ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਮਾਘੀ ਜੋੜ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਦੀ ਸਫ਼ਲਤਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਵੱਖ-ਵੱਖ ਪਿੰਡਾਂ ਦੇ ਦੌਰੇ ਦੇ ਦੂਜੇ ਦਿਨ ਅੱਜ 13 ਪਿੰਡਾਂ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਪਿੰਡ ਉਦੇਕਰਨ, ਚੜੇਵਾਨ, ਕੋਟਲੀ ਸੰਘਰ, ਹਰਾਜ, ਸਰਾਏ ਨਾਗਾ, ਮਰਾੜ੍ਹ ਕਲਾਂ, ਚੱਕ ਮੋਤਲੇ ਵਾਲਾ, ਮੋਤਲੇ ਵਾਲਾ, ਵੱਟੂ, ਬੁੱਢੀ ਮਾਲ, ਬਾਜਾ ਮਰਾੜ੍ਹ, ਚੱਕ ਗਾਂਧਾ ਸਿੰਘ ਵਾਲਾ ਤੇ ਵੜਿੰਗ ਵਿਖੇ ਵੱਡੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲਾ ਕਾਨਫਰੰਸ 'ਚ ਵੱਡੀ ਗਿਣਤੀ ਵਿਚ ਪਹੁੰਚਿਆ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਜਿਸ ਤਰ੍ਹਾਂ ਤੁਸੀਂ ਲੋਕਾਂ ਨੇ ਵੱਡਾ ਸਾਥ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਹੈ | ਇਸ ਤਰ੍ਹਾਂ ਕਾਨਫਰੰਸ 'ਚ ਵੱਡਾ ਇਕੱਠ ਕਰਕੇ ਵਿਰੋਧੀ ਪਾਰਟੀਆਂ ਨੂੰ ਦਰਸਾ ਦਿੱਤਾ ਜਾਵੇ ਕਿ ਲੋਕ ਖੇਤਰੀ ਪਾਰਟੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ | ਵੱਖ-ਵੱਖ ਮੀਟਿੰਗਾਂ 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਮਨਜਿੰਦਰ ਸਿੰਘ ਬਿੱਟੂ ਤੇ ਹੋਰ ਬਲਾਕ ਸੰਮਤੀ ਮੈਂਬਰਾਂ ਨੂੰ ਵੀ ਵੱਖ-ਵੱਖ ਪਿੰਡਾਂ 'ਚ ਸਨਮਾਨਿਤ ਕੀਤਾ ਗਿਆ | ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਬਿੱਟੂ ਨੇ ਅਕਾਲੀ ਉਮੀਦਵਾਰਾਂ ਨੂੰ ਵੱਡੀ ਜਿੱਤ ਦਿਵਾਉਣ 'ਤੇ ਲੋਕਾਂ ਦਾ ਧੰਨਵਾਦ ਕੀਤਾ | ਉਨ੍ਹਾਂ ਲੋਕਾਂ ਨੂੰ ਕਾਨਫਰੰਸ ਵਿਚ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਸੀਨੀਅਰ ਅਕਾਲੀ ਆਗੂ ਜਥੇ: ਹੀਰਾ ਸਿੰਘ ਚੜੇਵਾਨ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਗੁਰਦੀਪ ਸਿੰਘ ਮੜ੍ਹਮੱਲੂ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ, ਜਗਤਾਰ ਸਿੰਘ ਪੱਪੀ ਬਰਾੜ ਥਾਂਦੇਵਾਲਾ ਸੀਨੀਅਰ ਆਗੂ, ਜਗਵੰਤ ਸਿੰਘ ਲੰਬੀ ਢਾਬ, ਹਰਪਾਲ ਸਿੰਘ ਕੋਟਲੀ ਸੰਘਰ, ਗੁਰਵਿੰਦਰ ਸਿੰਘ ਬਾਜਾ ਮਰਾੜ੍ਹ, ਬਿੰਦਰ ਗੋਨਿਆਣਾ ਜ਼ਿਲ੍ਹਾ ਸਕੱਤਰ ਜਨਰਲ, ਹਰਬਿਲਾਸ ਸਿੰਘ ਜੱਸੇਆਣਾ, ਬਲਦੇਵ ਸਿੰਘ ਬਾਠ, ਦਲਜੀਤ ਸਿੰਘ ਲਾਡਾ ਬਰਾੜ ਸੀਰਵਾਲੀ, ਜਗਜੀਤ ਸਿੰਘ ਝੁੱਗੇ ਰਣਜੀਤਗੜ੍ਹ (ਕਾਉਣੀ ਵਾਲੇ), ਜਸਵਿੰਦਰ ਸਿੰਘ ਭੰਗੇਵਾਲਾ, ਗੁਰਲਾਲ ਸਿੰਘ ਥਾਂਦੇਵਾਲਾ, ਗੁਰਪ੍ਰੀਤ ਸਿੰਘ ਭੁੱਲਰ ਮਾਨ ਸਿੰਘ ਵਾਲਾ, ਸਮਸ਼ੇਰ ਸਿੰਘ ਬਰਾੜ, ਜੀਵਨ ਸਿੰਘ ਉਦੇਕਰਨ, ਜਸਪਾਲ ਸਿੰਘ ਛਾਬੜਾ, ਹਰਮੀਤ ਸਿੰਘ ਆਦਿ ਹਾਜ਼ਰ ਸਨ |