22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ’ਚ ਵਿਦਿਆਰਥੀਆਂ ਨੂੰ ਜੈਕਟਾਂ ਵੰਡੀਆਂ

ਭਾਦਸੋਂ, 22 ਨਵੰਬਰ (ਪ੍ਰਦੀਪ ਦੰਦਰਾਲਾ)-ਮੇਰਾ ਸਕੂਲ ਵੈਲਫੇਅਰ ਸੁਸਾਇਟੀ ਦੰਦਰਾਲਾ ਢੀਂਡਸਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੀ ਬਿਹਤਰੀ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਸਾਇਟੀ ਵਲੋਂ ਸਰਦੀ ਦੇ ਮੌਸਮ ਦੀ ਆਮਦ ਹੋਣ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੇ ਵਿਦਿਆਰਥੀਆਂ ਨੂੰ ਜੈਕਟਾਂ ਦੀ ਵੰਡ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 23-11-2026
ਭਾਦਸੋਂ, 22 ਨਵੰਬਰ (ਪ੍ਰਦੀਪ ਦੰਦਰਾਲਾ)-ਮੇਰਾ ਸਕੂਲ ਵੈਲਫੇਅਰ ਸੁਸਾਇਟੀ ਦੰਦਰਾਲਾ ਢੀਂਡਸਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੀ ਬਿਹਤਰੀ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੁਸਾਇਟੀ ਵਲੋਂ ਸਰਦੀ ਦੇ ਮੌਸਮ ਦੀ ਆਮਦ ਹੋਣ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਦੇ ਵਿਦਿਆਰਥੀਆਂ ਨੂੰ ਜੈਕਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸਕੂਲ ਵਿਚ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੇਜਰ ਸਿੰਘ ਸੇਵਾਮੁਕਤ ਟੀਚਰ, ਜੋਧ ਸਿੰਘ ਸੇਵਾਮੁਕਤ ਏ.ਐਸ.ਆਈ., ਜਗਦੇਵ ਸਿੰਘ ਕੈਸ਼ੀਅਰ ਸਾਰੇ ਕਮੇਟੀ ਮੈਂਬਰ ,ਰਣਵੀਰ ਸਿੰਘ ਮੁਨਸੀ ਸਰਹਿੰਦ, ਰਣਦੀਪ ਸਿੰਘ ਰਾਣਾ ਆਸਟ੍ਰੇਲੀਆ, ਸੁਮੀਤਪਾਲ ਸਿੰਘ ਪੋਲੈਂਡ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਮਹਿਮਾਨਾਂ ਵਲੋਂ ਸੁਸਾਇਟੀ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਗਈ। ਸਕੂਲ ਇੰਚਾਰਜ ਦਲਜੀਤ ਕੌਰ ਵਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਕੂਲ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਸੁਸਾਇਟੀ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ ਅਗਲੀ ਖ਼ਬਰ ਚੌਥੇ ਦਿਨ ਪਰਮ ਪੂਜਯ ਸ੍ਰੀ ਸਵਾਮੀ ਸੁਰੇਸ਼ਵਰਾਨੰਦ ਨੇ ਕੀਤੀ ਸ਼ਿਰਕਤ
Ad Position 24