ਾਮੀ ਮੁੱਦਈ ਦੇ ਲੜਕੇ ਦੇ ਪੇਟ ਵਿਚ ਦਰਦ ਹੋਣ ਲੱਗ ਗਿਆ ਅਤੇ ਉਸ ਨੂੰ ਏ.ਪੀ. ਜੈਨ ਹਸਪਤਾਲ ਲਿਜਾਇਆ ਗਿਆ। ਉਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਇਲਾਜ ਦੌਰਾਨ ਮੁੱਦਈ ਦੇ ਲੜਕੇ ਪ੍ਰਿੰਸ ਦੀ ਮੌਤ ਹੋ ਗਈ। ਮੁੱਦਈ ਨੂੰ ਸ਼ੱਕ ਹੈ ਕਿ ਪ੍ਰਿੰਸ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਹੈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਹਰਮਨ ਸਿੰਘ ਅਤੇ ਦਲਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।