30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 04-01-2026
ਮੋਗਾ, 3 ਜਨਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਰੋਡਵੇਜ਼ ਮੁਲਾਜ਼ਮ ਜਥੇਬੰਦੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਮੋਗਾ ਦੀ ਮੀਟਿੰਗ ਨਛੱਤਰ ਧਾਲੀਵਾਲ ਭਵਨ ਵਿਖੇ ਹੋਈ, ਜਿਸ 'ਚ ਪੱਤਰਕਾਰਾਂ ਸਮੇਤ ਦਸ ਜਣਿਆਂ ਖ਼ਿਲਾਫ਼ ਲੁਧਿਆਣਾ ਵਿਖੇ ਜੋ ਕੇਸ ਦਰਜ ਕੀਤਾ ਗਿਆ ਹੈ, ਦੀ ਸਖ਼ਤ ਆਲੋਚਨਾ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਜਗਦੀਸ਼ ਚਾਹਲ ਅਤੇ ਗੁਰਜੰਟ ਕੋਕਰੀ ਨੇ ਬੋਲਦਿਆਂ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ੍ਹ ਆਖੀ ਜਾਂਦੀ ਪ੍ਰੈੱਸ ਜਿਸ ਦਾ ਕੰਮ ਹੀ ਸਰਕਾਰ ਦੀਆਂ ਨੀਤੀਆਂ ਬਾਰੇ ਸਵਾਲ ਕਰਨਾ ਹੋਵੇ, ਉਸ ਵਲੋਂ ਕੇਵਲ ਮੁੱਖ ਮੰਤਰੀ ਦੇ ਹੈਲੀਕਾਪਟਰ ਨਾਲ ਜੁੜਿਆ ਸਵਾਲ ਪੁੱਛਣਾ ਸੂਬੇ ਦੀ ਸੁਰੱਖਿਆ ਨੂੰ ਖ਼ਤਰਾ ਕਿਵੇਂ ਬਣ ਗਿਆ | ਦੂਜੇ ਪਾਸੇ ਪਿਛਲੇ ਚਾਰ ਸਾਲਾਂ ਤੋਂ ਪੰਜਾਬ ਵਿਚ ਜਿਸ ਤੇਜ਼ੀ ਨਾਲ ਗੈਂਗਵਾਦ, ਨਸ਼ਾ ਅਤੇ ਕਤਲ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਕੀ ਸੂਬਾ ਵਾਕਿਆ ਹੀ ਸੁਰੱਖਿਅਤ ਹੱਥਾਂ ਵਿਚ ਹੈ | ਹੈਰਾਨੀ ਹੈ ਕਿ ਜਿਹੜੀ ਰਾਜਨੀਤਕ ਪਾਰਟੀ ਸੱਤਾ ਨੂੰ ਸਵਾਲ ਕਰਨ ਵਰਗੇ ਨਾਅਰੇ ਦੇ ਕੇ ਹੋਂਦ 'ਚ ਆਈ ਹੋਵੇ, ਉਹੀ ਪਾਰਟੀ ਸਵਾਲ ਪੁੱਛਣ ਬਦਲੇ ਕੇਸ ਦਰਜ ਕਰ ਰਹੀ ਹੈ | ਇਸ ਤਰ੍ਹਾਂ ਦਾ ਤੁਗ਼ਲਕੀ ਰਵੱਈਆ ਅਪਣਾ ਕੇ ਮੀਡੀਆ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ | ਸਰਕਾਰ ਦਾ ਇਹ ਵਤੀਰਾ ਸਿਰਫ਼ ਮੀਡੀਆ ਲਈ ਹੀ ਨਹੀਂ ਬਲਕਿ ਕੁਝ ਦਿਨ ਪਹਿਲਾਂ ਇਕ ਮੁਲਾਜ਼ਮ ਜਥੇਬੰਦੀ ਦੀਆਂ ਔਰਤ ਆਗੂਆਂ ਵਲੋਂ ਵੀ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਦੀ ਬੇਹੱਦ ਇਤਰਾਜ਼ਯੋਗ ਭਾਸ਼ਾ ਦਾ ਵਿਰੋਧ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਅਜੀਤਵਾਲ ਕਾਲਜ ਸਟਾਫ ਨੇ ਵਾਹਨਾਂ 'ਤੇ ਰਿਫਲੈਕਟਰ ਲਗਾਏ <br/> ਅਗਲੀ ਖ਼ਬਰ ਕਾਲੇਕੇ ਤੇ ਹੋਰ ਆਗੂਆਂ ਨੇ ਰਾਜ ਕਮਲ ਲੂੰਬਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ <br/>
Ad Position 24