22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕਰਨ ਸਿੰਘ ਡੀ.ਟੀ.ਓ. ਵਲੋਂ ਪਿੰਡ ਡਰੋਲੀ ’ਚ ਕੀਤੀ ਲੋਕ ਮਿਲਣੀ ਨੇ ਧਾਰਿਆ ਰੈਲੀ ਦਾ ਰੂਪ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕਰਨ ਦਾ ਦਿੱਤਾ ਭਰੋਸਾ

ਪਾਤੜਾਂ, 22 ਨਵੰਬਰ (ਗੁਰਇਕਬਾਲ ਸਿੰਘ ਖ਼ਾਲਸਾ)-ਕਰਨ ਸਿੰਘ ਡੀ. ਟੀ.

Ad Position 21
No active advertisement
ਅਜੀਤ ਡੈਸਕ 23-11-2026
ਪਾਤੜਾਂ, 22 ਨਵੰਬਰ (ਗੁਰਇਕਬਾਲ ਸਿੰਘ ਖ਼ਾਲਸਾ)-ਕਰਨ ਸਿੰਘ ਡੀ.ਟੀ.ਓ. ਵਲੋਂ ਪਿੰਡ ਡਰੌਲੀ ਵਿਖੇ ਰੱਖੀ ਗਈ ਲੋਕ ਮਿਲਣੀ ਵਿਚ ਪੁੱਜੇ ਵੱਡੀ ਗਿਣਤੀ ਵਿਚ ਲੋਕਾਂ ਦੀ ਬਦੌਲਤ ਇਹ ਲੋਕ ਮਿਲਣੀ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਕਰਨ ਸਿੰਘ ਡੀ.ਟੀ.ਓ. ਨੇ ਪਿੰਡ ਡਰੌਲੀ ਦੇ ਨੌਜਵਾਨਾਂ ਵਲੋਂ ਵੱਡੀ ਗਿਣਤੀ ਵਿਚ ਇਕੱਠ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਬੀਬੀ ਵਨਿੰਦਰ ਕੌਰ ਲੂੰਬਾ 2012 ਤੋਂ ਲੈ ਕੇ 2017 ਤੱਕ ਵਿਧਾਇਕ ਰਹੇ ਜਿਨ੍ਹਾਂ ਨੇ ਭ੍ਰਿਸ਼ਟਚਾਰ ਮੁਕਤ ਪ੍ਰਸ਼ਾਸ਼ਨ ਦੇ ਕੇ ਲੋਕਾਂ ਦੇ ਕੰਮ ਕਰਵਾਏ। । ਇਸ ਮੌਕੇ ਕੋਮਲਪ੍ਰੀਤ ਸਿੰਘ ਖਿੰਡਾਂ, ਅੰਮਰਿੰਦਰ ਸਿੰਘ ਕਾਮਰੇਡ, ਗੋਲਡੀ ਖਿੰਡਾਂ, ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਇਕਵਿੰਦਰ ਸਿੰਘ ਮੱਲ੍ਹੀ ਬਲਾਕ ਪ੍ਰਧਾਨ, ਅਮਨਦੀਪ ਮੱਲ੍ਹੀ, ਗੁਰਕੰਵਲ ਸਿੰਘ, ਗੁਰਫਾਰਮ ਸਿੰਘ ਮੱਲ੍ਹੀ, ਜਸਵਿੰਦਰ ਪਾਰਸ ਅਤੇ ਅਕਾਸ਼ਦੀਪ ਮੱਲ੍ਹੀ ਨੇ ਕਰਨ ਸਿੰਘ ਡੀ.ਟੀ.