05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਰਿਟਾਇਰਡ ਇੰਸਪੈਕਟਰ ਰਣਜੀਤ ਸਿੰਘ ਸੋਥਾ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 03-01-2026
ਫ਼ਰੀਦਕੋਟ, 2 ਜਨਵਰੀ (ਜਸਵੰਤ ਸਿੰਘ ਪੁਰਬਾ)-ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਰਣਜੀਤ ਸਿੰਘ ਸੋਥਾ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਸੋਥਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰਦੁਆਰਾ ਸਾਹਿਬ 'ਚ ਹੋਇਆ | ਇਸ ਮੌਕੇ ਵੱਡੀ ਗਿਣਤੀ 'ਚ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਤੋਂ ਇਲਾਵਾ ਪ੍ਰਸ਼ਾਸਨਿਕ ਤੇ ਪੰਜਾਬ ਪੁਲਿਸ ਦੇ ਮੌਜੂਦਾ ਤੇ ਰਿਟਾਇਰਡ ਕਰਮਚਾਰੀ ਵੀ ਹਾਜ਼ਰ ਸਨ | ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਰਣਜੀਤ ਸਿੰਘ ਸੋਥਾ ਇਕ ਮਿਹਨਤੀ, ਨਿਰਪੱਖ, ਤਨਦੇਹੀ ਨਾਲ ਕੰਮ ਕਰਨ ਵਾਲੇ ਇੰਸਪੈਕਟਰ ਸਨ | ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਸਾਬਕਾ ਐਮ. ਪੀ. ਜਗਮੀਤ ਸਿੰਘ ਬਰਾੜ, ਵਿਧਾਇਕ ਡਿੰਪੀ ਢਿੱਲੋਂ, ਸਾਬਕਾ ਵਿਧਾਇਕ ਨੱਥੂ ਰਾਮ, ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਵਿਧਾਇਕ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟ ਭਾਈ, ਅਮਿਤ ਖੰਡੂੜਾ, ਗੁਰਮੀਤ ਸਿੰਘ, ਅਜੇਪਾਲ ਸਿੰਘ ਸੰਧੂ, ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ, ਸੁਤੰਤਰ ਜੋਸ਼ੀ, ਰਿਟਾਇਰਡ ਡੀ. ਐਸ. ਪੀ. ਪ੍ਰਤਾਪ ਸਿੰਘ, ਲਿੰਕਨ ਮਲਹੋਤਰਾ, ਡਾਕਟਰ ਸੁਖਪਾਲ ਸਿੰਘ, ਨਛੱਤਰ ਸਿੰਘ, ਇੰਸਪੈਕਟਰ ਬਸੰਤ ਸਿੰਘ, ਭਗਵਾਨ ਦਾਸ, ਨੀਲਮਾਨ ਸਾਬਕਾ ਚੇਅਰਮੈਨ, ਲਾਲੀ ਸਾਹੋ ਕੇ, ਬਲਕਰਨ ਸਿੰਘ ਸਰਪੰਚ, ਭਗਵਾਨ ਦਾਸ ਸਿਹਤ ਵਿਭਾਗ, ਰਿਟਾਇਰ ਡੀ. ਐਸ. ਪੀ. ਦਰਸ਼ਨ ਸਿੰਘ ਸੰਧੂ, ਗਲੋਰੀ ਸਾਹੋਕੇ ਸਮੇਤ ਹੋਰ ਵੀ ਵੱਡੀ ਗਿਣਤੀ 'ਚ ਪਰਿਵਾਰਕ ਮੈਂਬਰ ਇਲਾਕਾ ਵਾਸੀ ਤੇ ਸਿਆਸੀ ਆਗੂਆਂ ਨੇ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਜਗਵਿੰਦਰਪਾਲ ਸੰਧੂ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਨੂੰ ਮਿਲੇ ਅਗਲੀ ਖ਼ਬਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਲੋਂ ਨਵੇਂ ਸਾਲ 'ਤੇ ਸਮਾਗਮ
Ad Position 24