21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਿੰਡ ਮਹਿਣਾ 'ਚੋਂ ਇਕ ਟਰੈਕਟਰ, ਤੂੜੀ ਮਸ਼ੀਨ ਤੇ ਕੁਇੰਟਲ ਲੋਹਾ ਚੋਰੀ

Ad Position 21
No active advertisement
ਅਜੀਤ ਡੈਸਕ 01-01-2026
ਮੰਡੀ ਕਿੱਲਿਆਂਵਾਲੀ, 31 ਦਸੰਬਰ (ਇਕਬਾਲ ਸਿੰਘ ਸ਼ਾਂਤ)-ਕੜਾਕੇ ਦੀ ਸਰਦੀ 'ਚ ਚੋਰਾਂ ਨੂੰ ਵਾਰਦਾਤਾਂ ਲਈ ਬੇਖੌਫ ਮਾਹੌਲ ਮਿਲਿਆ ਹੋਇਆ ਹੈ | ਬੀਤੀ ਰਾਤ ਖੇਤਰ ਦੇ ਪਿੰਡ ਮਹਿਣਾ ਵਿਖੇ ਕੌਮੀ ਸ਼ਾਹ ਰਾਹ-9 'ਤੇ ਸਥਿਤ ਤੂੜੀ ਗੱਠਾਂ ਦੇ ਇਕ ਵਪਾਰੀ ਦੇ ਨੋਹਰੇ 'ਚੋਂ ਚੋਰ ਇਕ ਟਰੈਕਟਰ, ਤੂੜੀ ਵਾਲੀ ਮਸ਼ੀਨ ਤੇ ਕਈ ਕੁਇੰਟਲ ਲੋਹੇ ਦੇ ਸਾਜੋ-ਸਾਮਾਨ 'ਤੇ ਹੱਥ ਸਾਫ਼ ਕਰ ਗਏ | ਨੋਹਰੇ ਦੇ ਮੁੱਖ ਗੇਟ ਦੇ ਕਬਜ਼ਿਆਂ ਦੇ ਨਟ ਖੋਲ੍ਹ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਪੀੜਤ ਵਪਾਰੀ ਮਹਿੰਦਰ ਰਾਮ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ ਸੱਤ-ਅੱਠ ਵਜੇ ਨੋਹਰੇ ਨੂੰ ਜਿੰਦਰਾ ਲਾ ਕੇ ਪਿੰਡ ਵਿਚ ਨਿਰੰਕਾਰੀ ਸਤਿਸੰਗ ਵਿਚ ਚਲਾ ਗਿਆ ਸੀ | ਉਸ ਮੁਤਾਬਿਕ ਕਰੀਬ ਦਸ ਵਜੇ ਉਸਨੇ ਨੋਹਰੇ 'ਚ ਗੇੜਾ ਵੀ ਮਾਰਿਆ ਸੀ ਤੇ ਉਸ ਸਮੇਂ ਤੱਕ ਸਭ ਕੁਝ ਸਹੀ ਸਲਾਮਤ ਸੀ | ਉਸਦੇ ਬਾਅਦ ਉਹ ਘਰ ਜਾ ਕੇ ਸੌਂ ਗਿਆ | ਮਹਿੰਦਰ ਰਾਮ ਨੇ ਦੱਸਿਆ ਕਿ ਗੁਆਂਢੀਆਂ ਵਲੋਂ ਰਾਤ ਕਰੀਬ 12 ਵਜੇ ਨੋਹਰੇ ਵਿਚ ਟਰੈਕਟਰ ਸਟਾਰਟ ਹੋਣ ਦੀ ਆਵਾਜ਼ ਸੁਣਨ ਦੀ ਜਾਣਕਾਰੀ ਮਿਲੀ ਹੈ, ਪਰ ਉਸ ਵੇਲੇ ਕਿਸੇ ਨੂੰ ਚੋਰੀ ਦਾ ਅੰਦਾਜ਼ਾ ਨਹੀਂ ਹੋ ਸਕਿਆ | ਮਹਿੰਦਰ ਰਾਮ ਨੇ ਦੱਸਿਆ ਕਿ ਚੋਰੀ 'ਚ ਇਕ ਸੋਨਾਲੀਕਾ ਟਰੈਕਟਰ, ਇਕ ਤੂੜੀ ਵਾਲੀ ਮਸ਼ੀਨ ਤੇ 5-6 ਕੁਇੰਟਲ ਲੋਹੇ ਦਾ ਹੋਰ ਸਾਮਾਨ ਸ਼ਾਮਿਲ ਹੈ | ਉਨ੍ਹਾਂ ਆਰਜ਼ੀ ਥਾਣਾ ਕਿੱਲਿਆਂਵਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ | ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਰਾਤਰੀ ਗਸ਼ਤ ਵਧਾਉਣ ਤੇ ਚੋਰਾਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਪੰਚ ਸਰਵਨ ਸਿੰਘ ਦੇ ਬਲਾਕ ਪ੍ਰਧਾਨ ਬਣਨ 'ਤੇ ਜੱਸ ਥਿੰਦ ਦੇ ਗ੍ਰਹਿ ਵਿਖੇ ਸਨਮਾਨ ਸਮਾਗਮ ਅਗਲੀ ਖ਼ਬਰ ਮਗਨਰੇਗਾ ਕਾਨੂੰਨ ਦੀਆਂ ਤਬਦੀਲੀਆਂ ਗ਼ਰੀਬ ਲੋਕਾਂ ਲਈ ਘਾਤਕ-ਭੀਨਾ ਬਰਾੜ <br/>
Ad Position 24