ਓ. ਦੇ ਪਿੰਡ ਦੀਆਂ ਮੁਸ਼ਕਿਲਾਂ ਧਿਆਂਨ ਵਿਚ ਲਿਆਉਦਿਆਂ ਦੱਸਿਆ ਕਿ ਸਾਡੇ ਪਿੰਡ ਤੋਂ ਪਾਤੜਾਂ ਅਤੇ ਘੱਗਾ ਨੂੰ ਜਾਣ ਵਾਲੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਜਿਹੜ੍ਹੀ ਸੜਕ ਬਣ ਵੀ ਰਹੀ ਹੈ, ਉਸ ਦਾ ਕੰਮ ਵੀ ਬਹੁਤ ਸੁਸਤ ਚਾਲ ਵਿਚ ਕੀਤਾ ਜਾ ਰਿਹਾ ਹੈ। ਜਿਸ ਕਰਕੇ ਟੁੱਟੀਆਂ ਸੜਕਾਂ ਤੋਂ ਜਿੱਥੇ ਪਿੰਡ ਦੇ ਲੋਕਾਂ ਨੂੰ ਜਾਣ ਵਿਚ ਵੱਡੀ ਦਿੱਕਤ ਆ ਰਹੀ ਹੈ ਉੱਥੇ ਹੀ 12ਵੀਂ ਜਮਾਤ ਤੱਕ ਪਿੰਡ ਬੰਨਵਾਲਾ ਜਾਣ ਲਈ ਲੜਕੇ ਅਤੇ ਲੜਕੀਆਂ ਨੂੰ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੈ। ਸਾਡੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਅਤੇ ਖੇਡ ਮੈਦਾਨ ਵਿਚ ਖਿਡਾਰੀਆਂ ਨੂੰ ਖੇਡਾਂ ਦਾ ਸਮਾਨ ਅਤੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਪਿੰਡਾਂ ਦੇ ਲੋਕਾਂ ਦੀ ਮੁਸ਼ਕਿਲ ਸੁਣ ਕੇ ਕਰਨ ਸਿੰਘ ਡੀਟੀਓ ਨੇ ਭਰੋਸਾ ਦਿਵਾਇਆ ਕਿ ਤੁਹਾਡੀਆਂ ਮੰਗਾਂ ਜਿੱਥੇ ਪੁਰੀਆਂ ਕੀਤੀਆਂ ਜਾਣਗੀਆਂ ਉੱਥੇ ਹੀ ਘੱਗਾ ਜਾਣ ਵਾਲੀ ਸੜਕ ਦਾ ਠੇਕੇਦਾਰ ਭੱਜ ਜਾਣ ਕਰਕੇ ਇਸ ਦੀ ਦੋਬਾਰਾ ਟੈਂਡਰ ਕੀਤਾ ਗਿਆ ਹੈ ਅਤੇ ਇਹ ਸੜਕ 15 ਦਸਬੰਰ ਤੱਕ ਬਣ ਕੇ ਤਿਆਰ ਹੋ ਜਾਵੇਗੀ। ਇਸ ਮੌਕੇ ਮਹਿੰਗਾ ਸਿੰਘ ਬਰਾੜ ਚੇਅਰਮੈਨ ਮਾਰਕਿਟ ਕਮੇਟੀ, ਬੂਟਾ ਸਿੰਘ ਡਾਇਰੈਕਟਰ ਪੀ.ਆਰ.ਟੀ.ਸੀ, ਕੁਲਦੀਪ ਸਿੰਘ ਥਿੰਦ ਮੈਂਬਰ ਕੰਬੋਜ ਭਾਲਈ ਬੋਰਡ ਪੰਜਾਬ, ਤਜਿੰਦਰ ਸਿੰਘ ਤੇਜੀ ਸਾਬਕਾ ਚੇਅਰਮੈਨ, ਫਕੀਰ ਚੰਦ ਗੋਇਲ ਕੌਸਲਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਮੀਆਂਵਾਲੀ ਡਿਸਟ੍ਰਿਕਟ ਐਸੋਸੀਏਸ਼ਨ ਵਲੋਂ 27ਵਾਂ ਪਰਿਵਾਰ ਮਿਲਣ ਸਮਾਰੋਹ ਅਗਲੀ ਖ਼ਬਰ ਨਛੱਤਰ ਸਿੰਘ ਅਰਾਈਂਮਾਜਰਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕਰਾਂਗ...
Ad Position 24