05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਿਹਤ ਵਿਭਾਗ ਵਲੋਂ ਹਫ਼ਤੇ 'ਚ ਇਕ ਦਿਨ ਲਈ ਐੱਮ.ਡੀ. ਮੈਡੀਸਨ ਦੀ ਨਿਯੁਕਤੀ

Ad Position 21
No active advertisement
ਅਜੀਤ ਡੈਸਕ 03-01-2026
ਗਿੱਦੜਬਾਹਾ, 2 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਵੱਡਾ ਫ਼ੈਸਲਾ ਲੈਂਦਿਆਂ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਬੀਤੇ ਲੰਮੇ ਤੋਂ ਖ਼ਾਲੀ ਪਈ ਐੱਮ.ਡੀ. ਮੈਡੀਸਨ ਡਾਕਟਰ ਦੀ ਆਸਾਮੀ 'ਤੇ ਡਾ. ਮਨਜੋਤ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ | 50 ਬਿਸਤਰਿਆਂ ਦੇ ਇਸ ਸਿਵਲ ਹਸਪਤਾਲ ਵਿਖੇ ਡਾ. ਮਨਜੋਤ ਸਿੰਘ ਨੂੰ ਸਿਹਤ ਵਿਭਾਗ ਵਲੋਂ ਹਫ਼ਤੇ ਵਿਚ ਸਿਰਫ਼ ਇਕ ਦਿਨ (ਸ਼ੁੱਕਰਵਾਰ) ਲਈ ਤਾਇਨਾਤ ਕੀਤਾ ਹੈ | ਅੱਜ ਪਹਿਲੇ ਦਿਨ ਐੱਸ.ਐੱਮ.ਓ. ਡਾ. ਰਸ਼ਮੀ ਚਾਵਲਾ ਦੀ ਹਾਜ਼ਰੀ ਵਿਚ ਡਾ. ਮਨਜੋਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ | ਉੱਧਰ ਇਲਾਕਾ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਜਗ੍ਹਾ-ਜਗ੍ਹਾ ਮੁਹੱਲਾ ਕਲੀਨਿਕ ਬਣਾਉਣ ਦੀ ਬਜਾਏ ਸਰਕਾਰ ਹਫ਼ਤੇ ਦੇ ਸਾਰੇ ਦਿਨ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਡਾਕਟਰਾਂ ਦੀ ਨਿਯੁਕਤੀ ਕਰੇ ਤਾਂ ਜੋ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਪੂਰਨ ਰੂਪ ਵਿਚ ਮਿਲ ਸਕਣ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਦਫ਼ਤਰ ਵਿਖੇ ਨਵੇਂ ਸਾਲ ਮੌਕੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਨਿੱਜੀਕਰਨ ਵਿਰੁੱਧ ਜਨਤਕ ਜਥੇਬੰਦੀਆਂ ਨੇ 6ਵੇਂ ਦਿਨ ਵੀ ਝੰਡਾ ਮਾਰਚ ਕੱਢਿਆ
Ad Position 24