05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 03-01-2026
ਸਾਦਿਕ, 2 ਜਨਵਰੀ (ਆਰ. ਐਸ. ਧੁੰਨਾ)-ਨੇੜਲੇ ਪਿੰਡ ਕਾਉਣੀ ਵਿਖੇ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ | ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਗੁਰਦੁਆਰਾ ਸਾਹਿਬ ਤੋਂ ਚੱਲੇ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਹਿਬਾਨ ਨੇ ਕੀਤੀ ਤੇ ਸੁੰਦਰ ਪਾਲਕੀ 'ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਪਿੰਡ ਦੀਆਂ ਸੰਗਤਾਂ ਸ਼ਰਧਾ ਨਾਲ ਚੱਲ ਰਹੀਆਂ ਸਨ | ਪਿੰਡ ਦੀਆਂ ਗਲੀਆਂ ਵਿਚ ਦੀ ਹੁੰਦੇ ਹੋਏ ਇਸ ਨਗਰ ਕੀਰਤਨ ਦਾ ਗੁਰੂਹਰਸਹਾਏ ਵਾਲੀ ਸੜਕ 'ਤੇ ਰੋਪੜ ਵਾਲਿਆਂ ਦੀ ਢਾਣੀ ਵਿਖੇ ਆਖਰੀ ਪੜਾਅ ਹੋਇਆ ਤੇ ਇਥੇ ਗੁਰੂ ਗੋਬਿੰਦ ਸਿੰਘ ਗਤਕਾ ਅਖਾੜਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਏ | ਨਗਰ ਕੀਰਤਨ ਦੇ ਸਵਾਗਤ 'ਚ ਪਾਲਕੀ ਸਾਹਿਬ ਦੇ ਅੱਗੇ ਅੱਗੇ ਸੰਗਤਾਂ ਵਲੋਂ ਟੈਂਕੀ ਨਾਲ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਸੀ ਤੇ ਪਿੰਡ ਵਾਸੀਆਂ ਵਲੋਂ ਪੜਾਅ ਵਾਰ ਸੰਗਤਾਂ ਲਈ ਚਾਹ, ਪ੍ਰਸ਼ਾਦੇ ਤੇ ਪਕੌੜਿਆਂ ਦੇ ਲੰਗਰ ਲਾਏ ਗਏ ਸਨ | ਨਗਰ ਵਾਸੀਆਂ ਤੇ ਸੰਗਤਾਂ ਵਲੋਂ ਸ਼ਰਧਾ ਅਨੁਸਾਰ ਪੰਜ ਪਿਆਰੇ ਸਾਹਿਬਾਨ ਅਤੇ ਗੁਰੂ ਕੇ ਵਜ਼ੀਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ | ਇਸ ਮੌਕੇ ਬਲਾਕ ਸੰਮਤੀ ਜ਼ੋਨ ਝੋਕ ਸਰਕਾਰੀ ਤੋਂ ਚੁਣੇ ਗਏ ਮੈਂਬਰ ਬਲਾਕ ਸੰਮਤੀ ਧਰਮਿੰਦਰ ਸਿੰਘ ਪੰਨੂੰ, ਗੁਰਸੇਵਕ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਸਾਰੀਆਂ ਸੰਗਤਾਂ ਤੇ ਪਿੰਡ ਵਾਸੀਆਂ ਦਾ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਚਾਰ ਵਿਅਕਤੀ ਕਾਬੂ •ਪੰਜ ਮੋਟਰਸਾਈਕਲ ਬਰਾਮਦ
Ad Position 24